For the best experience, open
https://m.punjabitribuneonline.com
on your mobile browser.
Advertisement

ਪਟਿਆਲਾ ’ਚ ਕਿਸਾਨਾਂ ਦਾ ਚੱਲ ਰਿਹਾ ਧਰਨਾ ਪੁਲੀਸ ਨੇ ਚੁੱਕਿਆ

05:47 PM Jun 23, 2023 IST
ਪਟਿਆਲਾ ’ਚ ਕਿਸਾਨਾਂ ਦਾ ਚੱਲ ਰਿਹਾ ਧਰਨਾ ਪੁਲੀਸ ਨੇ ਚੁੱਕਿਆ
Advertisement

ਗੁਰਨਾਮ ਸਿੰਘ ਅਕੀਦਾ

Advertisement

ਪzwnj;zwnj;ਟਿਆਲਾ, 13 ਜੂਨ

Advertisement

ਮੁੱਖ ਅੰਸ਼

  • ਕਿਸਾਨ ਆਗੂਆਂ ਦਾ ਦੋਸ਼ ‘ਸਾਡੇ ਤੇ ਜਬਰ ਜ਼ੁਲਮ ਕਰਦਿਆਂ ਸਾਡੀਆਂ ਪੱਗਾਂ ਤੱਕ ਉਤਾਰੀਆਂ ਪੁਲੀਸ ਨੇ’

ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਇਥੇ ਮਾਲ ਰੋਡ ‘ਤੇ ਸਥਿਤ ਹੈੱਡਕੁਆਰਟਰ ਦੇ ਬਾਹਰ ਸੰਯੁਕਤ ਕਿਸਾਨ ਮੋਰਚਾ (ਗੈਰਰਾਜਨੀਤਿਕ) ਦੀਆਂ 16 ਜਥੇਬੰਦੀਆਂ ਵੱਲੋਂ 21 ਮੰਗਾਂ ਨੂੰ ਲੈ ਕੇ ਲਗਾਇਆ ਜਾ ਰਿਹਾ ਲਗਾਤਾਰ ਧਰਨਾ ਅੱਜ ਜ਼ਿਲ੍ਹਾ ਪ੍ਰਸ਼ਾਸਨ ਨੇ ਚੁੱਕ ਦਿੱਤਾ। ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਸਮੇਤ ਕਿਸਾਨ ਆਗੂ ਅਤੇ ਹੋਰ ਕਿਸਾਨਾਂ ਨੂੰ ਤੜਕੇ ਤਿੰਨ ਵਜੇ ਤੋਂ ਬੱਸਾਂ ਵਿਚ ਲੈ ਜਾ ਕੇ ਵੱਖ ਵੱਖ ਥਾਣਿਆਂ ਵਿਚ ਰੱਖਿਆ ਗਿਆ। ਸਦਰ ਥਾਣੇ ਵਿਚ ਕਿਸਾਨਾਂ ਵੱਲੋਂ ਸਰਕਾਰ ਤੇ ਦੋਸ਼ ਲਗਾਏ ਹਨ ਕਿ ਉਨ੍ਹਾਂ ਨੂੰ ਤੜਕੇ ਤਿੰਨ ਵਜੇ ਤੋਂ ਪੁਲੀਸ ਨੇ ਥਾਣਿਆਂ ਵਿਚ ਡੱzwnj;ਕਿਆ ਹੈ ਤੇ ਪਾਣੀ ਤੱਕ ਪੀਣ ਨੂੰ ਨਹੀਂ ਦਿੱਤਾ।

ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਤੜਕੇ ਦੋ ਵਜੇ ਤੋਂ ਹੀ ਵੱਡੀ ਗਿਣਤੀ ਵਿਚ ਪੰਜਾਬ ਪੁਲੀਸ ਨੂੰ ਮਾਲ ਰੋਡ ‘ਤੇ ਤਾਇਨਾਤ ਕੀਤਾ ਜਾ ਚੁੱਕਿਆ ਸੀ। ਪੁਲੀਸ ਨੇ ਚਾਰ ਚੁਫੇਰੇ ਸੜਕਾਂ ਬੰਦ ਕਰਨ ਲਈ ਰੇਤਾ ਢੋਣ ਵਾਲੇ ਟਿੱਪਰ ਲਗਾ ਦਿੱਤੇ। ਪਹਿਲਾਂ ਪੁਲੀਸ ਨੇ ਸ਼ੇਰਾਂਵਾਲਾ ਗੇਟ ਵਾਲੇ ਪਾਸੇ ਡਾਕਖ਼ਾਨੇ ਕੋਲ ਬਿਜਲੀ ਨਿਗਮ ਦੇ ਦਫ਼ਤਰ ਅੰਦਰ ਜਾਂਦੇ ਗੇਟ ਨੂੰ ਬੰਦ ਕਰਕੇ ਬੈਠੇ ਕਿਸਾਨਾਂ ਨੂੰ ਉਠਾਅ ਕੇ ਰਾਊਂਡ ਅੱਪ ਕੀਤਾ, ਉਸ ਤੋਂ ਬਾਅਦ ਹੌਲੀ ਹੌਲੀ ਕਿਸਾਨਾਂ ਦੇ ਮੁੱਖ ਧਰਨੇ ਵੱਲ ਪੁਲੀਸ ਨੇ ਗਸ਼ਤ ਕਰਦਿਆਂ ਦੂਜੇ ਦੋ ਗੇਟ ਵੀ ਕਿਸਾਨਾਂ ਕੋਲੋਂ ਅਜ਼ਾਦ ਕਰਵਾ ਲਏ, ਫੇਰ ਧਰਨੇ ਅਤੇ ਮਰਨ ਵਰਤ ਤੇ ਬੈਠੇ ਕਿਸਾਨਾਂ ਨੂੰ ਬੱਸਾਂ ਵਿਚ ਬੈਠਾ ਕੇ ਪੁਲੀਸ ਉਨ੍ਹਾਂ ਨੂੰ ਵੱਖ ਵੱਖ ਥਾਣਿਆਂ ਵਿਚ ਲੈ ਗਈ। ਕਿਸਾਨਾਂ ਦਾ ਦੋਸ਼ ਹੈ ਕਿ ਉਨ੍ਹਾਂ ਨਾਲ ਭਗਵੰਤ ਮਾਨ ਸਰਕਾਰ ਨੇ ਜਾਬਰ ਜ਼ੁਲਮ ਵਾਲਾ ਰਵੱਈਆ ਅਖ਼ਤਿਆਰ ਕੀਤਾ ਹੈ। ਸਾਡੀ ਲੜਾਈ ਪੂਰੇ ਪੰਜਾਬ ਦੇ ਕਿਸਾਨਾਂ ਲਈ ਹੈ ਇਹ ਮੰਗਾਂ ਪੰਜਾਬ ਦੇ ਕਿਸਾਨਾਂ ਲਈ ਹਨ ਪਰ ਸਰਕਾਰ ਵਾਅਦਾ ਕਰਕੇ ਮੁੱਕਰ ਰਹੀ ਹੈ। ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਇਸ ਤਰ੍ਹਾਂ ਜਬਰ ਜ਼ੁਲਮ ਨਾਲ ਕਦੇ ਵੀ ਸੰਘਰਸ਼ ਦਬਾਏ ਨਹੀਂ ਜਾ ਸਕਦੇ, ਅਸੀਂ ਪੰਜਾਬ ਦੇ ਲੋਕਾਂ ਲਈ ਲੜਾਈ ਲੜ ਰਹੇ ਹਾਂ ਪਰ ਸਾਨੂੰ ਜ਼ਬਰਦਸਤੀ ਗੁੰਡਿਆਂ ਵਾਲ ਘੜੀਸ ਕੇ ਬੱਸਾਂ ਵਿਚ ਸੁੱਟਿਆ ਗਿਆ,ਕਿਸਾਨ ਬੀਬੀਆਂ ਦੀਆਂ ਚੁੰਨੀਆਂ ਉਤਾਰ ਦਿੱਤੀਆਂ ਤੇ ਕਿਸਾਨਾਂ ਦੀਆਂ ਪੱਗਾਂ ਉਤਾਰ ਦਿੱਤੀਆਂ ਗਈਆਂ, ਇਹ ਬਰਦਾਸਤ ਤੋਂ ਬਾਹਰ ਹੈ।

Advertisement
Advertisement