ਨਾਵਲ ‘ਹਿੰਮਤ ਦੇ ਸ਼ਾਹ ਅਸਵਾਰ’ ਲੋਕ ਅਰਪਣ
07:25 AM Oct 23, 2024 IST
Advertisement
ਲੁਧਿਆਣਾ: ਗਿਆਨ ਅੰਜਨ ਅਕਾਡਮੀ ਸਕੂਲ ਦੇ ਬੱਚਿਆਂ ਨੇ ਪੰਜਾਬੀ ਲੇਖਕਾ ਡਾ. ਕੁਲਵਿੰਦਰ ਕੌਰ ਮਿਨਹਾਸ ਦਾ ਨਵ-ਪ੍ਰਕਾਸ਼ਿਤ ਨਾਵਲ ‘ਹਿੰਮਤ ਦੇ ਸ਼ਾਹ ਅਸਵਾਰ’ ਲੋਕ ਅਰਪਣ ਕੀਤਾ। ਡਾ. ਮਿਨਹਾਸ ਦਾ ਇਹ ਅੱਠਵਾਂ ਨਾਵਲ ਹੈ। ਇਸ ਤੋਂ ਪਹਿਲਾਂ ਉਹ ‘ਬੁੱਢੀ ਤੇ ਆਕਾਸ਼’, ‘ਹਨੇਰੇ ’ਚ ਚਾਂਦੀ ਲੀਕ’, ‘ਮੈਂ ਇੰਝ ਨਹੀਂ ਕਰਾਂਗਾ, ‘...ਤੇ ਪਰਲੋ ਆ ਜਾਵੇਗੀ, ‘...ਤੇ ਗੰਗਾ ਵਗਦੀ ਰਹੀ’, ‘ਮੁਰਝਾ ਗਏ ਚਹਿਕਦੇ ਚਿਹਰੇ’ ਤੇ ‘ਓੜਕ ਮੁਕਤਿ ਮਿਲੀ’ ਪੰਜਾਬੀ ਸਾਹਿਤ ਦੀ ਝੋਲੀ ਪਾ ਚੁੱਕੇ ਹਨ। ਇਸ ਮੌਕੇ ਡਾ. ਮਿਨਹਾਸ ਨੇ ਕਿਹਾ ਕਿ ਜ਼ਿੰਦਗੀ ਵਿੱਚ ਮੁਸ਼ਕਲਾਂ ਆਉਂਦੀਆਂ ਰਹਿੰਦੀਆਂ ਹਨ, ਪਰ ਇਨ੍ਹਾਂ ਤੋਂ ਇਨਸਾਨ ਨੂੰ ਕਦੇ ਘਬਰਾਉਣਾ ਨਹੀਂ ਚਾਹੀਦਾ ਸਗੋਂ ਹਿੰਮਤ ਦੇ ਚੱਪੂਆਂ ਨਾਲ ਰਸਤੇ ਵਿੱਚ ਆਈਆਂ ਮੁਸ਼ਕਲਾਂ ਨੂੰ ਦੂਰ ਭਜਾ ਦੇਣਾ ਚਾਹੀਦਾ ਹੈ ਤੇ ਹਿੰਮਤ ਦੇ ਸ਼ਾਹ ਅਸਵਾਰ ਬਣਨਾ ਚਾਹੀਦਾ ਹੈ, ਇਹੀ ਇਸ ਨਾਵਲ ਦਾ ਥੀਮ ਹੈ। -ਖੇਤਰੀ ਪ੍ਰਤੀਨਿਧ
Advertisement
Advertisement
Advertisement