ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸਿਰਸਾ ਨਹਿਰ ’ਚੋਂ ਪਾਈਪਲਾਈਨ ਪਾਉਣ ਆਏ ਠੇਕੇਦਾਰ ਦਾ ਵਿਰੋਧ

06:51 AM Jun 11, 2024 IST
ਸਿਰਸਾ ਮੇਜਰ ਨਹਿਰ ’ਚ ਲੱਗ ਰਹੇ ਮੋਘੇ ਨੂੰ ਰੱਦ ਕਰਵਾਉਣ ਲਈ ਧਰਨਾ ਦਿੰਦੇ ਹੋਏ ਲੋਕ। -ਫੋਟੋ: ਪ੍ਰਭੂ

ਪ੍ਰਭੂ ਦਿਆਲ
ਸਿਰਸਾ, 10 ਜੂਨ
ਸਿਰਸਾ ਮੇਜਰ ਨਹਿਰ ’ਚੋਂ ਡੇਰਾ ਸਿਰਸਾ ਨੂੰ ਪਾਣੀ ਦੇਣ ਵਿਰੁੱਧ ਜਿੱਥੇ ਇਕ ਦਰਜਨ ਤੋਂ ਵੱਧ ਪਿੰਡਾਂ ਦੇ ਲੋਕਾਂ ਦਾ ਧਰਨਾ ਜਾਰੀ ਹੈ ਉਥੇ ਹੀ ਪਾਣੀ ਲਈ ਪਾਈਪਲਾਈਨ ਪਾਉਣ ਆਏ ਠੇਕੇਦਾਰ ਨੂੰ ਧਰਨਾਕਾਰੀਆਂ ਨੇ ਬੇਰੰਗ ਮੋੜ ਦਿੱਤਾ। ਧਰਨੇ ’ਤੇ ਬੈਠੇ ਲੋਕਾਂ ਨੇ ਚਿਤਾਵਨੀ ਦਿੱਤੀ ਕਿ ਜੇ ਪ੍ਰਸ਼ਾਸਨ ਨੇ ਉਨ੍ਹਾਂ ਨਾਲ ਧੱਕੇਸ਼ਾਹੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਆਪਣੇ ਸੰਘਰਸ਼ ਨੂੰ ਹੋਰ ਤਿੱਖਾ ਕਰਨ ਲਈ ਮਜਬੂਰ ਹੋਣਗੇ।
ਪਿੰਡ ਬਾਜੇਕਾਂ ਨੇੜੇ ਧਰਨਾਕਾਰੀਆਂ ਦੀ ਅਗਵਾਈ ਕਰ ਰਹੇ ਸਾਬਕਾ ਪ੍ਰਿੰਸੀਪਲ ਰਾਮ ਚੰਦ ਕੰਬੋਜ, ਰਾਮ ਕਿਸ਼ਨ ਫੌਜੀ, ਭਜਨ ਲਾਲ ਬਾਜੇਕਾਂ ਤੇ ਗੁਰਾਂਦਿੱਤਾ ਆਦਿ ਨੇ ਦੱਸਿਆ ਕਿ ਸਿਰਸਾ ਮੇਜਰ ਨਹਿਰ ’ਚੋਂ ਗੈਰ ਕਾਨੂੰਨੀ ਤਰੀਕੇ ਨਾਲ ਡੇਰਾ ਸਿਰਸਾ ਨੂੰ ਪਾਣੀ ਦਿੱਤੇ ਜਾਣ ਦੇ ਵਿਰੁੱਧ ਕਰੀਬ ਇਕ ਦਰਜਨ ਪਿੰਡਾਂ ਦੇ ਲੋਕ ਫਰਵਰੀ ਮਹੀਨੇ ਤੋਂ ਧਰਨਾ ਦੇ ਰਹੇ ਹਨ ਪਰ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਉਨ੍ਹਾਂ ਦੀ ਗੱਲ ਨਹੀਂ ਸੁਣੀ। ਉਨ੍ਹਾਂ ਨੇ ਦੱਸਿਆ ਕਿ ਹੁਣ ਠੇਕੇਦਾਰ ਧੱਕੇ ਨਾਲ ਪਾਈਪਲਾਈਨ ਪਾਉਣ ਦੀ ਕੋਸ਼ਿਸ਼ ਕੀਤੀ ਜਿਸ ਦਾ ਪਿੰਡਾਂ ਦੇ ਲੋਕਾਂ ਨੇ ਵਿਰੋਧ ਕਰਕੇ ਉਸ ਨੂੰ ਵਾਪਸ ਮੋੜ ਦਿੱਤਾ। ਧਰਨਾਕਾਰੀਆਂ ਨੇ ਦੱਸਿਆ ਹੈ ਕਿ ਜੇ ਸਿਰਸਾ ਮੇਜਰ ਨਹਿਰ ’ਚੋਂ ਡੇਰੇ ਨੂੰ ਪਾਣੀ ਦਿੱਤਾ ਜਾਂਦਾ ਹੈ ਤਾਂ ਇਕ ਦਰਜਨ ਤੋਂ ਵੱਧ ਪਿੰਡਾਂ ’ਚ ਪੀਣ ਦੇ ਪਾਣੀ ਦੀ ਸਮੱਸਿਆ ਖੜ੍ਹੀ ਹੋ ਜਾਵੇਗੀ। ਕਿਸਾਨਾਂ ਨੇ ਦੱਸਿਆ ਹੈ ਕਿ ਇਨ੍ਹਾਂ ਪਿੰਡਾਂ ’ਚ ਧਰਤੀ ਹੇਠਲਾ ਪਾਣੀ ਪੀਣ ਯੋਗ ਨਹੀਂ ਹੈ। ਇਹ ਪਿੰਡ ਨਹਿਰ ਦੇ ਪਾਣੀ ’ਤੇ ਹੀ ਨਿਰਭਰ ਹਨ। ਕਿਸਾਨਾਂ ਚਿਤਾਵਨੀ ਦਿੱਤੀ ਕਿ ਜਦੋਂ ਤੱਕ ਸਿਰਸਾ ਮੇਜਰ ਨਹਿਰ ’ਚ ਲਾਇਆ ਜਾ ਰਿਹਾ ਮੋਘਾ ਰੱਦ ਨਹੀਂ ਕੀਤਾ ਜਾਂਦਾ, ਉਦੋਂ ਤੱਕ ਕਿਸਾਨਾਂ ਦਾ ਇਹ ਧਰਨਾ ਜਾਰੀ ਰਹੇਗਾ। ਧਰਨੇ ’ਚ ਬਾਜੇਕਾਂ ਤੋਂ ਇਲਾਵਾ ਫੂਲਕਾਂ, ਵੈਦਵਾਲਾ, ਸਿਕੰਦਰਪੁਰ, ਅਲੀਮੁਹੰਮਦ, ਨੇਜੀਆ, ਖਾਜਾਖੇੜਾ ਆਦਿ ਪਿੰਡ ਦੇ ਲੋਕ ਮੌਜੂਦ ਸਨ।

Advertisement

Advertisement
Advertisement