ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਵਿਰੋਧੀਆਂ ਨੇ ਸਿਰਫ਼ ਲਾਰਿਆਂ ਦੀ ਰਾਜਨੀਤੀ ਕੀਤੀ: ਗੜ੍ਹੀ

07:11 AM May 15, 2024 IST
ਬੰਗਾ ’ਚ ਚੋਣ ਦਫ਼ਤਰ ਦਾ ਉਦਘਾਟਨ ਕਰਦੇ ਹੋਏ ਬਸਪਾ ਆਗੂ। -ਫੋਟੋ: ਮਜਾਰੀ

ਸੁਰਜੀਤ ਮਜਾਰੀ
ਬੰਗਾ, 14 ਮਈ
ਬਹੁਜਨ ਸਮਾਜ ਪਾਰਟੀ ਦੇ ਆਨੰਦਪੁਰ ਸਾਹਿਬ ਤੋਂ ਉਮੀਦਵਾਰ ਅਤੇ ਪਾਰਟੀ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਦੇ ਇੱਥੇ ਚੋਣ ਦਫ਼ਤਰ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨਾਲ ਬਸਪਾ ਦੇ ਨਵਾਂ ਸ਼ਹਿਰ ਤੋਂ ਵਿਧਾਇਕ ਨਛੱਤਰ ਪਾਲ ਵੀ ਸ਼ਾਮਲ ਸਨ। ਦੋਵਾਂ ਆਗੂਆਂ ਨੇ ਪਾਰਟੀ ਆਗੂਆਂ ਤੇ ਵਰਕਰਾਂ ਨੂੰ ਪਾਰਟੀ ਦੀ ਜਿੱਤ ਯਕੀਨੀ ਬਣਾਉਣ ਲਈ ਘਰ ਘਰ ਤੱਕ ਪਹੁੰਚ ਬਣਾਉਣ ਦੀ ਅਪੀਲ ਕੀਤੀ ਅਤੇ ਲੋਕਾਂ ਨੂੰ ਬਾਬੂ ਕਾਂਸੀ ਰਾਮ ਦੇ ਸਮਾਜਿਕ ਤਬਦੀਲੀ ਦੇ ਮਿਸ਼ਨ ਨਾਲ ਜੋੜਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰਾਂ ਹੁਣ ਤੱਕ ਲਾਰਿਆਂ ਅਤੇ ਨਾਅਰਿਆਂ ਦੀ ਰਾਜਨੀਤੀ ਖੇਡ ਕੇ ਗੁਮਰਾਹ ਕਰਦੀਆਂ ਆਈਆਂ ਹਨ ਜਿਸ ਨਾਲ ਦੇਸ਼ ਦਾ ਕੁਝ ਨਹੀਂ ਸੁਧਾਰ ਹੋਇਆ। ਇਸ ਮੌਕੇ ਮਿਸ਼ਨਰੀ ਗਾਇਕ ਹਰਨਾਮ ਦਾਸ ਬਹਿਲਪੁਰੀ ਅਤੇ ਰਾਜ ਕੁਮਾਰ ਦਦਰਾਲ ਨੇ ਕੌਮਪ੍ਰਸਤੀ ਨੂੰ ਸਮਰਪਿਤ ਪ੍ਰੋਗਰਾਮ ਰਾਹੀਂ ਜਾਗਣ ਦਾ ਹੋਕਾ ਦਿੱਤਾ। ਇਸ ਮੌਕੇ ਪਾਰਟੀ ਦੇ ਸੂਬਾ ਜਨਰਲ ਸਕੱਤਰ ਪ੍ਰਵੀਨ ਬੰਗਾ, ਪੰਚਾਇਤ ਸੰਮਤੀ ਬੰਗਾ ਦੇ ਸਾਬਕਾ ਚੇਅਰਪਰਸਨ ਬੀਬੀ ਗੁਰਦੇਵ ਕੌਰ ਖੋਥੜਾਂ, ਇੰਜ. ਹਰਮੇਸ਼ ਵਿਰਦੀ, ਹਰਬਲਾਸ ਬਸਰਾ, ਪ੍ਰਕਾਸ਼ ਰਾਮ ਆਦਿ ਵੀ ਸ਼ਾਮਲ ਸਨ।

Advertisement

Advertisement