ਨੌਸਰਬਾਜ਼ਾਂ ਨੇ ਵਿਦਿਆਰਥੀ ਤੋਂ 40 ਹਜ਼ਾਰ ਰੁਪਏ ਪੈਸੇ ਠੱਗੇ
07:57 AM Dec 23, 2023 IST
Advertisement
ਬਨੂੜ: ਸਵਾਈਟ ਕਾਲਜ ਵਿਚ ਬੀਟੈੱਕ ਦੀ ਪੜਾਈ ਕਰ ਰਹੇ ਇੱਕ ਨੇਪਾਲੀ ਵਿਦਿਆਰਥੀ ਤੋਂ ਦੋ ਨੌਸਰਬਾਜ਼ ਦਿਨ ਦਿਹਾੜੇ 40 ਹਜ਼ਾਰ ਦੀ ਰਾਸ਼ੀ ਠੱਗ ਕੇ ਲੈ ਗਏ। ਪੀੜਤ ਅਨੁਸਾਰ ਮੁਲਜ਼ਮਾਂ ਨੇ ਉਸ ਨੂੰ ਕੁੱਝ ਸੰਘਾ ਕੇ ਇਸ ਘਟਨਾ ਨੂੰ ਅੰਜਾਮ ਦਿੱਤਾ। ਸਬੰਧਿਤ ਵਿਦਿਆਰਥੀ ਕੋਲ ਉਸ ਦੇ ਮਾਪਿਆਂ ਨੇ ਐਸਬੀਆਈ ਦੇ ਬੈਂਕ ਖਾਤੇ ਰਾਹੀਂ ਇਹ ਰਾਸ਼ੀ ਭੇਜੀ ਸੀ ਤੇ ਕਾਲਜ ਦੀ ਫ਼ੀਸ ਭਰਨ ਲਈ ਵਿਦਿਆਰਥੀ ਇਹ ਰਾਸ਼ੀ ਬੈਂਕ ਵਿੱਚੋਂ ਕਢਾ ਕੇ ਲਿਆਇਆ ਸੀ। ਦੋਵੇਂ ਨੌਸਰਬਾਜ਼ਾਂ ਦੀਆਂ ਤਸਵੀਰਾਂ ਬੈਂਕ ਅਤੇ ਦੁਕਾਨਦਾਰਾਂ ਦੇ ਕੈਮਰਿਆਂ ਵਿੱਚ ਵੀ ਕੈਦ ਹੋ ਗਈਆਂ। ਪੀੜਤ ਨੇ ਇਸ ਮਾਮਲੇ ਸਬੰਧੀ ਪੁਲੀਸ ਨੂੰ ਸੂਚਨਾ ਦੇ ਦਿੱਤੀ ਹੈ। -ਪੱਤਰ ਪ੍ਰੇਰਕ
Advertisement
Advertisement
Advertisement