ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

‘ਇੱਕ ਦੇਸ਼-ਇੱਕ ਚੋਣ’ ਪ੍ਰਣਾਲੀ ਸੰਘੀ ਢਾਂਚੇ ਲਈ ਖ਼ਤਰਾ ਕਰਾਰ

07:38 AM Nov 06, 2023 IST

ਪੱਤਰ ਪ੍ਰੇਰਕ
ਜਲੰਧਰ, 5 ਨਵੰਬਰ
ਆਲ ਇੰਡੀਆ ਵਕੀਲ ਯੂਨੀਅਨ ਪੰਜਾਬ ਦੀ ਸੂਬਾਈ ਕਾਨਫਰੰਸ ਅੱਜ ਇੱਥੇ ਸਮਾਪਤ ਹੋ ਗਈ। ਜਿਸ ਵਿਚ ਆਲ ਇੰਡੀਆ ਲਾਇਰਜ਼ ਯੂਨੀਅਨ (ਆਇਲੂ) ਦੇ ਕੌਮੀ ਜਨਰਲ ਸਕੱਤਰ ਅਤੇ ਸੁਪਰੀਮ ਕੋਰਟ ਦੇ ਸੀਨੀਅਰ ਐਡਵੋਕੇਟ ਪੀ.ਵੀ. ਸੁਰਿੰਦਰ ਨਾਥ ਨੇ ਕਿਹਾ ਕਿ ‘ਇੱਕ ਦੇਸ਼-ਇੱਕ ਚੋਣ’ ਪ੍ਰਣਾਲੀ ਦੇਸ਼ ਦੇ ਸੰਘੀ ਢਾਂਚੇ ਅਤੇ ਲੋਕਤੰਤਰ ਲਈ ਗੰਭੀਰ ਖ਼ਤਰਾ ਹੈ। ਇਸ ਦੇ ਅਮਲ ਨਾਲ ਰਾਜ ਸਰਕਾਰਾਂ ਦੀ ਹੋਂਦ ਖ਼ਤਮ ਹੋ ਜਾਵੇਗੀ ਅਤੇ ਲੋਕਤੰਤਰੀ ਸੱਤਾ ਤਾਨਾਸ਼ਾਹੀ ਵਿੱਚ ਤਬਦੀਲ ਹੋ ਜਾਵੇਗੀ, ਜਿਸ ਖ਼ਿਲਾਫ਼ ਇੱਕਜੁਟਤਾ ਨਾਲ ਆਵਾਜ਼ ਉਠਾਉਣ ਦੀ ਲੋੜ ਹੈ।
ਐਡਵੋਕੇਟ ਪੀ.ਵੀ. ਸੁਰਿੰਦਰ ਨਾਥ ਸਥਾਨਕ ਦੇਸ਼ ਭਗਤ ਯਾਦਗਾਰ ਹਾਲ ’ਚ ਆਲ ਇੰਡੀਆ ਲਾਇਰਜ਼ ਯੂਨੀਅਨ ਪੰਜਾਬ ਦੀ 10 ਵੀਂ ਸੂਬਾਈ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ। ਇਹ ਕਾਨਫਰੰਸ ਜਥੇਬੰਦੀ ਦੇ ਸਾਬਕਾ ਰਾਸ਼ਟਰੀ ਪ੍ਰਧਾਨ ਮਰਹੂਮ ਐਡਵੋਕੇਟ ਦਰਬਾਰਾ ਸਿੰਘ ਢਿੱਲੋਂ ਨੂੰ ਸਮਰਪਤਿ ਸੀ। ਕਾਨਫਰੰਸ ਦੀ ਪ੍ਰਧਾਨਗੀ ਐਡਵੋਕੇਟ ਗੁਰਇਕਬਾਲ ਸਿੰਘ ਢਿੱਲੋਂ ਨੇ ਕੀਤੀ, ਜਿਸ ਵਿੱਚ ਸੂਬੇ ਤੋਂ 100 ਤੋਂ ਵੱਧ ਵਕੀਲ ਨੁਮਾਇੰਦੇ ਸ਼ਾਮਲ ਹੋਏ। ਇਸ ਮੌਕੇ ਆਲ ਇੰਡੀਆ ਲਾਇਰਜ਼ ਯੂਨੀਅਨ ਪੰਜਾਬ ਇਕਾਈ ਦੀ ਸਰਬਸੰਮਤੀ ਨਾਲ ਚੋਣ ਕੀਤੀ ਗਈ। ਜਿਸ ਵਿੱਚ ਧੀਰਜ ਕੁਮਾਰ ਜਲੰਧਰ ਪ੍ਰਧਾਨ, ਸਵਰਨਜੀਤ ਸਿੰਘ ਦਲਿਓ ਸਕੱਤਰ, ਖਜ਼ਾਨਚੀ ਡਾਕਟਰ ਰਾਜਦੀਪ ਸਿੰਘ, ਮੈਡਮ ਮਨਵੀਰ ਕੌਰ, ਗੁਰਇਕਬਾਲ ਸਿੰਘ ਢਿੱਲੋਂ (ਦੋਵੇਂ ਮੀਤ ਪ੍ਰਧਾਨ), ਹਰਬੰਸ ਸਿੰਘ ਚੌਹਾਨ, ਹਰਪ੍ਰੀਤ ਸਿੰਘ ਮੁਹਾਲੀ, ਦਲੀਪ ਕੁਮਾਰ (ਤਿੰਨੋਂ ਜੁਆਇੰਟ ਸਕੱਤਰ), ਕਰਨ ਕੁਮਾਰ ਰਾਏ ਪ੍ਰੈੱਸ ਸਕੱਤਰ ਤੋਂ ਇਲਾਵਾ ਅਮਰਜੀਤ ਸਿੰਘ ਚਹਿਲ, ਦਵਿੰਦਰ ਸਿੰਘ ਕੋਟਲੀ , ਯੁਗੇਸ਼ ਪ੍ਰਸ਼ਾਦ ਮਲੇਰਕੋਟਲਾ, ਹਰਮੰਦਰ ਸਿੰਘ ਲੁਧਿਆਣਾ ਅਗਜੈਕਟਿਵ ਕਮੇਟੀ ਮੈਂਬਰ ਚੁਣੇ ਗਏ। ਚਾਰ ਸੀਟਾਂ ਖਾਲੀ ਰੱਖੀਆਂ ਗਈਆਂ।
ਇਸ ਮੌਕੇ ਯੂਨੀਅਨ ਦੇ ਕੌਮੀ ਖਜ਼ਾਨਚੀ ਅਨਿਲ ਕੁਮਾਰ ਚੌਹਾਨ, ਐਡਵੋਕੇਟ ਗੁਰਮੇਲ ਸਿੰਘ , ਸੀਪੀਆਈ (ਐੱਮ) ਦੇ ਸੂਬਾ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ, ਜ਼ਿਲ੍ਹਾ ਬਾਰ ਐਸੋਸੀਏਸ਼ਨ ਜਲੰਧਰ ਦੇ ਪ੍ਰਧਾਨ ਅਦਿੱਤਿਆ ਜੈਨ, ਐਡਵੋਕੇਟ ਐਮ.ਐਸ. ਗੋਰਸੀ, ਐਡਵੋਕੇਟ ਵਾਈ.ਐਸ. ਸਿੰਘ, ਸਤਪਾਲ ਭਗਤ ਡਿਪਟੀ ਡਿਫੈਂਸ ਕੌਂਸਲ ਨੇ ਵੀ ਸੰਬੋਧਨ ਕੀਤਾ।

Advertisement

Advertisement