ਪੱਤਰਕਾਰ ਨਾਲ ਵਿਵਾਦ ਮਾਮਲੇ ਵਿੱਚ ਅਧਿਕਾਰੀਆਂ ਨੇ ਮੁਆਫ਼ੀ ਮੰਗੀ
08:02 AM Sep 27, 2024 IST
Advertisement
ਪੱਤਰ ਪ੍ਰੇਰਕ
ਬਠਿੰਡਾ, 26 ਸਤੰਬਰ
ਨਗਰ ਪੰਚਾਇਤ ਨਥਾਣਾ ਦੇ ਕਾਰਜ ਸਾਧਕ ਅਫ਼ਸਰ ਅਤੇ ਜੇਈ ਵੱਲੋਂ ਜਨਤਕ ਤੌਰ ’ਤੇ ਮੁਆਫੀ ਮੰਗ ਲੈਣ ਉਪਰੰਤ ਸੀਨੀਅਰ ਪੱਤਰਕਾਰ ਭਗਵਾਨ ਦਾਸ ਗਰਗ ਨਾਲ ਬੀਤੇ ਕਈ ਦਿਨਾਂ ਤੋਂ ਚੱਲ ਰਿਹਾ ਵਿਵਾਦ ਸਮਾਪਤ ਹੋ ਗਿਆ। ਜਾਣਕਾਰੀ ਅਨੁਸਾਰ ਜੇਈ ਵੱਲੋਂ ਉਕਤ ਪੱਤਰਕਾਰ ਨੂੰ ਸਾਂਝੀ ਮੀਟਿੰਗ ’ਚੋਂ ਬਾਹਰ ਜਾਣ ਬਾਰੇ ਕਹਿਣ ’ਤੇ ਵਿਵਾਦ ਭਖ ਗਿਆ ਸੀ। ਇਹ ਮਾਮਲਾ ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟਸ ਯੂਨੀਅਨ ਦੇ ਧਿਆਨ ’ਚ ਆਉਣ ਮਗਰੋਂ ਨਗਰ ਪੰਚਾਇਤ ਅਧਿਕਾਰੀਆਂ ਦਾ ਕਾਫੀ ਵਿਰੋਧ ਕੀਤਾ ਗਿਆ ਸੀ। ਅੱਜ ਨਗਰ ਪੰਚਾਇਤ ਨਥਾਣਾ ਦੇ ਦਫ਼ਤਰ ’ਚ ਅਧਿਕਾਰੀਆਂ ਵੱਲੋਂ ਗ਼ਲਤੀ ਦਾ ਅਹਿਸਾਸ ਕੀਤਾ ਗਿਆ। ਬਾਅਦ ਵਿੱਚ ਈਓ ਅਤੇ ਜੇਈ ਨੇ ਧਰਨੇ ਦੇ ਪੰਡਾਲ ਵਿੱਚ ਜਾ ਕੇ ਗਲਤੀ ਦੀ ਮੁਆਫ਼ੀ ਮੰਗੀ ਅਤੇ ਭਵਿੱਖ ਵਿੱਚ ਅਜਿਹਾ ਨਾ ਹੋਣ ਦਾ ਭਰੋਸਾ ਦਿਵਾਇਆ ਜਿਸ ਮਗਰੋਂ ਕਈ ਦਿਨਾਂ ਤੋਂ ਚੱਲਿਆ ਆ ਰਿਹਾ ਰੇੜਕਾ ਖ਼ਤਮ ਹੋ ਗਿਆ।
Advertisement
Advertisement
Advertisement