For the best experience, open
https://m.punjabitribuneonline.com
on your mobile browser.
Advertisement

ਸਨਅਤੀ ਸ਼ਹਿਰ ਵਿੱਚ ਨਹੀਂ ਵਧਾਈ ਜਾਏਗੀ ਵਾਰਡਾਂ ਦੀ ਗਿਣਤੀ

10:29 PM Jun 29, 2023 IST
ਸਨਅਤੀ ਸ਼ਹਿਰ ਵਿੱਚ ਨਹੀਂ ਵਧਾਈ ਜਾਏਗੀ ਵਾਰਡਾਂ ਦੀ ਗਿਣਤੀ
Advertisement

ਟ੍ਰਿਬਿਊਨ ਨਿਊਜ਼ ਸਰਵਿਸ

Advertisement

ਲੁਧਿਆਣਾ, 23 ਜੂਨ

ਸ਼ਹਿਰ ‘ਚ ਵਾਰਡਾਂ ਦੀ ਗਿਣਤੀ ਵਧਾਏ ਜਾਣ ਦੀ ਉਮੀਦ ਲਾਈ ਬੈਠੇ ਸਿਆਸੀ ਆਗੂਆਂ ਦੀ ਆਸਾਂ ‘ਤੇ ਪਾਣੀ ਫਿਰਦਾ ਨਜ਼ਰ ਆ ਰਿਹਾ ਹੈ। ਜਾਣਕਾਰੀ ਅਨੁਸਾਰ ਸ਼ਹਿਰ ‘ਚ ਫਿਲਹਾਲ ਵਾਰਡਾਂ ਦੀ ਗਿਣਤੀ 95 ਹੀ ਰਹੇਗੀ। ਇਨ੍ਹਾਂ ਵਾਰਡਾਂ ‘ਚ ਨਿਗਮ ਦੀ ਸੱਤਾ ਹਾਸਲ ਕਰਨ ਲਈ ਜੰਗ ਹੋਵੇਗੀ। ਸ਼ਹਿਰ ਵਿੱਚ ਪਹਿਲਾਂ ਵੀ 95 ਵਾਰਡ ਹੀ ਸਨ।

ਜਾਣਕਾਰੀ ਅਨੁਸਾਰ ਸੂਬਾ ਸਰਕਾਰ ਨੇ ਨਗਰ ਨਿਗਮ ਲੁਧਿਆਣਾ ਦਾ ਸਰਵੇਖਣ ਕਰਵਾਇਆ ਹੈ। ਕਰੀਬ 80 ਫੀਸਦੀ ਸਰਵੇਖਣ ਦਾ ਕੰਮ ਪੂਰਾ ਹੋ ਗਿਆ ਹੈ, ਸਿਰਫ਼ 20 ਫੀਸਦੀ ਬਾਕੀ ਰਹਿ ਗਿਆ ਹੈ। ਸਰਵੇਖਣ ‘ਚ ਸਿਰਫ਼ ਵਾਰਡ ਹੱਦਬੰਦੀ ਤੈਅ ਕਰਨੀ ਹੀ ਬਾਕੀ ਰਹਿ ਗਈ ਹੈ। ਅਜਿਹੇ ‘ਚ ਸਥਿਤੀ ਸਾਫ਼ ਹੈ ਕਿ ਸ਼ਹਿਰ ‘ਚ ਫਿਲਹਾਲ ਵਾਰਡਾਂ ਦੀ ਗਿਣਤੀ 95 ਹੀ ਰਹੇਗੀ। ਅਕਾਲੀ ਦਲ, ਭਾਰਤੀ ਜਨਤਾ ਪਾਰਟੀ ਤੇ ਕਾਂਗਰਸ ਨੇ ਲੁਧਿਆਣਾ ‘ਚ 100 ਵਾਰਡ ਕਰਨ ਦੀ ਮੰਗ ਕੀਤੀ ਸੀ। ਦੱਸਿਆ ਜਾ ਰਿਹਾ ਹੈ ਕਿ ਆਮ ਆਦਮੀ ਪਾਰਟੀ ਦੇ ਰਣਨੀਤੀਕਾਰਾਂ ਨੇ ਸ਼ਹਿਰ ਦੇ ਵਾਰਡਾਂ ਦੀ ਗਿਣਤੀ ਵਧਾਉਣ ‘ਤੇ ਰੋਕ ਲਾ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਜੇਰਕ 100 ਵਾਰਡ ਕਰ ਦਿੱਤੇ ਜਾਂਦੇ ਹਨ ਤਾਂ ਨਿਗਮ ‘ਚ 2 ਮੇਅਰ ਲਾਉਣੇ ਪੈਣਗੇ। ਅਜਿਹੇ ‘ਚ ਆਮ ਆਦਮੀ ਪਾਰਟੀ ਫਿਲਹਾਲ ਕਿਸੇ ਤਰ੍ਹਾਂ ਦਾ ਕੋਈ ਖਤਰਾ ਨਹੀਂ ਲੈਣਾ ਚਾਹੁੰਦੀ। ਦੱਸਿਆ ਜਾ ਰਿਹਾ ਹੈ ਕਿ ਆਮ ਆਦਮੀ ਪਾਰਟੀ ਦਾ ਜ਼ਿਲ੍ਹਾ ਜੱਥੇਬੰਧਕ ਢਾਂਚਾ ਹਾਲੇ ਬਹੁਤ ਮਜ਼ਬੂਤ ਨਹੀਂ ਹੈ। ਪਾਰਟੀ ਕੋਲ ਮਜ਼ਬੂਤ ਚਿਹਰਿਆਂ ਦੀ ਵੀ ਫਿਲਹਾਲ ਕਮੀ ਹੈ। ਇਸ ਕਾਰਨ ਪਾਰਟੀ ਨੂੰ ਉਲਟੇ ਪਾਸੇ ਲਿਜਾਣ ਦਾ ਕੋਈ ਫਾਇਦਾ ਨਹੀਂ ਹੈ। ਇਸ ਕਾਰਨ ਵਾਰਡਾਂ ਦੀ ਗਿਣਤੀ 95 ਹੀ ਰੱਖੀ ਜਾਵੇਗੀ।

ਦੱਸ ਦਈਏ ਕਿ 2017 ‘ਚ ਲੁਧਿਆਣਾ ਨਗਰ ਨਿਗਮ ਦੀ ਵਾਰਡਬੰਦੀ ਪ੍ਰਕਿਰਿਆ ਕੀਤੀ ਗਈ। ਇਸ ਤੋਂ ਬਾਅਦ ਵਾਰਡਾਂ ਦੀ ਗਿਣਤੀ 75 ਤੋਂ ਵਧਾ ਕੇ 95 ਕਰ ਦਿੱਤੀ ਗਈ ਸੀ, ਪਰ ਇਸ ਵਾਰ ਵੋਟਾਂ ਦੀ ਗਿਣਤੀ ਨਹੀਂ ਵਧਾਈ ਜਾਵੇਗੀ, ਜਦੋਂ ਕਿ ਇਸ ਮਾਮਲੇ ਨੂੰ ਲੈ ਕੇ ਕਾਫ਼ੀ ਰੌਲਾ ਪੈ ਰਿਹਾ ਸੀ। ਪਰ ਦੋ ਸਾਲ ਪਹਿਲਾਂ ਕੁਝ ਪਿੰਡ ਸ਼ਹਿਰ ‘ਚ ਸ਼ਾਮਲ ਕੀਤੇ ਗਏ ਸਨ। ਉਦੋਂ ਤੋਂ ਵਾਰਡਾਂ ਦੀ ਗਿਣਤੀ ਵਧਾਉਣ ਦੀ ਮੰਗ ਚੱਲ ਰਹੀ ਸੀ। ਦੱਸਿਆ ਜਾ ਰਿਹਾ ਹੈ ਕਿ ਵਾਰਡਬੰਦੀ ਨੂੰ ਲੈ ਕੇ ਮੁਹੱਲੇ ਕੱਟ ਕੇ ਇੱਧਰ ਤੋਂ ਉਧਰ ਕੀਤੇ ਜਾ ਸਕਦੇ ਹਨ। ਇਸਨੂੰ ਲੈ ਕੇ ‘ਆਪ’ ਵਿਧਾਇਕ ਮੀਟਿੰਗਾਂ ਕਰ ਰਹੇ ਹਨ।

ਭਾਜਪਾ ਦੇ ਸਾਬਕਾ ਕੌਂਸਲਰ ਇੰਦਰ ਅਗਰਵਾਲ ਨੇ ਕਿਹਾ ਕਿ ਵਾਰਡਾਂ ਦੀ ਗਿਣਤੀ ਵਧਾਈ ਜਾਣੀ ਚਾਹੀਦੀ ਹੈ। ਦੂਸਰਾ ਨਿਗਮ ਚੋਣਾਂ ‘ਚ ਦੇਰੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ‘ਆਪ’ ਨੂੰ ਆਪਣੇ ਉਮੀਦਵਾਰਾਂ ‘ਤੇ ਭਰੋਸਾ ਨਹੀਂ ਹੈ। ਦੂਸਰਾ ਉਨ੍ਹਾਂ ਦੇ ਕੋਲ ਵਿਕਾਸ ਦਾ ਨਕਸ਼ਾ ਨਹੀਂ ਹੈ। ਇਸ ਲਈ ਵਾਰਡਬੰਦੀ ਦਾ ਬਹਾਨਾ ਬਣਾ ਕੇ ਚੋਣਾਂ ਲਟਕਾਈਆਂ ਜਾ ਰਹੀਆਂ ਹਨ।

ਆਪ’ ਕੋਲ ਉਮੀਦਵਾਰ ਨਾ ਹੋਣ ਕਾਰਨ ਚੋਣਾਂ ਦੇ ਐਲਾਨ ‘ਚ ਹੋ ਰਹੀ ਹੈ ਦੇਰੀ: ਬੰਟੀ

ਕਾਂਗਰਸ ਦੇ ਸਾਬਕਾ ਕੌਂਸਲਰ ਬਲਜਿੰਦਰ ਸਿੰਘ ਬੰਟੀ ਨੇ ਦੋਸ਼ ਲਾਇਆ ਕਿ ਆਪ ਪਾਰਟੀ ਦੇ ਕੋਲ ਨਿਗਮ ਚੋਣਾਂ ਜਿੱਤਣ ਲਈ ਉਮੀਦਵਾਰ ਨਹੀਂ ਹਨ। ਇਸ ਲਈ ਉਹ ਸਰਵੇਖਣ ਦਾ ਬਹਾਨਾ ਬਣਾ ਰਹੀ ਹੈ। ਵਿਧਾਨ ਚੋਣਾਂ ‘ਚ ਹੋਰਾਂ ਪਾਰਟੀਆਂ ਦੇ ਨਾਰਾਜ਼ ਲੋਕਾਂ ਨੇ ਆਪ ਨੂੰ ਇੱਕਤਰਫ਼ਾ ਵੋਟ ਦੇ ਕੇ ਸੱਤਾ ਦਿੱਤੀ ਸੀ, ਪਰ ਨਿਗਮ ਚੋਣਾਂ ‘ਚ ਅਜਿਹਾ ਨਹੀਂ ਹੋਵੇਗਾ। ਆਪ ਸਰਕਾਰ ਤੋਂ ਲੋਕ ਦੁਖੀ ਹਨ। ਦੂਸਰਾ ਸਰਕਾਰ ਦੇ ਸਰਵੇਖਣ ‘ਚ ਨਿਗਮ ਦੇ ਵਾਰਡ ਵੀ ਨਹੀਂ ਵਧਣਗੇ, ਕਿਉਂਕਿ ਇਸ ਤੋਂ ਆਪ ਦੀ ਹਾਰ ਦਾ ਮਾਰਜਨ ਵੱਧ ਜਾਵੇਗਾ। ਅਜਿਹੇ ‘ਚ 2 ਨਿਗਮ ਬਣ ਜਾਣਗੇ ਤੇ 2 ਮੇਅਰ ਲਾਉਣਗੇ ਪੈਣਗੇ। ਇਸ ਲਈ ਉਹ ਵਾਰਡ ਨਹੀਂ ਵਧਾਏਗੀ। ਹਾਲਾਂਕਿ, ਲੁਧਿਆਣਾ ਸ਼ਹਿਰ ਨੂੰ ਹੋਰ ਵਾਰਡਾਂ ਦੀ ਲੋੜ ਹੈ।

Advertisement
Tags :
Advertisement
Advertisement
×