ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਘਰ ਦਾ ਕਬਜ਼ਾ ਲੈਣ ਆਏ ਅਧਿਕਾਰੀ ਬੇਰੰਗ ਪਰਤੇ

07:47 AM Sep 19, 2023 IST
featuredImage featuredImage
ਪਿੰਡ ਮਹਿਲਾਂ ਚੌਕ ਵਿੱਚ ਘਰ ਦਾ ਵਾਰੰਟ ਕਬਜ਼ਾ ਲੈਣ ਆਏ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਵਿਰੋਧ ਕਰਦੇ ਹੋਏ ਕਿਸਾਨ।

ਬੀਰ ਇੰਦਰ ਸਿੰਘ ਬਨਭੌਰੀ
ਸੁਨਾਮ ਊਧਮ ਸਿੰਘ ਵਾਲਾ, 18 ਸਤੰਬਰ
ਇਥੋਂ ਨੇੜਲੇ ਪਿੰਡ ਮਹਿਲਾਂ ਚੌਕ ਵਿੱਚ ਤਿੰਨ ਗਰੀਬ ਔਰਤਾਂ ਦੇ ਘਰਾਂ ਦਾ ਵਾਰੰਟ ਕਬਜ਼ਾ ਲੈਣ ਆਏ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਅੱਜ ਬੇਰੰਗ ਪਰਤਣਾ ਪਿਆ। ਭਾਰਤੀ ਕਿਸਾਨ ਯੂਨੀਅਨ ਏਕਤਾ ਬਲਾਕ ਭਵਾਨੀਗੜ੍ਹ ਦੇ ਤਿੱਖੇ ਵਿਰੋਧ ਸਦਕਾ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਸੂਝਬੂਝ ਦਿਖਾਉਂਦਿਆਂ ਫਿਲਹਾਲ ਮੌਕਾ ਟਾਲ ਦਿੱਤਾ।
ਇਸ ਸਬੰਧੀਂ ਜਾਣਕਾਰੀ ਦਿੰਦਿਆਂ ਕਿਸਾਨ ਜਥੇਬੰਦੀ ਏਕਤਾ ਉਗਰਾਹਾਂ ਦੇ ਪਿੰਡ ਮਹਿਲਾ ਚੌਕ ਦੇ ਪ੍ਰਧਾਨ ਜਗਜੀਤ ਸਿੰਘ, ਬਲਾਕ ਭਵਾਨੀਗੜ੍ਹ ਦੇ ਮੀਤ ਪ੍ਰਧਾਨ ਹਰਜੀਤ ਸਿੰਘ ਮਹਿਲਾ ਚੌਕ ਅਤੇ ਪ੍ਰੈੱਸ ਸਕੱਤਰ ਹਰਜਿੰਦਰ ਸਿੰਘ ਘਰਾਚੋਂ ਨੇ ਦੱਸਿਆ ਕਿ ਮਜ਼ਦੂਰ ਪਰਿਵਾਰ ਜੱਟੀ ਦੇਵੀ, ਛਿੰਦਰ ਕੋਰ, ਲਛਮੀ ਦੇਵੀ ਨੇ ਕਈ ਸਾਲ ਪਹਿਲਾ ਇਕ ਔਰਤ ਕਿਰਨ ਦੇਵੀ ਪਿੰਡ ਕੁਲਾਰ ਤੋ ਦੋ ਲੱਖ ਰੁਪਏ ਵਿਆਜ ’ਤੇ ਲਏ ਸਨ ਜਿਸ ਦੀ ਗਾਰੰਟੀ ਵਜੋਂ ਘਰ ਦਾ ਬਿਆਨਾ ਲਿਖਾਇਆ ਗਿਆ ਸੀ। ਉਨ੍ਹਾਂ ਦੱਸਿਆ ਕਿ ਗਰੀਬ ਮਜ਼ਦੂਰ ਪਰਿਵਾਰ ਕਰਜ਼ਾ ਮੋੜਨ ਵਿੱਚ ਅਸਮਰੱਥ ਹਨ ਅਤੇ ਨਤੀਜੇ ਵਜੋਂ ਸਾਹੂਕਾਰ ਔਰਤ ਵੱਲੋਂ ਪ੍ਰਸ਼ਾਸਨ ਦੀ ਮਦਦ ਨਾਲ ਅੱਜ ਉਨ੍ਹਾਂ ਦੇ ਘਰ ਦਾ ਵਾਰੰਟ ਕਬਜ਼ਾ ਲੈਣ ਦੀ ਕੋਸਿਸ਼ ਕੀਤੀ ਗਈ ਪਰ ਜਥੇਬੰਦੀਂ ਦੇ ਕਰੜੇ ਵਿਰੋਧ ਕਰਕੇ ਪ੍ਰਸ਼ਾਸਨ ਨੂੰ ਬੇਰੰਗ ਪਰਤਣਾ ਪਿਆ।
ਹਾਜ਼ਰ ਕਿਸਾਨ ਯੂਨੀਅਨ ਦੇ ਨੁਮਾਇੰਦਿਆਂ ਨੇ ਐਲਾਨ ਕੀਤਾ ਕਿ ਕਿਸੇ ਵੀ ਕੀਮਤ ਉੱਤੇ ਇਹ ਕਬਜ਼ਾ ਨਹੀਂ ਹੋਣ ਦਿੱਤਾ ਜਾਵੇਗਾ। ਉਧਰ, ਪੁਲੀਸ ਪ੍ਰਸ਼ਾਸਨ ਨਾਲ ਕਈ ਵਾਰ ਸੰਪਰਕ ਕਰਨ ਦੀ ਕੋਸਿਸ਼ ਕੀਤੀ ਗਈ ਪਰ ਫੋਨ ਨਾ ਚੁੱਕੇ ਜਾਣ ਕਰਕੇ ਕੋਈ ਜਵਾਬ ਨਹੀਂ ਮਿਲਿਆ।
ਅੱਜ ਇਸ ਮੌਕੇ ਬਲਾਕ ਆਗੂ ਅਮਨਦੀਪ ਸਿੰਘ ਮਹਿਲਾ ਚੌਕ, ਬਲਵਿੰਦਰ ਸਿੰਘ ਸਿੰਘ ਘਨੌੜ ਜੱਟਾਂ, ਜਸਵੀਰ ਸਿੰਘ ਗੱਗੜਪੁਰ, ਕਸਮੀਰ ਸਿੰਘ ਆਲੋਅਰਖ, ਗੁਰਦੇਵ ਸਿੰਘ, ਆਲੋਅਰਖ, ਗੁਰਚੇਤ ਸਿੰਘ ਭੱਟੀਵਾਲ ਸਮੇਤ ਹੋਰ ਹਾਜ਼ਰ ਸਨ।

Advertisement

ਲੋਕ ਰੋਹ ਕਾਰਨ ਵਾਪਸ ਮੁੜਨਾ ਪਿਆ: ਚੌਕੀ ਮੁਖੀ

ਸਬ ਇੰਸਪੈਕਟਰ ਜਗਤਾਰ ਿਸੰਘ ਮੁਖੀ ਪੁਲੀਸ ਚੌਕੀ ਮਹਿਲਾਂ ਚੌਕ ਨੇ ਕਿਹਾ ਕਿ ਜਿਹੜੀ ਧਿਰ ਨੇ ਕਬਜ਼ਾ ਲੈਣਾ ਸੀ , ਉਸ ਧਿਰ ਨੇ ਅਦਾਲਤ ਵਿੱਚ ਇਸ ਥਾਂ ਦੀ ਰਜਿਸਟਰੀ ਜਮ੍ਹਾਂ ਕਰਵਾਈ ਹੋਈ ਹੈ। ਲੋਕਾਂ ਦੇ ਰੋਹ ਕਾਰਨ ਅੱਜ ਸਾਨੂੰ ਵਾਪਸ ਮੁੜਨਾ ਪਿਆ ਤੇ ਇਸ ਦੀ ਸੂਚਨਾ ਅਦਾਲਤ ਨੂੰ ਦਿੱਤੀ ਜਾਵੇਗੀ।

Advertisement
Advertisement