For the best experience, open
https://m.punjabitribuneonline.com
on your mobile browser.
Advertisement

ਓਬੀਸੀ ਮੋਰਚੇ ਵੱਲੋਂ ਭਾਜਪਾ ਦੀ ਹਮਾਇਤ ਦਾ ਐਲਾਨ

07:12 AM May 07, 2024 IST
ਓਬੀਸੀ ਮੋਰਚੇ ਵੱਲੋਂ ਭਾਜਪਾ ਦੀ ਹਮਾਇਤ ਦਾ ਐਲਾਨ
ਪੱਛੜੀਆਂ ਸ਼੍ਰੇਣੀਆਂ ਦੀ ਕਾਨਫਰੰਸ ਦੌਰਾਨ ਮੰਚ ’ਤੇ ਬੈਠੇ ਆਗੂ।
Advertisement

ਦਵਿੰਦਰ ਸਿੰਘ
ਯਮੁਨਾਨਗਰ, 6 ਮਈ
ਓਬੀਸੀ ਮੋਰਚਾ ਨੇ ਅੱਜ ਇੱਥੇ ਪੱਛੜੀਆਂ ਸ਼੍ਰੇਣੀਆਂ ਦੇ ਆਗੂਆਂ ਦੀ ਕਾਨਫਰੰਸ ਕੀਤੀ ਜਿਸ ਵਿੱਚ ਵੱਡੀ ਗਿਣਤੀ ਲੋਕਾਂ ਨੇ ਸ਼ਮੂਲੀਅਤ ਕੀਤੀ। ਸਮਾਗਮ ਵਿੱਚ ਓਬੀਸੀ ਮੋਰਚਾ ਦੇ ਸੂਬਾ ਪ੍ਰਧਾਨ ਕਰਨਦੇਵ ਕੰਬੋਜ, ਮੋਰਚੇ ਦੇ ਕੌਮੀ ਕਾਰਜਕਾਰਨੀ ਮੈਂਬਰ ਅਤੇ ਸਾਬਕਾ ਮੇਅਰ ਮਦਨ ਚੌਹਾਨ, ਵਿਧਾਇਕ ਘਨਸ਼ਿਆਮ ਅਰੋੜਾ, ਜ਼ਿਲ੍ਹਾ ਪ੍ਰਧਾਨ ਰਾਜੇਸ਼ ਸਪਰਾ ਅਤੇ ਪ੍ਰੋਗਰਾਮ ਕੋਆਰਡੀਨੇਟਰ ਨਿਤਿਨ ਕਪੂਰ ਹਾਜ਼ਰ ਸਨ। ਸਮਾਗਮ ਵਿੱਚ ਪੁੱਜਣ ’ਤੇ ਪ੍ਰਬੰਧਕਾਂ ਵੱਲੋਂ ਮੁੱਖ ਮਹਿਮਾਨਾਂ ਦਾ ਸਨਮਾਨ ਕੀਤਾ ਗਿਆ। ਸਾਬਕਾ ਮੇਅਰ ਮਦਨ ਚੌਹਾਨ ਨੇ ਕਿਹਾ ਕਿ ਮਦਨ ਚੌਹਾਨ ਨੇ ਕਿਹਾ ਕਿ ਪੱਛੜਿਆ ਵਰਗ ਭਾਜਪਾ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਾ ਹੈ। ਜਦੋਂ ਤੋਂ ਭਾਜਪਾ ਦੀ ਸਰਕਾਰ ਆਈ ਹੈ, ਸਭ ਤੋਂ ਪੱਛੜੇ ਵਰਗਾਂ ਨੂੰ ਬਣਦਾ ਮਾਣ-ਸਤਿਕਾਰ ਦਿੱਤਾ ਗਿਆ ਹੈ ਜਿਸ ਦੇ ਚੱਲਦਿਆਂ ਪੱਛੜੀਆਂ ਸ਼੍ਰੇਣੀਆਂ ’ਚੋਂ 550 ਸਰਪੰਚ ਚੁਣੇ ਗਏ। ਇੱਥੋਂ ਤੱਕ ਕਿ ਜ਼ਿਆਦਾਤਰ ਮੰਤਰੀ ਵੀ ਪੱਛੜੀਆਂ ਸ਼੍ਰੇਣੀਆਂ ਤੋਂ ਆਏ ਹਨ।
ਕਾਂਗਰਸ ’ਤੇ ਹਮਲਾ ਕਰਦਿਆਂ ਉਨ੍ਹਾਂ ਕਿਹਾ ਕਿ ਕਾਂਗਰਸ ਨੇ ਹਮੇਸ਼ਾ ਪੱਛੜੇ ਵਰਗਾਂ ਨੂੰ ਪਿੱਛੇ ਧੱਕਣ ਦਾ ਕੰਮ ਕੀਤਾ ਹੈ। ਵਿਧਾਇਕ ਘਣਸ਼ਿਆਮ ਅਰੋੜਾ ਨੇ ਕਿਹਾ ਕਿ ਭਾਜਪਾ ਸਰਕਾਰ ਨੇ ਸੱਤਾ ’ਚ ਹੁੰਦਿਆਂ ਲੋਕਾਂ ਨੂੰ ਆਯੂਸ਼ਮਾਨ ਤੇ ਚਿਰਾਯੂ ਕਾਰਡਾਂ ਦਾ ਲਾਭ ਦਿੱਤਾ ਅਤੇ ਬਿਨਾਂ ਕਿਸੇ ਭੇਦਭਾਵ ਦੇ ਹਰ ਵਰਗ ਨੂੰ ਇਲਾਜ ਲਈ 5 ਲੱਖ ਰੁਪਏ ਤੱਕ ਦੇ ਮੁਫ਼ਤ ਕਾਰਡ ਦਿੱਤੇ। ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਾਜੇਸ਼ ਸਪਰਾ ਨੇ ਕਿਹਾ ਕਿ ਭਾਜਪਾ ਨੇ ਹਰ ਖੇਤਰ ਵਿੱਚ ਬਿਨਾਂ ਭੇਦਭਾਵ ਦੇ ਵਿਕਾਸ ਕਾਰਜ ਕਰਵਾਏ ਹਨ ਜਦਕਿ ਕਾਂਗਰਸ ਦੇ ਰਾਜ ਦੌਰਾਨ ਵਿਤਕਰੇ ਦੀ ਨੀਤੀ ਨਾਲ ਵਿਕਾਸ ਕਾਰਜ ਕਰਵਾਏ ਗਏ। ਕਨਵੀਨਰ ਨਿਤਿਨ ਕਪੂਰ ਨੇ ਕਿਹਾ ਕਿ ਭਾਜਪਾ ਹਮੇਸ਼ਾ ‘ਸਭ ਕਾ ਸਾਥ, ਸਭ ਕਾ ਵਿਕਾਸ’ ਦੇ ਨਾਅਰੇ ’ਤੇ ਕੰਮ ਕਰਦੀ ਹੈ। ਉਨ੍ਹਾਂ ਦੱਸਿਆ ਕਿ ਓਬੀਸੀ ਮੋਰਚੇ ਵੱਲੋਂ ਪੂਰੇ ਹਰਿਆਣਾ ਵਿੱਚ ਇਸ ਤਰ੍ਹਾਂ ਦੀਆਂ ਕਾਨਫਰੰਸਾਂ ਕੀਤੀਆਂ ਜਾ ਰਹੀਆਂ ਹਨ। 11 ਅਤੇ 12 ਮਈ ਨੂੰ ਜਗਾਧਰੀ ਅਤੇ ਰਾਦੌਰ ਵਿੱਚ ਅਜਿਹੇ ਪ੍ਰੋਗਰਾਮ ਕੀਤੇ ਜਾਣਗੇ। 18 ਮਈ ਨੂੰ ਕਰਨਾਲ ਵਿੱਚ ਪ੍ਰੋਗਰਾਮ ਕੀਤਾ ਜਾਵੇਗਾ ਜਿਸ ਵਿੱਚ ਸੂਬੇ ਦੇ ਮੁੱਖ ਮੰਤਰੀ ਨਾਇਬ ਸੈਣੀ ਅਤੇ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਪਹੁੰਚਣਗੇ। ਇਸ ਮੌਕੇ ਸਾਬਕਾ ਚੇਅਰਮੈਨ ਰਾਮਨਿਵਾਸ ਗਰਗ, ਮੰਡਲ ਪ੍ਰਧਾਨ ਵਿਭੋਰ ਪਾਹੂਜਾ, ਨੀਰਜ, ਅਜੈ, ਸ਼ੁਭਮ ਰਾਣਾ, ਪ੍ਰਵੀਨ ਧੀਮਾਨ, ਅਮਿਤ ਚੌਹਾਨ, ਈਸ਼ਵਰ ਪਾਲਕਾ, ਜਨਰਲ ਸਕੱਤਰ ਕ੍ਰਿਸ਼ਨ ਸਿੰਗਲਾ, ਸੰਦੀਪ ਧੀਮਾਨ ਤੇ ਹੋਰ ਹਾਜ਼ਰ ਸਨ।

Advertisement

Advertisement
Author Image

joginder kumar

View all posts

Advertisement
Advertisement
×