ਉੱਤਰੀ ਕੋਰੀਆਂ ਨੇ ਕਈ ਬੈਲਿਸਟਿਕ ਮਿਜ਼ਾਈਲਾਂ ਦਾਗ਼ੀਆਂ
11:43 AM May 30, 2024 IST
Advertisement
ਸਿਓਲ, 30 ਮਈ
ਉੱਤਰੀ ਕੋਰੀਆ ਨੇ ਅੱਜ ਆਪਣੇ ਪੂਰਬੀ ਜਲ ਖੇਤਰ ਵੱਲ ਕਈ ਬੈਲਿਸਟਿਕ ਮਿਜ਼ਾਈਲਾਂ ਦਾਗੀਆਂ। ਦੱਖਣੀ ਕੋਰੀਆ ਦੀ ਫੌਜ ਨੇ ਇਹ ਜਾਣਕਾਰੀ ਦਿੱਤੀ। ਇਹ ਕਾਰਵਾਈ ਉੱਤਰੀ ਕੋਰੀਆ ਵੱਲੋਂ ਫੌਜੀ ਜਾਸੂਸੀ ਉਪਗ੍ਰਹਿ ਲਾਂਚ ਕਰਨ ਵਿੱਚ ਅਸਫਲ ਰਹਿਣ ਤੋਂ ਇੱਕ ਦਿਨ ਬਾਅਦ ਕੀਤੀ ਗਈ ਹੈ। ਉੱਤਰੀ ਕੋਰੀਆ ਨੇ ਰਾਜਧਾਨੀ ਪਿਓਂਗਯਾਂਗ ਦੇ ਨੇੜੇ ਖੇਤਰ ਤੋਂ ਲਗਪਗ 10 ਮਿਜ਼ਾਈਲਾਂ ਦਾਗੀਆਂ, ਜੋ ਘੱਟ ਦੂਰੀ ਦੀਆਂ ਬੈਲਿਸਟਿਕ ਮਿਜ਼ਾਈਲਾਂ ਲੱਗਦੀਆਂ ਸਨ ਪਰ ਇਹ ਦੱਖਣੀ ਕੋਰੀਆ ਦੀ ਸਮੁੰਦਰੀ ਤੱਕ ਪੁੱਜਣ ਤੋਂ ਪਹਿਲਾਂ ਹੀ ਡਿੱਗ ਗਈਆਂ।
Advertisement
Advertisement
Advertisement