ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਪਾਕਿਸਤਾਨ ਜ਼ਿੰਦਾਬਾਦ ਦੇ ਪੋਸਟਰ ਸੁੱਟ ਕੇ ਅਫ਼ਵਾਹ ਫੈਲਾਉਣ ਵਾਲਾ ਖੁਦ ਹੀ ਨਿਕਲਿਆ ਮੁਲਜ਼ਮ

08:58 AM Jul 21, 2024 IST

ਐਨਪੀ. ਧਵਨ
ਪਠਾਨਕੋਟ, 20 ਜੁਲਾਈ
ਇੱਥੋਂ ਦੇ ਢਾਕੀ ਰੋਡ ’ਤੇ ਅੱਜ ਤੜਕੇ 4 ਵਜੇ ਦੇ ਕਰੀਬ 4 ਅਣਪਛਾਤੇ ਵਿਅਕਤੀਆਂ ਵੱਲੋਂ ਉਥੇ ਖੜ੍ਹੀ ਇਨੋਵਾ ਕਾਰ ਦਾ ਸ਼ੀਸ਼ਾ ਤੋੜਨ ਅਤੇ ਉਸ ਵਿੱਚ ਪਾਕਿਸਤਾਨ ਜ਼ਿੰਦਾਬਾਦ ਲਿਖੇ ਹੋਏ ਪੋਸਟਰ ਸੁੱਟ ਕੇ ਫ਼ਰਾਰ ਹੋਣ ਦੀ ਅਫਵਾਹ ਫੈਲਾਉਣ ਵਾਲਾ ਵਿਅਕਤੀ ਖੁਦ ਹੀ ਇਹ ਕਾਰਾ ਕਰਨ ਵਾਲਾ ਨਿਕਲਿਆ। ਮੁਲਜ਼ਮ ਦਾ ਨਾਮ ਰਮੇਸ਼ ਕੁਮਾਰ ਦੱਸਿਆ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਰੌਲਾ ਪੈਣ ਮਗਰੋਂ ਕਾਫੀ ਸਾਰੇ ਲੋਕ ਇਕੱਤਰ ਹੋ ਗਏ। ਰੌਲਾ ਪਾਉਣ ਵਾਲਾ ਉਥੇ ਰਹਿੰਦਾ ਪਹਿਲਾ ਵਿਅਕਤੀ ਰਮੇਸ਼ ਕੁਮਾਰ ਸੀ। ਉਸ ਦਾ ਕਹਿਣਾ ਸੀ ਕਿ ਉਸ ਨੇ ਸ਼ੀਸ਼ਾ ਟੁੱਟਣ ਦੀ ਆਵਾਜ਼ ਸੁਣੀ ਤਾਂ ਉਹ ਛੱਤ ਤੇ ਚੜ੍ਹ ਗਿਆ ਤੇ ਦੇਖਿਆ ਕਿ 4 ਉੱਚੇ ਲੰਬੇ ਵਿਅਕਤੀ ਕਾਰ ਦਾ ਸ਼ੀਸ਼ਾ ਤੋੜ ਕੇ ਉਥੇ ਕੁੱਝ ਕਾਗਜ਼ ਸੁੱਟ ਕੇ ਫਰਾਰ ਹੋ ਗਏ। ਇਸ ਸਬੰਧੀ ਪੁਲੀਸ ਨੇ ਜਾਂਚ ਸ਼ੁਰੂ ਕਰ ਦਿੱਤੀ। ਡੀਐੱਸਪੀ ਸਿਟੀ ਸੁਮੀਰ ਸਿੰਘ ਮਾਨ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ੱਕ ਹੋਣ ਤੇ ਉਨ੍ਹਾਂ ਰੌਲਾ ਪਾਉਣ ਵਾਲੇ ਪਹਿਲੇ ਵਿਅਕਤੀ ਰਮੇਸ਼ ਕੁਮਾਰ ਨੂੰ ਬੁਲਾਇਆ ਅਤੇ ਉਸ ਤੋਂ ਬਹਾਨੇ ਨਾਲ ਇੱਕ ਦਰਖਾਸਤ ਲਿਖਾਈ। ਉਸ ਦੀ ਲਿਖਾਈ ਬਾਰੇ ਫੌਰੈਂਸਿਕ ਜਾਂਚ ਕਰਵਾਈ ਤਾਂ ਖੁਲਾਸਾ ਹੋ ਗਿਆ, ਇਹ ਲਿਖਤ ਉਸੇ ਦੀ ਹੈ। ਡੀਐੱਸਪੀ ਨੇ ਦੱਸਿਆ ਕਿ ਜਦ ਥੋੜ੍ਹੀ ਜਿਹੀ ਸਖਤੀ ਨਾਲ ਪੁੱਛਗਿੱਛ ਕੀਤੀ ਤਾਂ ਰਮੇਸ਼ ਕੁਮਾਰ ਸਭ ਮੰਨ ਗਿਆ। ਉਸ ਨੇ ਪੁਲੀਸ ਨੂੰ ਦੱਸਿਆ ਕਿ ਅਸਲ ਵਿੱਚ ਇਨੋਵਾ ਕਾਰ ਦੇ ਮਾਲਕ ਨੇ ਆਟੋ ਵਗੈਰਾ ਵੀ ਪਾ ਰੱਖੇ ਹਨ ਜੋ ਕਿ ਉਸ ਦੇ ਘਰ ਮੂਹਰੇ ਲਗਾ ਦਿੰਦੇ ਹਨ। ਉਸ ਨੇ 1-2 ਵਾਰ ਕਾਰ ਮਾਲਕ ਨੂੰ ਉਥੇ ਕਾਰ ਖੜ੍ਹੀ ਨਾ ਕਰਨ ਲਈ ਕਿਹਾ ਪਰ ਮਾਲਕ ਟੱਸ ਤੋਂ ਮੱਸ ਨਾ ਹੋਇਆ। ਇਸ ਕਾਰਨ ਉਸ ਨੇ ਇਹ ਕਹਾਣੀ ਰਚੀ।

Advertisement

Advertisement
Advertisement