ਜ਼ਿਲ੍ਹਾ ਪਠਾਨਕੋਟ ਵਿੱਚ ਡੇਂਗੂ ਪੀੜਤਾਂ ਦੀ ਗਿਣਤੀ 33 ਹੋਈ
06:40 AM Aug 11, 2023 IST
ਪੱਤਰ ਪ੍ਰੇਰਕ
ਪਠਾਨਕੋਟ, 10 ਅਗਸਤ
ਪਠਾਨਕੋਟ ਜ਼ਿਲ੍ਹੇ ਵਿੱਚ ਡੇਂਗੂ ਦਾ ਪ੍ਰਕੋਪ ਲਗਾਤਾਰ ਵਧਣਾ ਸ਼ੁਰੂ ਹੋ ਗਿਆ ਹੈ। ਬੀਤੇ ਦਿਨ ਇੱਥੇ 7 ਵਿਅਕਤੀ ਪਾਜ਼ੇਟਿਵ ਆਏ ਸਨ।
ਜਦ ਕਿ ਅੱਜ ਹੋਰ 5 ਵਿਅਕਤੀ ਡੇਂਗੂ ਪਾਜ਼ੇਟਿਵ ਪਾਏ ਗਏ ਜਿਸ ਦੇ ਚਲਦੇ ਹੁਣ ਤੱਕ ਜ਼ਿਲ੍ਹੇ ਵਿੱਚ ਡੇਂਗੂ ਨਾਲ ਪੀੜਤ ਹੋਣ ਵਾਲੇ ਲੋਕਾਂ ਦੀ ਗਿਣਤੀ ਵਧ ਕੇ 33 ਪੁੱਜ ਗਈ ਹੈ। ਦੂਸਰੇ ਪਾਸੇ ਹੌਟ ਸਪਾਟ ਬਣਿਆ ਪਿੰਡ ਕੋਠੀ ਪੰਡਿਤਾਂ ਵਿੱਚ ਅੱਜ ਡੇਂਗੂ ਦੇ 2 ਵਿਅਕਤੀ ਪਾਜ਼ੇਟਿਵ ਪਾਏ ਗਏ ਜਿਸ ਕਰਕੇ ਐਸਐਮਓ ਘਰੋਟਾ ਡਾ. ਨੀਲਮ ਦੀ ਅਗਵਾਈ ਵਿੱਚ ਸਿਹਤ ਵਿਭਾਗ ਦੀ ਟੀਮ ਨੇ ਪਿੰਡ ਕੋਠੀ ਪੰਡਿਤਾਂ ਵਿੱਚ ਤੀਸਰੇ ਦਿਨ ਵੀ ਸਰਵੇ ਜਾਰੀ ਰੱਖਿਆ ਅਤੇ ਪਿੰਡ ਵਿੱਚ ਸਪਰੇਅ ਵੀ ਕੀਤੀ।
Advertisement
Advertisement