ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਨੋਡਲ ਅਫ਼ਸਰ ਨੇ ਕਰੋਨਾ ਜਾਂਚ ਲਈ ਵੱਢੀ ਖਾਧੀ

08:43 AM Aug 20, 2020 IST

ਮਹਿੰਦਰ ਸਿੰਘ ਰੱਤੀਆਂ
ਮੋਗਾ, 19 ਅਗਸਤ

Advertisement

ਇਥੇ ਹਾਕਮ ਧਿਰ ਦੇ ਵਿਧਾਇਕ ਤੇ ਸਿਵਲ ਹਸਪਤਾਲ ਦੀ ਮੈਡੀਕਲ ਅਫ਼ਸਰ ’ਚ ਹੋਈ ਤਤਕਾਰੀਬਾਜ਼ੀ ਖ਼ਤਮ ਹੋਣ ਮਗਰੋਂ ਜ਼ਿਲ੍ਹੇ ਦੇ ਕੋਵਿਡ-19 ਦੇ ਨੋਡਲ ਅਫ਼ਸਰ ’ਤੇ ਨਮੂਨਿਆਂ ਜਾਂਚ ਮੁਤੱਲਕ ਵੱਢੀ ਦੇ ਦੋਸ਼ ਲੱਗੇ ਹਨ। ਗੋਰਖਧੰਦੇ ਦੇ ਤਾਰ ਹਾਂਗਕਾਂਗ ਨਾਲ ਤਾਰ ਜੁੜੇ ਹੋਏ ਦੱਸੇ ਗਏ ਹਨ। ਦੂਜੇ ਪਾਸੇ ਡਾਕਟਰ ਨੇ ਵੱਢੀ ਦੇ ਦੋਸ਼ਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ। ਸਰਕਾਰੀ ਡਾਕਟਰਾਂ ਦੀ ਜਥੇਬੰਦੀ ਪੀਸੀਐੱਮਐੱਸ ਦੀ ਅਗਵਾਈ ਹੇਠ ਸਿਹਤ ਵਿਭਾਗ ਦੀਆਂ ਜਥੇਬੰਦੀਆਂ ਨੇ ਭ੍ਰਿਸ਼ਟਾਚਾਰ ਦੀ ਉੱਚ ਪੱਧਰੀ ਜਾਂਚ ਮੰਗੀ ਹੈ। ਸਿਵਲ ਸਰਜਨ ਡਾ.ਅਮਨਪ੍ਰੀਤ ਕੌਰ ਬਾਜਵਾ ਨੇ ਪੀਸੀਐੱਮਸ ਜਥੇਬੰਦੀ ਦੀ ਇਸ ਗੰਭੀਰ ਮਾਮਲੇ ਦੀ ਜਾਂਚ ਕਰਵਾਉਣ ਦੀ ਮੰਗ ਉੱਚ ਅਧਿਕਾਰੀਆਂ ਨੂੰ ਭੇਜ ਦਿੱਤੀ ਹੈ। ਵੱਢੀ ਦੇ ਦੋਸ਼ਾਂ ’ਚ ਘਿਰੇ ਨੋਡਲ ਅਫ਼ਸਰ ਤੇ ਕੁਝ ਹੋਰ ਸਿਹਤ ਅਧਿਕਾਰੀਆਂ ਉੱਤੇ ਸਿਆਸੀ ਹੱਥ ਹੋਣ ਕਾਰਨ ਇਸ ਮਾਮਲੇ ਉੱਤੇ ਪ੍ਰਸ਼ਾਸਨ ਖ਼ਾਮੋਸ਼ ਹੈ। ਇਥੇ ਐੱਨਆਰਅਈਜ਼ ਨੇ ਕੋਵਿਡ-19 ਨਮੂਨੇ ਜਾਂਚ ਲਈ ਪ੍ਰਤੀ ਵਿਅਕਤੀ 3500 ਰੁਪਏ ਦੀ ਵੱਢੀ ਦੇ ਦੋਸ਼ ਲਾਏ ਹਨ। ਚਰਨਜੀਤ ਸਿੰਘ ਪਿੰਡ ਦੇਹੜਕਾ (ਲੁਧਿਆਣਾ) ਨੇ ਡਿਪਟੀ ਕਮਿਸ਼ਨਰ ਨੂੰ ਸ਼ਿਕਾਇਤ ਕੀਤੀ ਹੈ ਕਿ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ 4 ਅਗਸਤ ਨੂੰ ਹਾਂਗਕਾਂਗ ਜਾਣਾ ਸੀ ਤੇ 72 ਘੰਟੇ ਪਹਿਲਾਂ ਦਾ ਕੋਵਿਡ-19 ਨਮੂਨਾ ਚੈੱਕ ਜ਼ਰੂਰੀ ਸੀ। 2 ਅਗਸਤ ਨੂੰ ਓਮ ਪ੍ਰਕਾਸ਼ ਨਾਂ ਦੇ ਵਿਅਕਤੀ ਰਾਹੀਂ ਉਨ੍ਹਾਂ 9 ਵਿਅਕਤੀਆਂ ਦੇ ਕਰੋਨਾ ਨਮੂਨੇ 3500 ਰੁਪਏ ਪ੍ਰਤੀ ਵਿਅਕਤੀ ਵੱਢੀ ਦੇ ਕੇ ਕਰਵਾਏ। ਉਨ੍ਹਾਂ ਕਿਹਾ ਕਿ ਪਹਿਲਾਂ ਉਨ੍ਹਾਂ ਦੀ ਗੱਲ ਨਹੀਂ ਸੁਣੀ ਜਾ ਰਹੀ ਸੀ ਜਦੋਂ ਉਨ੍ਹਾਂ ਵੱਢੀ ਦੇ ਦਿੱਤੀ ਤਾਂ ਤੁਰੰਤ ਉਨ੍ਹਾਂ ਦੇ ਨਮੂਨੇ ਲੈ ਲਏ ਗਏ।

ਦੂਜੇ ਪਾਸੇ ਓਮ ਪ੍ਰਕਾਸ਼ ਨੇ ਕਿਹਾ ਕਿ ਉਹ ਆਪਣੇ ਮਕਾਨ ਮਾਲਕ ਐੱਨਆਰਆਈ ਮਹਿਲਾ ਦਾ ਕਰੋਨਾ ਨਮੂਨਾ ਟੈਸਟ ਕਰਵਾਉਣ ਗਿਆ ਸੀ। ਉਦੋਂ ਕੋਵਿਡ-19 ਨੋਡਲ ਅਫ਼ਸਰ ਡਾ.ਨਰੇਸ਼ ਆਮਲਾ ਨਾਲ ਜਾਣ ਪਛਾਣ ਹੋ ਗਈ। ਉਥੇ ਉਸਨੇ 2 ਤੇ 3 ਅਗਸਤ ਨੂੰ 48 ਵਿਅਕਤੀਆਂ ਦੇ ਕਰੋਨਾ ਨਮੂਨੇ ਚੈੱਕ ਕਰਵਾਉਣ ਲਈ 1.70 ਲੱਖ ਰੁਪਏ ਡਾ.ਆਮਲਾ ਨੂੰ ਦਿੱਤੇ ਸਨ। ਸੌਦਾ ਇਹ ਤੈਅ ਹੋਇਆ ਸੀ ਕਿ ਜਿਨ੍ਹਾਂ ਲੋਕਾਂ ਦੀ ਰਿਪੋਰਟ ਪਾਜ਼ੇਟਿਵ ਹੋਵੇਗੀ ਉਹ ਨੈਗੇਟਿਵ ਦਿੱਤੀ ਜਾਵੇਗੀ। ਇਸ ਦੌਰਾਨ ਮਸ਼ੀਨ ਗਰਮ ਹੋ ਕੇ ਸੜ ਗਈ। ਗੋਰਖਧੰਦਾਂ ਕਈ ਦਿਨ ਚੱਲਦਾ ਰਿਹਾ ਤੇ ਡਾ. ਨਰੇਸ਼ ਆਮਲਾ ਦੀ ਹਾਂਗਕਾਂਗ ’ਚ ਸਿੱਧੀ ਗੱਲਬਾਤ ਵੀ ਹੁੰਦੀ ਰਹੀ।

Advertisement

ਕੋਵਿਡ-19 ਨੋਡਲ ਅਫ਼ਸਰ ਡਾ.ਨਰੇਸ਼ ਆਮਲਾ ਨੇ ਉਨ੍ਹਾਂ ਉੱਤੇ ਲੱਗੇ ਵੱਢੀ ਦੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਦੇ ਮੰਨਿਆ ਕਿ ਉਸਦੀ 2-3 ਵਾਰ ਹਾਂਗਕਾਂਗ ਵਿੱਚ ਟੈਲੀਫੋਨ ਉੱਤੇ ਇਕ ਲੜਕੀ ਨਾਲ ਗੱਲਬਾਤ ਹੋਈ ਹੈ। ਉਨ੍ਹਾਂ ਕਿਹਾ ਕਿ ਉਹ ਕਿਸੇ ਓਮ ਪ੍ਰਕਾਸ਼ ਨੂੰ ਨਹੀਂ ਜਾਣਦਾ। ਉਸ ਖ਼ਿਲਾਫ਼ ਸਾਜ਼ਿਸ ਤਹਿਤ ਦੋਸ਼ ਲਗਾਏ ਗਏ ਹਨ।

ਸਿਵਲ ਹਸਪਤਾਲ ਵਿੱਚੋਂ ਦੋ ਕਰੋਨਾ ਪਾਜ਼ੇਟਿਵ ਮੁਲਜ਼ਮ ਫ਼ਰਾਰ

ਫ਼ਿਰੋਜ਼ਪੁਰ (ਸੰਜੀਵ ਹਾਂਡਾ) ਇਥੋਂ ਦੇ ਸਿਵਲ ਹਸਪਤਾਲ ਵਿੱਚ ਕਰੋਨਾ ਮਰੀਜ਼ਾਂ ਵਾਸਤੇ ਬਣਾਏ ਗਏ ਆਈਸੋਲੇਸ਼ਨ ਵਾਰਡ ’ਚੋਂ ਦੋ ਕਰੋਨਾ ਪਾਜ਼ੇਟਿਵ ਮੁਲਜ਼ਮ ਅੱਜ ਖਿੜਕੀ ’ਚੋਂ ਫ਼ਰਾਰ ਹੋ ਗਏ। ਇਨ੍ਹਾਂ ਵਿੱਚੋਂ ਇੱਕ ਨੂੰ ਥਾਣਾ ਸਦਰ ਦੀ ਪੁਲੀਸ ਨੇ ਚੋਰੀ ਦੇ ਮਾਮਲੇ ’ਚ ਗ੍ਰਿਫ਼ਤਾਰ ਕੀਤਾ ਸੀ ਤੇ ਦੂਜਾ ਧੋਖਾਧੜੀ ਦੇ ਇੱਕ ਕੇਸ ’ਚ ਗੁਰਦਾਸਪੁਰ ਤੋਂ ਪ੍ਰੋਡਕਸ਼ਨ ਵਾਰੰਟ ’ਤੇ ਫ਼ਿਰੋਜ਼ਪੁਰ ਲਿਆਂਦਾ ਸੀ। ਦੋਵਾਂ ਮੁਲਜ਼ਮਾਂ ਤੋਂ ਪੁਲੀਸ ਪੁੱਛਗਿੱਛ ਕਰ ਰਹੀ ਸੀ। ਲੰਘੀ 16 ਅਗਸਤ ਨੂੰ ਇਨ੍ਹਾਂ ਮੁਲਜ਼ਮਾਂ ਦੇ ਕਰੋਨਾ ਟੈਸਟ ਪਾਜ਼ੇਟਿਵ ਆਉਣ ਮਗਰੋਂ ਦੋਵਾਂ ਨੂੰ ਇਥੋਂ ਦੇ ਆਈਸੋਲੇਸ਼ਨ ਵਾਰਡ ’ਚ ਭਰਤੀ ਕਰਵਾਇਆ ਗਿਆ ਸੀ। ਚੋਰੀ ਦੇ ਮਾਮਲੇ ’ਚ ਫੜੇ ਮੁਲਜ਼ਮ ਦੀ ਪਛਾਣ 23 ਸਾਲਾ ਟਿੰਕੂ ਵਾਸੀ ਪਿੰਡ ਬਾਰੇ ਕੇ ਤੇ ਦੂਜੇ ਹਵਾਲਾਤੀ ਦੀ ਪਛਾਣ ਬਚਿੱਤਰ ਸਿੰਘ (38) ਵਾਸੀ ਤਰਨਤਾਰਨ ਵਜੋਂ ਹੋਈ ਹੈ। ਅੱਜ ਸਵੇਰੇ ਇਨ੍ਹਾਂ ਦੇ ਫ਼ਰਾਰ ਹੋਣ ਬਾਰੇ ਜਿਵੇਂ ਹੀ ਹਸਪਤਾਲ ਦੇ ਸਟਾਫ਼ ਨੂੰ ਪਤਾ ਲੱਗਾ ਤਾਂ ਉਨ੍ਹਾਂ ਤੁਰੰਤ ਇਸਦੀ ਸੂਚਨਾ ਪੁਲੀਸ ਨੂੰ ਦਿੱਤੀ। ਇਨ੍ਹਾਂ ਦਾ ਅਜੇ ਤੱਕ ਕੋਈ ਸੁਰਾਗ ਨਹੀਂ ਲੱਗਾ। ਪੁਲੀਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। 

Advertisement
Tags :
‘ਵੱਢੀ’ਅਫ਼ਸਰਕਰੋਨਾਖਾਧੀਜਾਂਚਨੋਡਲ
Advertisement