ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕ੍ਰਿਕਟਰਾਂ ਨੂੰ 11 ਕਰੋੜ ਦਾ ਇਨਾਮ ਦੇਣ ’ਤੇ ਵਿਰੋਧੀ ਧਿਰ ਨੇ ਚੁੱਕੇ ਸਵਾਲ

07:42 AM Jul 07, 2024 IST

ਮੁੰਬਈ, 6 ਜੁਲਾਈ
ਕਾਂਗਰਸ ਅਤੇ ਸ਼ਿਵ ਸੈਨਾ (ਯੂਬੀਟੀ) ਨੇ ਟੀ20 ਵਿਸ਼ਵ ਕੱਪ ਜਿੱਤਣ ਵਾਲੀ ਭਾਰਤੀ ਟੀਮ ਨੂੰ 11 ਕਰੋੜ ਰੁਪਏ ਦਾ ਇਨਾਮ ਦੇਣ ਸਬੰਧੀ ਏਕਨਾਥ ਸ਼ਿੰਦੇ ਦੀ ਅਗਵਾਈ ਵਾਲੀ ਸਰਕਾਰ ਦੇ ਐਲਾਨ ’ਤੇ ਸਵਾਲ ਚੁੱਕਦਿਆਂ ਦੋਸ਼ ਲਾਇਆ ਹੈ ਕਿ ਅਜਿਹਾ ਕਰ ਕੇ ਸਰਕਾਰ ਆਪਣੀ ਪਿੱਠ ਥਾਪੜਨਾ ਚਾਹੁੰਦੀ ਹੈ। ਵਿਰੋਧੀ ਪਾਰਟੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਕ੍ਰਿਕਟਰਾਂ ਦੀ ਪ੍ਰਾਪਤੀ ’ਤੇ ਮਾਣ ਹੈ ਪਰ ਸੂਬੇ ਦੇ ਖ਼ਜ਼ਾਨੇ ’ਚੋਂ 11 ਕਰੋੜ ਰੁਪਏ ਦੇਣ ਦੀ ਕੋਈ ਲੋੜ ਨਹੀਂ ਹੈ। ਉਨ੍ਹਾਂ ਮੁੱਖ ਮੰਤਰੀ ਨੂੰ ਇਹ ਰਾਸ਼ੀ ਆਪਣੀ ਜੇਬ ’ਚੋਂ ਦੇਣ ਦੀ ਗੱਲ ਆਖੀ ਹੈ। ਉੱਧਰ, ਭਾਜਪਾ ਵਿਧਾਇਕ ਪ੍ਰਵੀਨ ਦਾਰੇਕਰ ਨੇ ਕਾਂਗਰਸ ਨੂੰ ਮੋੜਵਾਂ ਜਵਾਬ ਦਿੰਦਿਆਂ ਇਸ ਮੁੱਦੇ ’ਤੇ ਰਾਜਨੀਤੀ ਕਰਨ ਦਾ ਦੋਸ਼ ਲਗਾਇਆ ਹੈ। ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਸ਼ੁੱਕਰਵਾਰ ਨੂੰ ਭਾਰਤੀ ਕ੍ਰਿਕਟ ਟੀਮ ਲਈ 11 ਕਰੋੜ ਰੁਪਏ ਦੇ ਨਕਦ ਇਨਾਮ ਦਾ ਐਲਾਨ ਕੀਤਾ ਸੀ। ਸੂਬੇ ਦੀ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਵਿਜੈ ਵਾਡੇਟਿਵਰ ਨੇ ਕਿਹਾ, ‘‘ਸੂਬੇ ਦੇ ਖ਼ਜ਼ਾਨੇ ’ਚੋਂ 11 ਕਰੋੜ ਰੁਪਏ ਦੇਣ ਦੀ ਕੀ ਲੋੜ ਸੀ? ਇਹ ਆਪਣੀ ਪਿੱਠ ਥਾਪੜਨ ਲਈ ਹੈ...ਖ਼ਜ਼ਾਨਾ ਖਾਲੀ ਹੋਣ ਦਿਓ...ਗ਼ਰੀਬਾਂ ਨੂੰ ਮਰਨ ਦਿਓ ਪਰ ਸਰਕਾਰ ਆਪਣੀ ਪਿੱਠ ਥਾਪੜਨਾ ਚਾਹੁੰਦੀ ਹੈ।’’ ਇਸੇ ਤਰ੍ਹਾਂ ਵਿਧਾਨ ਪਰਿਸ਼ਦ ਵਿੱਚ ਵਿਰੋਧੀ ਧਿਰ ਦੇ ਆਗੂ ਅੰਬਾਦਾਸ ਦਾਨਵੇ ਨੇ ਕਿਹਾ, ‘‘ਖਿਡਾਰੀਆਂ ਨੂੰ ਸੂਬੇ ਦੇ ਖ਼ਜ਼ਾਨੇ ’ਚੋਂ 11 ਕਰੋੜ ਰੁਪਏ ਦੇਣ ਦੀ ਲੋੜ ਨਹੀਂ ਸੀ। ਮੁੱਖ ਮੰਤਰੀ ਨੂੰ ਆਪਣੀ ਜੇਬ ’ਚੋਂ 11 ਕਰੋੜ ਰੁਪਏ ਦੇਣੇ ਚਾਹੀਦੇ ਹਨ।’’ ਵਾਡੇਟਿਵਰ ਕਾਂਗਰਸ ਨਾਲ ਜਦਕਿ ਦਾਨਵੇ ਸ਼ਿਵ ਸੈਨਾ (ਯੂਬੀਟੀ) ਨਾਲ ਸਬੰਧਤ ਹਨ। ਵਿਧਾਨ ਪਰਿਸ਼ਦ ਵਿੱਚ ਭਾਜਪਾ ਮੈਂਬਰ ਦਾਰੇਕਰ ਨੇ ਕਿਹਾ, ‘‘ਵਿਜੈ ਵਾਡੇਟਿਵਰ ਦੀ ਸੋਚ ਹੋਛੀ ਹੈ। ਵਾਡੇਟਿਵਰ ਇਸ ਪ੍ਰੋਗਰਾਮ ਦਾ ਵੀ ਸਿਆਸੀਕਰਨ ਕਰਨਾ ਚਾਹੁੰਦੇ ਹਨ।’’ -ਪੀਟੀਆਈ

Advertisement

Advertisement