For the best experience, open
https://m.punjabitribuneonline.com
on your mobile browser.
Advertisement

ਜਥੇਬੰਦੀ ‘ਅਕਾਲ ਪੁਰਖ ਕੀ ਫ਼ੌਜ’ ਨੇ 25ਵਾਂ ਸਥਾਪਨਾ ਦਿਵਸ ਮਨਾਇਆ

10:52 AM Apr 07, 2024 IST
ਜਥੇਬੰਦੀ ‘ਅਕਾਲ ਪੁਰਖ ਕੀ ਫ਼ੌਜ’ ਨੇ 25ਵਾਂ ਸਥਾਪਨਾ ਦਿਵਸ ਮਨਾਇਆ
ਰੈਂਪ ਵਾਕ ਵਿੱਚ ਹਿੱਸਾ ਲੈਂਦੇ ਹੋਏ ਨੌਜਵਾਨ। -ਫੋਟੋ: ਸੁਨੀਲ ਕੁਮਾਰ
Advertisement

ਟ੍ਰਬਿਿਉੂਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 6 ਅਪਰੈਲ
ਜਥੇਬੰਦੀ ਅਕਾਲ ਪੁਰਖ ਕੀ ਫ਼ੌਜ (ਏਪੀਕੇਐਫ) ਦੀ ਸਥਾਪਨਾ ਦੀ 25ਵੀਂ ਵਰ੍ਹੇਗੰਢ ਮੌਕੇ ‘ਸ਼ਾਨ ਦਸਤਾਰ ਦੀ’ ਸਮਾਗਮ ਕੀਤਾ ਗਿਆ, ਜਿਸ ਵਿੱਚ ਕਈ ਉੱਘੀਆਂ ਸਿੱਖ ਸ਼ਖ਼ਸੀਅਤਾਂ ਨੂੰ ‘ਸਿੱਖ ਗੌਰਵ ਸਨਮਾਨ’, ‘ਐਵਾਰਡ ਆਫ ਐਕਸੀਲੈਂਸ’ ਅਤੇ ਜੀਵਨ ਭਰ ਦੀਆਂ ਪ੍ਰਾਪਤੀਆਂ ਲਈ ‘ਲਾਈਫ ਟਾਈਮ ਅਚੀਵਮੈਂਟ ਐਵਾਰਡ’ ਨਾਲ ਸਨਮਾਨਿਤ ਕੀਤਾ ਗਿਆ। ਅੱਜ 25 ਸਾਲ ਪੂਰੇ ਹੋਣ ’ਤੇ ਜਥੇਬੰਦੀ ਵੱਲੋਂ ਫੋਰ ਐੱਸ ਸਕੂਲ ਦੇ ਵਿਹੜੇ ਵਿੱਚ ਸਮਾਗਮ ਕੀਤਾ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਅਰਦਾਸ ਅਤੇ ਸ਼ਬਦ ਗਾਇਨ ਨਾਲ ਕੀਤੀ ਗਈ। ਜਥੇਬੰਦੀ ਦੇ ਮੁਖੀ ਐਡਵੋਕੇਟ ਜਸਵਿੰਦਰ ਸਿੰਘ ਤੇ ਹੋਰਨਾਂ ਵੱਲੋਂ ਇਸ ਮੌਕੇ ਜੀਵਨ ਭਰ ਦੀਆਂ ਪ੍ਰਾਪਤੀਆਂ ਵਾਸਤੇ ਸਾਬਕਾ ਜਥੇਦਾਰ ਪ੍ਰੋਫੈਸਰ ਮਨਜੀਤ ਸਿੰਘ, ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ, ਫੋਰਐਸ ਸਕੂਲ ਦੇ ਡਾਇਰੈਕਟਰ ਜਗਦੀਸ਼ ਸਿੰਘ ਅਤੇ ਅਵਤਾਰ ਸਿੰਘ ਇੰਗਲੈਂਡ ਨੂੰ ‘ਲਾਈਫ ਟਾਈਮ ਅਚੀਵਮੈਂਟ ਐਵਾਰਡ’ ਨਾਲ ਸਨਮਾਨਿਤ ਕੀਤਾ ਗਿਆ। ਇਸੇ ਤਰ੍ਹਾਂ ਵਿਦਵਾਨ ਡਾਕਟਰ ਪਿਆਰਾ ਲਾਲ ਗਰਗ ਨੂੰ ‘ਦੀਵਾਨ ਕੋੜਾ ਮੱਲ ਸਨਮਾਨ’ ਨਾਲ ਨਿਵਾਜਿਆ ਗਿਆ। ਦਸਤਾਰ ਦੇ ਨਾਲ ਸਾਬਤ ਸੂਰਤ ਸਿੱਖ ਵਜੋਂ ਸੰਸਾਰ ਭਰ ਵਿੱਚ ਆਪਣੀ ਪਛਾਣ ਬਣਾਉਣ ਵਾਲੀਆਂ ਸਿੱਖ ਸ਼ਖਸੀਅਤਾਂ ਨੂੰ ਸਿੱਖ ਗੌਰਵ ਸਨਮਾਨ ਦਿੱਤਾ ਗਿਆ, ਜਿਨ੍ਹਾਂ ਵਿੱਚ ਖਾਲਸਾ ਏਡ ਵੱਲੋਂ ਰਵਿੰਦਰ ਸਿੰਘ ਖਾਲਸਾ, ਪਿੰਗਲਵਾੜਾ ਦੇ ਮੁਖੀ ਡਾ. ਇੰਦਰਜੀਤ ਕੌਰ, ਸਰਬੱਤ ਦਾ ਭਲਾ ਟਰੱਸਟ ਦੇ ਐੱਸ ਪੀ ਐੱਸ ਓਬਰਾਏ, ਐਡਵੋਕੇਟ ਹਰਵਿੰਦਰ ਸਿੰਘ ਫੂਲਕਾ, ਪਰਮਜੀਤ ਸਿੰਘ ਮੁੰਬਈ, ਸਰਬਜੀਤ ਸਿੰਘ ਰੇਨੁਕਾ, ਗੁਰਮੀਤ ਸਿੰਘ ਪਟਨਾ, ਜਸਪਾਲ ਸਿੰਘ ਸਿੱਧੂ ਪੱਤਰਕਾਰ ਅਤੇ ਸਰਦਾਰਾ ਸਿੰਘ ਜੌਹਲ ਨੂੰ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਸਾਬਤ ਸੂਰਤ ਸਿੱਖ ਡਾਇਰੈਕਟਰ ਵਜੋਂ ਜਤਿੰਦਰ ਸਿੰਘ ਜੀਤੂ, ਐਕਟਰ ਵਜੋਂ ਮਹਾਂਬੀਰ ਸਿੰਘ, ਪ੍ਰੋਡਿਊਸਰ ਵਜੋਂ ਹਰਜਿੰਦਰ ਜਿੰਦਾ ਅਤੇ ਉਦਯੋਗਪਤੀ ਵਜੋਂ ਅਰਸ਼ਦੀਪ ਸਿੰਘ ਨੂੰ ‘ਐਵਾਰਡ ਆਫ ਐਕਸੀਲੈਂਸ’ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪੁੱਜੇ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ, ਨਵਕਿਰਨ ਸਿੰਘ, ਜਸਕਰਨ ਸਿੰਘ ਜੱਸਾ, ਜਸਪ੍ਰੀਤ ਸਿੰਘ ਤੇ ਹੋਰਨਾਂ ਨੂੰ ਵੀ ਸਨਮਾਨਿਤ ਕੀਤਾ ਗਿਆ।

Advertisement

Advertisement
Author Image

sukhwinder singh

View all posts

Advertisement
Advertisement
×