For the best experience, open
https://m.punjabitribuneonline.com
on your mobile browser.
Advertisement

ਈਪੀਐੱਫਓ ਨਾਲ ਜੁੜਨ ਵਾਲੇ ਨਵੇਂ ਮੈਂਬਰਾਂ ਦੀ ਗਿਣਤੀ 4 ਫੀਸਦ ਘਟੀ

07:35 AM Jul 01, 2024 IST
ਈਪੀਐੱਫਓ ਨਾਲ ਜੁੜਨ ਵਾਲੇ ਨਵੇਂ ਮੈਂਬਰਾਂ ਦੀ ਗਿਣਤੀ 4 ਫੀਸਦ ਘਟੀ
Advertisement

ਨਵੀਂ ਦਿੱਲੀ, 30 ਜੂਨ
ਪਿਛਲੇ ਸਾਲ ਦੇ ਮੁਕਾਬਲੇ ਰਿਟਾਇਰਮੈਂਟ ਫੰਡ ਬਾਰੇ ਸੰਸਥਾ ਈਪੀਐੱਫਓ ਨਾਲ ਜੁੜਨ ਵਾਲੇ ਨਵੇਂ ਮੈਂਬਰਾਂ ਦੀ ਗਿਣਤੀ ਵਿੱਤੀ ਸਾਲ 2023-24 ਵਿਚ 4 ਫੀਸਦ ਤੋਂ ਵੱਧ ਦੇ ਨਿਘਾਰ ਨਾਲ 1.09 ਕਰੋੜ ਰਹਿ ਗਈ ਹੈ। ਇਹ ਦਾਅਵਾ ਅੰਕੜਾ ਤੇ ਪ੍ਰੋਗਰਾਮ ਲਾਗੂ ਕਰਨ ਵਾਲੇ ਮੰਤਰਾਲੇ ਵੱਲੋਂ ਜਾਰੀ ਰਿਪੋਰਟ ਵਿਚ ਕੀਤਾ ਗਿਆ ਹੈ। ਹਾਲਾਂਕਿ ਰਿਪੋਰਟ ਮੁਤਾਬਕ ਐੱਨਪੀਐਸ ਨਾਲ ਜੁੜਨ ਵਾਲੇ ਨਵੇਂ ਸਬਸਕ੍ਰਾਈਬਰਾਂ ਦੀ ਗਿਣਤੀ ਵਧੀ ਹੈ। ਪਿਛਲੇ ਵਿੱਤੀ ਸਾਲ (2022-23) ਵਿਚ ਐੱਨਪੀਐੱਸ ਸਬਸਕ੍ਰਾਈਬਰਾਂ ਦੀ ਗਿਣਤੀ 8,24,735 ਸੀ, ਉਹ 2023-24 ਵਿਚ ਵਧ ਕੇੇ 9,37,020 ਹੋ ਗਈ।
ਰਿਪੋਰਟ ‘ਪੇਅਰੋਲ ਰਿਪੋਰਟਿੰਗ ਇਨ ਇੰਡੀਆ: ਐਨ ਐਂਪਲਾਈਮੈਂਟ ਪਰਸਪੈਕਟਿਵ- ਜਨਵਰੀ ਤੋਂ ਅਪਰੈਲ 2024’ ਮੁਤਾਬਕ ਐਂਪਲਾਈਜ਼ ਪ੍ਰੋਵੀਡੈਂਟ ਫੰਡ ਆਰਗੇਨਾਈਜ਼ੇਸ਼ਨ (ਈਪੀਐੱਫਓ) ਨੇ 2023-24 ਵਿਚ 1,09,93,119 ਨਵੇਂ ਮੈਂਬਰ ਜੋੜੇ ਸਨ ਜਦੋਂਕਿ ਸਾਲ ਪਹਿਲਾਂ 2022-23 ਵਿਚ ਇਹ ਅੰਕੜਾ 1,14,98,453 ਸੀ। ਰਿਪੋਰਟ ਵਿਚ ਕਿਹਾ ਕਿ ਮਹਾਮਾਰੀ ਕਰਕੇ ਨਵੇਂ ਮੈਂਬਰਾਂ ਨੂੰ ਜੋੜਨ ਦਾ ਅਮਲ ਅਸਰਅੰਦਾਜ਼ ਹੋਇਆ ਤੇ 2019-20 ਦੇ 1,10,40,683 ਤੋਂ 2020-21 ਵਿਚ ਇਹ ਅੰਕੜਾ ਘਟ ਕੇ 85,48,898 ਰਿਹਾ ਗਿਆ। ਹਾਲਾਂਕਿ 2021-22 ਵਿਚ ਮੁੜ ਇਹ ਅੰਕੜਾ ਵਧ ਕੇ 1,08,65,063 ਨੂੰ ਪਹੁੰਚ ਗਿਆ। ਚੇਤੇ ਰਹੇ ਕਿ ਕੇਂਦਰ ਸਰਕਾਰ ਤੇ ਰਾਜ ਸਰਕਾਰਾਂ ਨੇ 2020 ਤੇ 2021 ਵਿਚ ਕਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਤਾਲਾਬੰਦੀ ਸਣੇ ਹੋਰ ਪਾਬੰਦੀਆਂ ਲਾਈਆਂ ਸਨ, ਜਿਸ ਕਰਕੇ ਆਰਥਿਕ ਸਰਗਰਮੀਆਂ ਦੇ ਨਾਲ ਨਾਲ ਰੁਜ਼ਗਾਰ ਨੂੰ ਵੀ ਮਾਰ ਪਈ। ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਪਿਛਲੇ ਪੰਜ ਵਿੱਤੀ ਸਾਲਾਂ (2023-24) ਤੱਕ ਈਪੀਐੱਫਓ ਨਾਲ ਓਨੇ ਨਵੇਂ ਮੈਂਬਰ ਨਹੀਂ ਜੁੜੇ, ਜੋ 2018-19 ਵਿਚ ਕੋਵਿਡ ਤੋਂ ਪਹਿਲਾਂ ਦਾ ਪੱਧਰ ਸੀ। -ਪੀਟੀਆਈ

Advertisement

Advertisement
Author Image

sukhwinder singh

View all posts

Advertisement
Advertisement
×