ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪਰਾਲੀ ਸਾੜਨ ਤੋਂ ਰੋਕਣ ਗਏ ਨੋਡਲ ਅਫ਼ਸਰ ਦੀ ਕੁੱਟਮਾਰ

06:28 AM Oct 31, 2024 IST
ਪੀੜਤ ਵਿਕਰਮਜੀਤ ਸਿੰਘ ਦਾ ਹਾਲ-ਚਾਲ ਪੁੱਛਦੇ ਹੋਏ ਅਧਿਕਾਰੀ।

ਪਾਤੜਾਂ (ਗੁਰਨਾਮ ਸਿੰਘ ਚੌਹਾਨ):

Advertisement

ਪਿੰਡ ਸਾਗਰਾ ਵਿੱਚ ਪਰਾਲੀ ਨੂੰ ਲਗਾਈ ਅੱਗ ਸਬੰਧੀ ਉਪਗ੍ਰਹਿ ਤੋਂ ਮਿਲੀ ਲੋਕੇਸ਼ਨ ’ਤੇ ਪੁੱਜੇ ਨੋਡਲ ਅਫ਼ਸਰ ਦੀ ਕਿਸਾਨਾਂ ਨੇ ਕਥਿਤ ਤੌਰ ’ਤੇ ਕੁੱਟਮਾਰ ਕੀਤੀ। ਹਸਪਤਾਲ ਵਿੱਚ ਜ਼ੇਰੇ ਇਲਾਜ ਵਿਕਰਮਜੀਤ ਸਿੰਘ ਨੇ ਦੱਸਿਆ ਕਿ ਉਹ ਪਾਵਰਕੌਮ ਡਿਵੀਜ਼ਨ ਪਾਤੜਾਂ ਸ਼ਹਿਰੀ ਵਿੱਚ ਕੰਮ ਕਰਦਾ ਹੈ। ਉਪਗ੍ਰਹਿ ਤੋਂ ਪ੍ਰਾਪਤ ਲੋਕੇਸ਼ਨ ਰਾਹੀਂ ਸੂਚਨਾ ਮਿਲੀ ਕਿ 29 ਅਕਤੂਬਰ ਨੂੰ ਪਿੰਡ ਸਾਗਰਾ ਵਿੱਚ ਕਿਸੇ ਨੇ ਖੇਤਾਂ ’ਚ ਪਰਾਲੀ ਨੂੰ ਅੱਗ ਲਗਾਈ ਹੈ। ਇਸ ਸਬੰਧੀ ਰਿਪੋਰਟ ਕਰਨ ਲਈ ਉਹ ਪਿੰਡ ਸਾਗਰਾ ਪਹੁੰਚਿਆ ਤਾਂ ਪਹਿਲਾਂ ਤੋਂ ਮੌਜੂਦ ਚਾਰ ਜਣਿਆਂ ਨੇ ਉਸ ਨਾਲ ਬਦਸਲੂਕੀ ਕਰਦਿਆਂ ਕੁੱਟਮਾਰ ਕੀਤੀ ਤੇ ਕੱਪੜੇ ਪਾੜ ਦਿੱਤੇ। ਪੁਲੀਸ ਚੌਕੀ ਗੁਲਜ਼ਾਰਪੁਰਾ ਠਰੂਆ ਦੇ ਏਐੱਸਆਈ ਰਾਜਵੀਰ ਸਿੰਘ ਨੇ ਦੱਸਿਆ ਕਿ ਪੀੜਤ ਵਿਕਰਮਜੀਤ ਸਿੰਘ ਦੇ ਬਿਆਨ ਦਰਜ ਕਰ ਕੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।

Advertisement
Advertisement