ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਬੁਰੀ ਨਜ਼ਰ ਨਾਲ ਦੇਖਣ ਵਾਲੇ ਨੂੰ ਮੂੰਹ-ਤੋੜ ਜਵਾਬ ਮਿਲੇਗਾ: ਰਾਜਨਾਥ

10:22 AM Jul 02, 2023 IST

ਕਾਂਕੇਰ, 1 ਜੁਲਾਈ
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਭਾਰਤ ਦੇ ‘ਗੁਆਂਢੀ’ ਨੂੰ ਚਿਤਾਵਨੀ ਦਿੱਤੀ ਕਿ ਜੇ ਕਿਸੇ ਨੇ ਵੀ ਦੇਸ਼ ਨੂੰ ਨੁਕਸਾਨ ਪਹੁੰਚਾਉਣ ਦਾ ਯਤਨ ਕੀਤਾ ਤਾਂ ਮੂੰਹ-ਤੋੜ ਜਵਾਬ ਮਿਲੇਗਾ। ਛੱਤੀਸਗੜ੍ਹ ਦੇ ਨਕਸਲ ਪ੍ਰਭਾਵਿਤ ਕਾਂਕੇਰ ਖੇਤਰ ਵਿਚ ਰੈਲੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਦਾਅਵਾ ਕੀਤਾ ਕਿ ਜੇਕਰ ਛੱਤੀਸਗੜ੍ਹ ਦੀ ਕਾਂਗਰਸ ਸਰਕਾਰ ਨੇ ‘ਪੂਰਾ ਸਹਿਯੋਗ’ ਕੀਤਾ ਹੁੰਦਾ ਤਾਂ ਖੱਬੇ ਪੱਖੀ ਕੱਟੜਵਾਦ ਦੇਸ਼ ਵਿਚੋਂ ਖ਼ਤਮ ਹੋ ਗਿਆ ਹੁੰਦਾ। ਉਨ੍ਹਾਂ ਨਾਲ ਹੀ ਦੋਸ਼ ਲਾਇਆ ਕਿ ਰਾਜ ਵਿਚ ਧੱਕੇ ਨਾਲ ਧਰਮ ਬਦਲੀਆਂ ਦੇ ਮਾਮਲੇ ਵੱਧ ਰਹੇ ਹਨ। ਰੈਲੀ ਵਿਚ ਉਨ੍ਹਾਂ ਨਰਿੰਦਰ ਮੋਦੀ ਸਰਕਾਰ ਦੀਆਂ ਪ੍ਰਾਪਤੀਆਂ ਵੀ ਗਿਣਾਈਆਂ। ਉੜੀ ਤੇ ਪੁਲਵਾਮਾ ਅਤਿਵਾਦੀ ਹਮਲਿਆਂ ਮਗਰੋਂ ਭਾਰਤ ਦੇ ਜਵਾਬ ਦਾ ਜ਼ਿਕਰ ਕਰਦਿਆਂ ਰਾਜਨਾਥ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਿਚ ਭਾਰਤ ਤਾਕਤਵਰ ਮੁਲਕ ਵਜੋਂ ਉੱਭਰਿਆ ਹੈ ਤੇ ਹੁਣ ਕਮਜ਼ੋਰ ਨਹੀਂ ਰਿਹਾ। -ਪੀਟੀਆਈ

Advertisement

Advertisement
Tags :
rajnath singhਜਵਾਬਦੇਖਣਨਜ਼ਰਬੁਰੀਮਿਲੇਗਾਮੂੰਹ-ਤੋੜਰਾਜਨਾਥਵਾਲੇ
Advertisement