ਈ-ਆਟੋ ਦੀ ਰਜਿਸਟ੍ਰੇਸ਼ਨ ਦਾ ਅੰਕੜਾ 3000 ਤੋਂ ਪਾਰ
09:34 AM Jul 22, 2023 IST
ਖੇਤਰੀ ਪ੍ਰਤੀਨਿਧ
ਅੰਮ੍ਰਿਤਸਰ, 21 ਜੁਲਾਈ
ਅੰਮ੍ਰਿਤਸਰ ਸਮਾਰਟ ਸਿਟੀ ਅਧੀਨ ਸ਼ਹਿਰ ਵਿੱਚ ਚੱਲ ਰਹੇ ਪੁਰਾਣੇ ਡੀਜ਼ਲ ਆਟੋੋਆਂ ਦਾ ਡੇਟਾ ਬੇਸ ਤਿਆਰ ਕਰਨ ਅਤੇ “ਰਾਹੀ ਈ-ਆਟੋ ਦੀ ਰਜਿਸਟ੍ਰੇਸ਼ਨ ਲਈ 11 ਤੋਂ 21 ਜੁਲਾਈ 2023 ਤੱਕ ਲਗਾਏ ਕੈਂਪਾਂ ਵਿੱਚ ਰੋਜ਼ਾਨਾ ਸੈਂਕੜੇ ਡੀਜ਼ਲ ਆਟੋ ਚਾਲਕਾਂ ਵਲੋਂ ਰਜਿਸਟ੍ਰੇਸ਼ਨ ਕਰਵਾਉਣ ਉਪਰੰਤ ਕੁੱਲ ਆਂਕੜਾ 3000 ਦੀ ਗਿਣਤੀ ਪਾਰ ਕਰ ਗਿਆ ਹੈ। ਸਮਾਰਟ ਸਿਟੀ ਦੇ ਸੀਈਓ ਅਤੇ ਕਮਿਸ਼ਨਰ ਨਗਰ ਨਿਗਮ ਸੰਦੀਪ ਰਿਸ਼ੀ ਨੇ ਕਿਹਾ ਕਿ ਉਮੀਦ ਹੈ ਕਿ 31 ਅਗਸਤ 2023 ਤੱਕ ਇਹ ਸਭ ਡੀਜ਼ਲ ਆਟੋ ਚਾਲਕ ਆਪਣੇ ਪੁਰਾਣੇ ਵਾਹਨਾਂ ਨੂੰ ਨਵੇਂ ਅਤੇ ਆਧੁਨਿਕ ਤਕਨੀਕ ਦੇ ਇਲੈਕਟ੍ਰਿਕ ਆਟੋਜ਼ ਨਾਲ ਬਦਲ ਕੇ ਸਰਕਾਰ ਵੱਲੋਂ ਦਿੱਤੀ ਜਾ ਰਹੀ 1.40 ਲੱਖ ਰੁਪਏ ਦੀ ਸਬਸਿਡੀ ਅਤੇ ਲੋਕ ਭਲਾਈ ਸਕੀਮਾਂ ਦਾ ਲਾਭ ਲੈਣਗੇ।
Advertisement
Advertisement