ਭਾਰਤ ਵਿੱਚ ਐਕਟਿਵ ਕਰੋਨਾ ਕੇਸਾਂ ਦੀ ਗਿਣਤੀ 5000 ਟੱਪੀ
02:39 PM Jun 06, 2025 IST
Advertisement
ਨਵੀਂ ਦਿੱਲੀ, 6 ਜੂਨ
Advertisement
ਕੇਂਦਰੀ ਸਿਹਤ ਮੰਤਰਾਲੇ ਵੱਲੋਂ ਸ਼ੁੱਕਰਵਾਰ ਨੂੰ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਭਾਰਤ ਵਿਚ ਐਕਟਿਵ ਕੋਵਿਡ ਕੇਸਾਂ ਦੀ ਗਿਣਤੀ 5,000 ਦਾ ਅੰਕੜਾ ਪਾਰ ਕਰ ਗਈ ਹੈ। ਇਸ ਵਿੱਚ ਕੇਰਲਾ ਸਭ ਤੋਂ ਵੱਧ ਪ੍ਰਭਾਵਿਤ ਸੂਬਾ ਹੈ, ਉਸ ਤੋਂ ਬਾਅਦ ਗੁਜਰਾਤ, ਪੱਛਮੀ ਬੰਗਾਲ ਅਤੇ ਦਿੱਲੀ ਹਨ। ਮਾਮਲਿਆਂ ਵਿੱਚ ਵਾਧੇ ਦੇ ਮੱਦੇਨਜ਼ਰ ਕੇਂਦਰ ਕੋਵਿਡ-19 ਲਈ ਸਹੂਲਤਾਂ ਦੀ ਤਿਆਰੀ ਬਾਰੇ ਜਾਂਚ ਕਰਨ ਲਈ ਮੌਕ ਡ੍ਰਿਲ ਕਰ ਰਿਹਾ ਹੈ।
ਸਾਰੇ ਸੂਬਿਆਂ ਨੂੰ ਕਰੋਨਾ ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਆਕਸੀਜਨ, ਆਈਸੋਲੇਸ਼ਨ ਬੈੱਡ, ਵੈਂਟੀਲੇਟਰਾਂ ਅਤੇ ਜ਼ਰੂਰੀ ਦਵਾਈਆਂ ਦੀ ਉਪਲਬਧਤਾ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਭਾਰਤ ਵਿੱਚ 5,364 ਸਰਗਰਮ ਕੇਸ ਹਨ ਅਤੇ ਪਿਛਲੇ 24 ਘੰਟਿਆਂ ਵਿੱਚ ਚਾਰ ਦਰਜ ਕੀਤੀਆਂ ਗਈਆਂ ਹਨ।
Advertisement
Advertisement
ਅਧਿਕਾਰਤ ਸੂਤਰਾਂ ਨੇ ਕਿਹਾ ਹੈ ਕਿ ਜ਼ਿਆਦਾਤਰ ਮਾਮਲੇ ਹਲਕੇ ਹਨ ਅਤੇ ਘਰ ਵਿੱਚ ਦੇਖਭਾਲ ਅਧੀਨ ਪ੍ਰਬੰਧਿਤ ਕੀਤੇ ਗਏ ਹਨ। ਇਸ ਸਾਲ ਜਨਵਰੀ ਤੋਂ ਲੈ ਕੇ ਹੁਣ ਤੱਕ ਦੇਸ਼ ਵਿੱਚ 55 ਮੌਤਾਂ ਹੋਈਆਂ ਹਨ। -ਪੀਟੀਆਈ
Advertisement