For the best experience, open
https://m.punjabitribuneonline.com
on your mobile browser.
Advertisement

ਹੜ੍ਹ ਦਾ ਜਾਇਜ਼ਾ ਲੈਣ ਆਏ ਮੀਤ ਹੇਅਰ ਦਾ ਵਿਰੋਧ

07:51 AM Jul 17, 2023 IST
ਹੜ੍ਹ ਦਾ ਜਾਇਜ਼ਾ ਲੈਣ ਆਏ ਮੀਤ ਹੇਅਰ ਦਾ ਵਿਰੋਧ
ਪਿੰਡ ਬੀਰੇਵਾਲਾ ਡੋਗਰਾ ਦੇ ਨੌਜਵਾਨਾਂ ਦੇ ਵਿਰੋਧ ਮਗਰੋਂ ਪਰਤਦੇ ਹੋਏ ਮੀਤ ਹੇਅਰ।
Advertisement

ਜੋਗਿੰਦਰ ਸਿੰਘ ਮਾਨ
ਮਾਨਸਾ, 16 ਜੁਲਾਈ
ਮਾਨਸਾ ਜ਼ਿਲ੍ਹੇ ਦੇ ਹੜ੍ਹ ਪੀੜਤਾਂ ਨੂੰ ਮਿਲਣ ਲਈ ਆਏ ਜਲ ਸਰੋਤ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਖਿਲਾਫ਼ ਨੌਜਵਾਨਾਂ ਵੱਲੋਂ ਵਿਰੋਧ ਕੀਤਾ ਗਿਆ, ਜਿਸ ਕਾਰਨ ਉਨ੍ਹਾਂ ਨੂੰ ਵਾਪਸ ਮੁੜਨਾ ਪਿਆ। ਜਾਣਕਾਰੀ ਅਨੁਸਾਰ ਮੰਤਰੀ ਦਾ ਵਿਰੋਧ ਪਿੰਡ ਬੀਰੇਵਾਲਾ ਡੋਗਰਾ ਦੇ ਖੇਤਾਂ ਵਿੱਚ ਹੜ੍ਹਾਂ ਤੋਂ ਬਚਾਅ ਲਈ ਮਿੱਟੀ ਪਾ ਰਹੇ ਨੌਜਵਾਨਾਂ ਵੱਲੋਂ ਕੀਤਾ ਗਿਆ। ਇਸ ਮੌਕੇ ਕੈਬਨਿਟ ਮੰੰਤਰੀ ਨਾਲ ਵਿਧਾਇਕ ਪ੍ਰਿੰਸੀਪਲ ਬੁੱਧਰਾਮ ਸਮੇਤ ਹੋਰ ਅਫ਼ਸਰਸ਼ਾਹੀ ਵੀ ਮੌਜੂਦ ਸੀ।
ਨੌਜਵਾਨਾਂ ਨੇ ਦੋਸ਼ ਲਾਇਆ ਕਿ ਹੜ੍ਹਾਂ ਤੋਂ ਪਹਿਲਾਂ ਲੋਕਾਂ ਦੇ ਬਚਾਅ ਲਈ ਬੰਦੋਬਸਤ ਕਰਨ ਵਾਸਤੇ ਕਿਸੇ ਧਿਰ ਦਾ ਕੋਈ ਆਗੂ ਨਹੀਂ ਆਇਆ ਅਤੇ ਹੁਣ ਜਦੋਂ ਲੋਕ ਡੁੱਬਣ ਲੱਗੇ ਹਨ ਤਾਂ ਇਹ ਸਿਆਸਤ ਕਰਨ ਲਈ ਹੜ੍ਹ ਦੀ ਮਾਰ ਹੇਠ ਆਏ ਇਲਾਕਿਆਂ ਵਿੱਚ ਗੇੜੇ ਮਾਰਨ ਲੱਗੇ ਹਨ। ਜਦੋਂ ਨੌਜਵਾਨ ਸ਼ਾਂਤ ਨਾ ਹੋਏ ਤਾਂ ਕੈਬਟਨਿ ਮੰਤਰੀ ਤੇ ਵਿਧਾਇਕ ਸਿਆਣਪ ਵਰਤਦਿਆਂ ਉਥੋਂ ਥੋੜ੍ਹਾ ਚਲੇ ਗਏ। ਕੈਬਨਿਟ ਮੰਤਰੀ ਮੀਤ ਹੇਅਰ ਨੇ ਘੱਗਰ ਦੇ ਚਾਂਦਪੁਰਾ ਬੰਨ੍ਹ ਟੁੱਟਣ ਕਾਰਨ ਪਿੰਡ ਕੁਲਰੀਆਂ ਅਤੇ ਭਾਵਾ ਵਿੱਚ ਪਾਣੀ ਦਾ ਜਾਇਜ਼ਾ ਲੈਣ ਤੋਂ ਬਾਅਦ ਕਿਹਾ ਕਿ ਬੰਨ੍ਹ ਦੇ ਪਾੜ ਨੂੰ ਪੂਰਨ ਲਈ ਭਾਰਤੀ ਫੌਜ ਦੇ ਜਵਾਨ, ਐੱਨਡੀਆਰਐੱਫ ਅਤੇ ਨੇੜਲੇ ਪਿੰਡਾਂ ਦੇ ਸਮਾਜ ਸੇਵੀ ਪਤਵੰਤੇ ਅਤੇ ਸਮੁੱਚਾ ਸਰਕਾਰੀ ਅਮਲਾ ਤਨਦੇਹੀ ਨਾਲ ਕੰਮ ਕਰ ਰਿਹਾ ਹੈ। ਵਿਧਾਇਕ ਬੁੱਧ ਰਾਮ ਨੇ ਕਿਹਾ ਕਿ ਭਾਰਤੀ ਫੌਜ ਦੇ ਇੰਜਨੀਅਰਾਂ ਨੇ ਪਾੜ ਨੂੰ ਪੂਰਨ ਲਈ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ।

Advertisement

Advertisement
Tags :
Author Image

sukhwinder singh

View all posts

Advertisement
Advertisement
×