ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਦੁਨੀਆ ਦੀ ਸਭ ਤੋਂ ਉਮਰਦਰਾਜ਼ ਔਰਤ 117 ਸਾਲ ਦੀ ਉਮਰ ਭੋਗ ਕੇ ਚੱਲ ਵਸੀ

07:52 PM Aug 20, 2024 IST

ਮੈਡਰਿਡ, 20 ਅਗਸਤ

Advertisement

ਦੁਨੀਆ ਦੀ ਸਭ ਤੋਂ ਬਿਰਧ ਮੰਨੀ ਜਾਂਦੀ ਅਮਰੀਕੀ ਮੂਲ ਦੀ ਸਪੈਨਿਸ਼ ਔਰਤ ਮਾਰੀਆ ਬ੍ਰਾਨਿਆਸ ਦਾ 117 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ। ਬ੍ਰਾਨਿਆਸ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ, ‘‘ਮਾਰੀਆ ਬ੍ਰਾਨਿਆਸ ਦਾ ਦੇਹਾਂਤ ਉਸੇ ਤਰ੍ਹਾਂ ਹੋਇਆ ਹੈ, ਜਿਵੇਂ ਉਹ ਚਾਹੁੰਦੀ ਸੀ। ਨੀਂਦ ਵਿੱਚ ਸ਼ਾਂਤੀ ਅਤੇ ਬਿਨਾ ਕਿਸੇ ਦਰਦ ਤੋਂ ਉਹ ਸਾਨੂੰ ਸਦਾ ਲਈ ਅਲਵਿਦਾ ਆਖ ਗਈ।’’ 110 ਜਾਂ ਇਸ ਤੋਂ ਵੱਧ ਉਮਰ ਦੇ ਲੋਕਾਂ ਦੇ ਵੇਰਵਿਆਂ ਦੀ ਜਾਣਕਾਰੀ ਰੱਖਣ ਵਾਲੇ ਜੈਰੋਨਟੋਲੋਜੀ ਰਿਸਰਚ ਗਰੁੱਪ ਅਨੁਸਾਰ ਪਿਛਲੇ ਸਾਲ ਫਰਾਂਸ ਦੀ ਨਨ ਲੁਸੀਲ ਰੈਂਡਨ ਦੀ ਮੌਤ ਤੋਂ ਬਾਅਦ ਬ੍ਰਾਨਿਆਸ ਦੁਨੀਆ ਦੀ ਸਭ ਤੋਂ ਵੱਧ ਉਮਰਦਰਾਜ਼ ਔਰਤ ਸੀ। ਬ੍ਰਾਨਿਆਸ ਦਾ ਜਨਮ 4 ਮਾਰਚ 1907 ਨੂੰ ਸਾਂ ਫਰਾਂਸਿਸਕੋ ਵਿੱਚ ਹੋਇਆ ਸੀ। -ਏਪੀ

Advertisement
Advertisement
Advertisement