For the best experience, open
https://m.punjabitribuneonline.com
on your mobile browser.
Advertisement

ਦੱਖਣੀ ਆਸਟਰੇਲੀਆ ਵਿੱਚ 36ਵੀਆਂ ਆਸਟਰੇਲੀਅਨ ਸਿੱਖ ਖੇਡਾਂ ਦਾ ਉਦਘਾਟਨੀ ਸਮਾਗਮ ਅੱਜ

07:26 PM Mar 28, 2024 IST
ਦੱਖਣੀ ਆਸਟਰੇਲੀਆ ਵਿੱਚ 36ਵੀਆਂ ਆਸਟਰੇਲੀਅਨ ਸਿੱਖ ਖੇਡਾਂ ਦਾ ਉਦਘਾਟਨੀ ਸਮਾਗਮ ਅੱਜ
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।
Advertisement

Advertisement

ਪੱਤਰ ਪ੍ਰੇਰਕ
ਐਡੀਲੇਡ, 28 ਮਾਰਚ
ਐਡੀਲੇਡ ਦੇ ਐਲਸ ਪਾਰਕ ਵਿੱਚ 29, 30 ਅਤੇ 31 ਮਾਰਚ ਨੂੰ ਹੋ ਰਹੀਆਂ 36ਵੀਆਂ ਆਸਟਰੇਲੀਅਨ ਸਿੱਖ ਖੇਡਾਂ ਦੀ ਓਪਨਿੰਗ ਸੈਰਾਮਨੀ ਕਰੀਬ 10 ਵਜੇ ਸ਼ੁਰੂ ਹੋਵੇਗੀ ਜਦੋਂ ਕਿ ਖੇਡ ਮੈਦਾਨਾਂ ਵਿੱਚ ਵੱਖ ਵੱਖ ਖੇਡਾਂ ਦੇ ਮੁਕਾਬਲੇ ਸਵੇਰੇ 8 ਵਜੇ ਸ਼ੁਰੂ ਹੋ ਜਾਣਗੇ। ਸਿੱਖ ਖੇਡਾਂ ਵੇਖਣ ਲਈ ਮੁਲਕ ਆਸਟਰੇਲੀਆ ਦੇ ਵੱਖ ਵੱਖ ਸੂਬਿਆਂ ਤੇ ਹੋਰ ਦੇਸ਼ਾਂ ’ਚੋਂ ਵੱਡੀ ਗਿਣਤੀ ਵਿੱਚ ਲੋਕ ਤੇ ਖੇਡ ਪ੍ਰੇਮੀ ਅਤੇ ਖਿਡਾਰੀ ਪਹੁੰਚੇ ਹੋਏ ਹਨ। ਆਸਟਰੇਲੀਅਨ ਸਿੱਖ ਖੇਡਾਂ ਸਾਊਥ ਆਸਟ੍ਰੇਲੀਆ ਦੇ ਪ੍ਰਧਾਨ ਸ. ਬਲਵੰਤ ਸਿੰਘ, ਉਪ ਪ੍ਰਧਾਨ ਸੁਖਵਿੰਦਰ ਪਾਲ ਸਿੰਘ ਬੱਲ, ਸਕੱਤਰ ਮਹਾਂਬੀਰ ਸਿੰਘ ਗਰੇਵਾਲ, ਖ਼ਜ਼ਾਨਚੀ ਪਰਮਿੰਦਰ ਸਿੰਘ, ਖੇਡ ਪ੍ਰਬੰਧਾਂ ਇੰਚਾਰਜ ਹਰਜਿੰਦਰ ਸਿੰਘ ਲਸਾੜਾ , ਸਭਿਆਚਾਰ ਗਤੀਵਿਧੀਆਂ ਦੇ ਇੰਚਾਰਜ ਰਾਜਵੰਤ ਸਿੰਘ ਅਤੇ ਔਰਤਾਂ ਦੀ ਨੁਮਾਇੰਦਗੀ ਕਰ ਰਹੀ ਈਸ਼ਰੀਤ ਕੌਰ ਨਾਗਰਾ ਜੈਸਮੀਨ ਕੌਰ ਪਾਂਗਲੀ ਆਦਿ ਅਨੁਸਾਰ ਤਿੰਨ ਰੋਜ਼ਾ 36ਵੀਆਂ ਆਸਟਰੇਲੀਅਨ ਸਿੱਖ ਖੇਡਾਂ ਦੌਰਾਨ ਸ਼ਿੱਖ ਖੇਡਾਂ ਵਿੱਚ ਲੋਕਾਂ ਤੇ ਖਿਡਾਰੀਆਂ ਦੇ ਪਹੁੰਚਣ ਲਈ ਸ਼ਹਿਰ ਐਡੀਲੇਡ ਦੇ ਵੱਖ ਵੱਖ ਹੋਟਲਾਂ ਪਬਲਿਕ ਥਾਂਵਾਂ ਅਤੇ ਸਿੱਖ ਖੇਡਾਂ ਲਈ ਨਿਧਾਰਿਤ ਕੀਤੇ ਕਾਰ ਪਾਰਕਿੰਗ ਜਗ੍ਹਾ ਤੋਂ ਮੁਫਤ ਬੱਸ ਸੇਵਾ ਦਾ ਪ੍ਰਬੰਧ ਕੀਤਾ ਗਿਆ ਹੈ ਅਤੇ ਖੇਡਾਂ ਦੇ ਪਹਿਲੇ ਦਿਨ 29 ਮਾਰਚ ਨੂੰ ਸਿੱਖ ਖੇਡਾਂ ਦੀ ਓਪਨਿੰਗ ਸੈਰਾਮਨੀ ਸਵੇਰੇ 10 ਵਜੇ ਤੋਂ 12 ਵਜੇ ਦਰਮਿਆਨ ਹੋਵੇਗੀ। ਖੇਡਾਂ ਦੇ ਦੂਸਰੇ ਦਿਨ 30 ਮਾਰਚ ਨੂੰ ਸੌਕਰ, ਵਾਲੀਬਾਲ, ਕ੍ਰਿਕਟ, ਹਾਕੀ, ਨੈੱਟਬਾਲ, ਰੱਸ਼ਾਕੱਸ਼ੀ ਦੇ ਮੁਕਾਬਲਿਆਂ ਤੋਂ ਇਲਾਵਾ ਪੰਜਾਬੀਆਂ ਦੀ ਮਕਬੂਲ ਖੇਡ ਕਬੱਡੀ ਸਮੇਤ ਹੋਰ ਪੇਂਡੂ ਖੇਡਾਂ ਦੇ ਮੁਕਾਬਲੇ ਕਰਵਾਏ ਜਾਣਗੇ ਅਤੇ ਰਾਤ ਨੂੰ ਸਿੱਖ ਭਾਈਚਾਰੇ ਤੇ ਸਿੱਖੀ ਵਿਰਾਸਤ ਦੀ ਤਰਜਮਾਨੀ ਕਰਦਾ ਸੱਭਿਆਚਾਰਕ ਪ੍ਰੋਗਰਾਮ ਹੋਵੇਗਾ। ਸਿੱਖ ਖੇਡਾਂ ਦੇ ਆਖ਼ਰੀ ਦਿਨ ਫਾਈਨਲ ਵਿੱਚ ਪੁੱਜੀਆਂ ਖੇਡ ਟੀਮਾਂ ਦੇ ਫਾਈਨਲ ਮੁਕਾਬਲੇ ਹੋਣਗੇ ਤੇ ਜੇਤੂ ਟੀਮਾਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਜਾਵੇਗਾ।

Advertisement
Author Image

amartribune@gmail.com

View all posts

Advertisement
Advertisement
×