ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਉੜੀਸਾ ਦੀ ਪਹਿਲੀ ਭਾਜਪਾ ਸਰਕਾਰ ਦਾ ਸਹੁੰ ਚੁੱਕ ਸਮਾਗਮ 10 ਦੀ ਥਾਂ ਹੁਣ 12 ਨੂੰ

02:51 PM Jun 09, 2024 IST
ਉੜੀਸਾ ਅਸੈਂਬਲੀ ਦੀ ਬਾਹਰੀ ਝਲਕ।

ਭੁਬਨੇਸ਼ਵਰ, 9 ਜੂਨ
ਉੜੀਸਾ ਵਿਚ ਪਹਿਲੀ ਭਾਜਪਾ ਸਰਕਾਰ ਦਾ ਸਹੁੰ ਚੁੱਕ ਸਮਾਗਮ ਹੁਣ 10 ਦੀ ਥਾਂ 12 ਜੂਨ ਨੂੰ ਹੋਵੇਗਾ। ਪਾਰਟੀ ਆਗੂਆਂ ਜਤਿਨ ਮੋਹੰਤੀ ਤੇ ਵਿਜੈਪਾਲ ਸਿੰਘ ਤੋਮਰ ਨੇ ਇਸ ਫੇਰਬਦਲ ਦੀ ਪੁਸ਼ਟੀ ਕੀਤੀ ਹੈ। ਮੋਹੰਤੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੇ ਰੁਝੇਵਿਆਂ ਕਰਕੇ ਹਲਫ਼ਦਾਰੀ ਸਮਾਗਮ ਦੀ ਤਰੀਕ ਅੱਗੇ ਪਾਈ ਗਈ ਹੈ। ਇਸ ਦੌਰਾਨ ਨਵੇਂ ਮੁੱਖ ਮੰਤਰੀ ਦੇ ਨਾਂ ਨੂੰ ਲੈ ਕੇ ਸ਼ਸ਼ੋਪੰਜ ਬਰਕਰਾਰ ਹੈ। ਸੀਨੀਅਰ ਭਾਜਪਾ ਆਗੂ ਤੇ ਨਵੇਂ ਚੁਣੇ ਵਿਧਾਇਕ ਸੁਰੇਸ਼ ਪੁਜਾਰੀ ਨਵੀਂ ਦਿੱਲੀ ਪਹੁੰਚ ਗਏ ਹਨ, ਜਿਸ ਤੋਂ ਇਨ੍ਹਾਂ ਕਿਆਸਾਂ ਨੇ ਜ਼ੋਰ ਫੜ ਲਿਆ ਹੈ ਕਿ ਉਹ ਨਵੀਂ ਸਰਕਾਰ ’ਚ ਇਸ ਸਿਖਰਲੇ ਅਹੁਦੇ ਦੀ ਦੌੜ ’ਚ ਮੋਹਰੀ ਹਨ। ਪੁੁਜਾਰੀ, ਜੋ ਪੰਜ ਸਾਲ ਪਹਿਲਾਂ ਬਾਰਗੜ੍ਹ ਸੰਸਦੀ ਹਲਕੇ ਤੋਂ ਚੁਣੇ ਗਏ ਸਨ, ਨੇ ਹਾਲੀਆ ਅਸੈਂਬਲੀ ਚੋਣ ਬ੍ਰਜਾਰਾਜਨਗਰ ਹਲਕੇ ਤੋਂ ਜਿੱਤੀ ਹੈ। -ਪੀਟੀਆਈ

Advertisement

Advertisement
Advertisement