ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਵਿਰੋਧੀ ਧਿਰ ਵੱਲੋਂ ਅਲਾਹਾਬਾਦ ਹਾਈ ਕੋਰਟ ਦੇ ਜੱਜ ਖ਼ਿਲਾਫ਼ ਮਹਾਦੋਸ਼ ਲਈ ਮੁਹਿੰਮ ਸ਼ੁਰੂ

06:22 AM Dec 12, 2024 IST

ਨਵੀਂ ਦਿੱਲੀ, 11 ਦਸੰਬਰ
ਵਿਰੋਧੀ ਪਾਰਟੀਆਂ ਨੇ ਵਿਵਾਦਤ ਟਿੱਪਣੀ ਕਰਨ ਵਾਲੇ ਅਲਾਹਾਬਾਦ ਹਾਈ ਕੋਰਟ ਦੇ ਜੱਜ ਜਸਟਿਸ ਸ਼ੇਖਰ ਯਾਦਵ ਖ਼ਿਲਾਫ਼ ਮਹਾਦੋਸ਼ ਦਾ ਮਤਾ ਲਿਆਉਣ ਸਬੰਧੀ ਨੋਟਿਸ ਦੇਣ ਦੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ ਅਤੇ ਇਸ ਲਈ ਸੰਸਦ ਮੈਂਬਰਾਂ ਤੋਂ ਦਸਤਖ਼ਤ ਲਏ ਜਾ ਰਹੇ ਹਨ।
ਕਾਂਗਰਸ ਦੇ ਸੰਸਦ ਮੈਂਬਰ ਵਿਵੇਕ ਤਨਖਾ ਨੇ ਅੱਜ ਪੀਟੀਆਈ ਨੂੰ ਦੱਸਿਆ ਕਿ ਹੁਣ ਤੱਕ ਰਾਜ ਸਭਾ ਦੇ 30 ਤੋਂ ਵੱਧ ਮੈਂਬਰਾਂ ਦੇ ਦਸਤਖ਼ਤ ਲੈ ਲਏ ਗਏ ਹਨ ਅਤੇ ਸੰਸਦ ਦੇ ਮੌਜੂਦਾ ਸਰਦ ਰੁੱਤ ਇਜਲਾਸ ’ਚ ਹੀ ਇਸ ਲਈ ਨੋਟਿਸ ਦਿੱਤਾ ਜਾਵੇਗਾ। ਉਨ੍ਹਾਂ ਕਿਹਾ, ‘ਇਹ ਗੰਭੀਰ ਮਾਮਲਾ ਹੈ। ਅਸੀਂ ਸੰਸਦ ਦੇ ਇਸੇ ਸੈਸ਼ਨ ’ਚ ਮਹਾਦੋਸ਼ ਲਈ ਨੋਟਿਸ ਦੇਵਾਂਗੇ।’ ਮਤੇ ਨਾਲ ਜੁੜਿਆ ਨੋਟਿਸ 100 ਲੋਕ ਸਭਾ ਮੈਂਬਰਾਂ ਤੇ 50 ਰਾਜ ਸਭਾ ਮੈਂਬਰਾਂ ਵੱਲੋਂ ਪੇਸ਼ ਕੀਤਾ ਜਾਣਾ ਚਾਹੀਦਾ ਹੈ। -ਪੀਟੀਆਈ

Advertisement

ਚਰਚਾ ਲਈ ਲੋਕ ਸਭਾ ’ਚ ਨੋਟਿਸ

ਨਵੀਂ ਦਿੱਲੀ:

ਕਾਂਗਰਸ ਨੇ ਅੱਜ ਅਲਾਹਾਬਾਦ ਹਾਈ ਕੋਰਟ ਦੇ ਇੱਕ ਮੌਜੂਦਾ ਜੱਜ ਵੱਲੋਂ ਦਿੱਤੇ ਗਏ ਹਾਲੀਆ ਬਿਆਨਾਂ ’ਤੇ ਚਰਚਾ ਲਈ ਲੋਕ ਸਭਾ ’ਚ ਕੰਮ ਰੋਕੂ ਮਤਾ ਲਿਆਉਣ ਸਬੰਧੀ ਨੋਟਿਸ ਦਿੱਤਾ ਹੈ। ਕਾਂਗਰਸ ਦੇ ਸੰਸਦ ਮੈਂਬਰ ਅਤੇ ਲੋਕ ਸਭਾ ’ਚ ਪਾਰਟੀ ਦੇ ਮੁੱਖ ਵ੍ਹਿਪ ਕੇ ਸੁਰੇਸ਼ ਨੇ ਕਿਹਾ, ‘ਮੈਂ ਇਸ ਰਾਹੀਂ ਬਹੁਤ ਅਹਿਮ ਮਾਮਲੇ ’ਤੇ ਚਰਚਾ ਦੇ ਮਕਸਦ ਨਾਲ ਕੰਮ ਰੋਕੂ ਮਤਾ ਪੇਸ਼ ਕਰਨ ਦੀ ਇਜਾਜ਼ਤ ਮੰਗਣ ਦੇ ਇਰਾਦੇ ਨਾਲ ਸੂਚਨਾ ਦੇ ਰਿਹਾ ਹਾਂ।’ ਉਨ੍ਹਾਂ ਨੋਟਿਸ ’ਚ ਕਿਹਾ ਕਿ ਭਾਸ਼ਣ ’ਚ ਘੱਟ ਗਿਣਤੀਆਂ ਪ੍ਰਤੀ ਇਤਰਾਜ਼ਯੋਗ ਤੇ ਵੰਡਪਾਊ ਵਿਚਾਰ ਪ੍ਰਗਟਾਏ ਗਏ ਹਨ ਜਿਸ ਨਾਲ ਪੂਰੇ ਦੇਸ਼ ’ਚ ਵੱਡੇ ਪੱਧਰ ’ਤੇ ਚਿੰਤਾ ਤੇ ਰੋਸ ਪੈਦਾ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਨਿਆਂਪਾਲਿਕਾ ਸੰਵਿਧਾਨ ਦੀ ਰੱਖਿਅਕ ਹੈ। -ਆਈਏਐੱਨਐੱਸ

Advertisement

Advertisement