For the best experience, open
https://m.punjabitribuneonline.com
on your mobile browser.
Advertisement

ਨੌਂਵਾਂ ਕੌਮੀ ਗਤਕਾ ਕੱਪ ਪੰਜਾਬ ਦੀ ਟੀਮ ਨੇ ਜਿੱਤਿਆ

10:36 PM Jun 23, 2023 IST
ਨੌਂਵਾਂ ਕੌਮੀ ਗਤਕਾ ਕੱਪ ਪੰਜਾਬ ਦੀ ਟੀਮ ਨੇ ਜਿੱਤਿਆ
Advertisement

ਹਤਿੰਦਰ ਮਹਿਤਾ

Advertisement

ਜਲੰਧਰ, 5 ਜੂਨ

ਨਿਰਮਲ ਕੁਟੀਆ ਸੀਚੇਵਾਲ ਵਿੱਚ ਦੋ ਦਿਨ ਚੱਲੇ ਕੌਮੀ ਮੁਕਾਬਲਿਆਂ ਵਿੱਚ 9ਵਾਂ ਏਕ ਓਂਕਾਰ ਗਤਕਾ ਕੌਮੀ ਕੱਪ ਪੰਜਾਬ ਨੇ ਜਿੱਤ ਲਿਆ ਹੈ। ਦਿੱਲੀ ਦੀ ਟੀਮ 73 ਨੰਬਰ ਲੈ ਕੇ ਦੂਜੇ ਸਥਾਨ ‘ਤੇ ਰਹੀ ਜਦੋਂਕਿ ਚੰਡੀਗੜ੍ਹ ਦੀ ਟੀਮ ਤੀਜੇ ਸਥਾਨ ‘ਤੇ ਰਹੀ। ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਤੇ ਕਪੂਰਥਲਾ ਦੇ ਡਿਪਟੀ ਕਮਿਸ਼ਨਰ ਕੈਪਟਨ ਕਰਨੈਲ ਸਿੰਘ ਨੇ ਕੀਤੀ। ਇਨ੍ਹਾਂ ਵਿੱਚ ਫਰੀ ਸੋਟੀ ਤੇ ਸਿੰਗਲ ਸੋਟੀ ਦੇ ਮੁਕਾਬਲੇ ਕਰਵਾਏ ਗਏ। ਪੂਰੇ ਸ਼ਾਸ਼ਤਰਾਂ ਸਣੇ ਪ੍ਰਦਰਸ਼ਨੀ ਕਰਤੱਵ ਵੀ ਦਿਖਾਏ ਗਏ। ਜ਼ਿਕਰਯੋਗ ਕਿ ਸੰਤ ਅਵਤਾਰ ਸਿੰਘ ਦੀ 35ਵੀਂ ਬਰਸੀ ਨੂੰ ਸਮਰਪਿਤ ਸੱਤ ਰੋਜ਼ਾ ਖੇਡ ਮੇਲਾ ਅੱਜ ਸਮਾਪਤ ਹੋ ਗਿਆ। ਇਸ ਖੇਡ ਮੇਲੇ ਵਿੱਚ ਕੁਸ਼ਤੀਆਂ, ਹਾਕੀ, ਵਾਲੀਬਾਲ, ਕੱਬਡੀ ਅਤੇ ਗਤਕੇ ਦੇ ਮੁਕਾਬਲੇ ਕਰਵਾਏ ਗਏ ਸਨ।

ਕੌਮੀ ਗਤਕਾ ਕੱਪ ਦੇ ਆਖ਼ਰੀ ਦਿਨ ਬਹੁਤ ਹੀ ਰੌਚਕ ਮੁਕਾਬਲੇ ਦੇਖਣ ਨੂੰ ਮਿਲੇ। ਇਸ ਕੌਮੀ ਗਤਕਾ ਟੂਰਨਾਮੈਂਟ ਵਿੱਚ ਦੇਸ਼ ਦੇ 21 ਸੂਬਿਆਂ ਦੀਆਂ ਟੀਮਾਂ ਨੇ ਹਿੱਸਾ ਲਿਆ ਸੀ ਜਿਸ ਵਿੱਚ 650 ਤੋਂ ਵੱਧ ਖਿਡਾਰੀ ਪਹੁੰਚੇ। ਇਸ ਵਿੱਚ ਵਿਰਾਸਤੀ ਖੇਡ ਗਤਕਾ ਵਿੱਚ ਲੜਕੀਆਂ ਨੇ ਵੀ ਵੱਡੀ ਗਿਣਤੀ ਵਿੱਚ ਹਿੱਸਾ ਲਿਆ। ਟੂਰਨਾਮੈਂਟ ਦੀ ਸਫ਼ਲਤਾ ‘ਤੇ ਸਾਰਿਆਂ ਨੂੰ ਵਧਾਈ ਦਿੰਦਿਆਂ ਸੰਤ ਸੀਚੇਵਾਲ ਨੇ ਇਸ ਦੋ ਰੋਜ਼ਾ ਟੂਰਨਾਮੈਂਟ ਦੇ ਰਸਮੀ ਤੌਰ ‘ਤੇ ਸਮਾਪਤ ਹੋਣ ਦਾ ਐਲਾਨ ਕੀਤਾ। ਇਸ ਟੂਰਨਾਮੈਂਟ ਨੂੰ ਕਰਵਾਉਣ ਲਈ ਗਤਕਾ ਫੈੱਡਰੇਸ਼ਨ ਆਫ ਇੰਡੀਆ ਤੇ ਪੰਜਾਬ ਗਤਕਾ ਐਸੋਸੀਏਸ਼ਨ ਦੇ ਅਹੁਦੇਦਾਰਾਂ ਦੀ ਵੱਡੀ ਭੂਮਿਕਾ ਰਹੀ।

ਕੋਚ ਗੁਰਵਿੰਦਰ ਕੌਰ ਤੇ ਤੇਜਿੰਦਰ ਸਿੰਘ ਨੇ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਵਿੱਚ ਤਿੰਨ ਉਮਰ ਵਰਗ ਦੀਆਂ ਟੀਮਾਂ ਨੇ ਹਿੱਸਾ ਲਿਆ। ਇਨ੍ਹਾਂ ਵਿੱਚ ਅੰਡਰ-14, ਅੰਡਰ 19 ਅਤੇ ਅੰਡਰ 25 ਉਮਰ ਵਰਗ ਦੇ ਖਿਡਾਰੀ ਸ਼ਾਮਲ ਹੋਏ।

ਇਸ ਮੌਕੇ ਇਸ ਮੌਕੇ ਸੰਤ ਲੀਡਰ ਸਿੰਘ ਤੇ ਸੰਤ ਗੁਰਮੇਜ ਸਿੰਘ ਸੈਦਰਾਣਾ ਸਾਹਿਬ, ਸੰਤ ਸੁਖਜੀਤ ਸਿੰਘ ਸੀਚੇਵਾਲ, ਸੁਰਜੀਤ ਸਿੰਘ ਸ਼ੰਟੀ, ਸਰਪੰਚ ਜੋਗਾ ਸਿੰਘ, ਸਰਪੰਚ ਤੀਰਥ ਸਿੰਘ, ‘ਆਪ’ ਆਗੂ ਰਤਨ ਸਿੰਘ ਕਾਕੜ ਕਲਾਂ, ਹਰਜਿੰਦਰ ਸਿੰਘ ਤੇ ਹੋਰ ਬਹੁਤ ਸ਼ਖ਼ਸੀਅਤਾਂ ਹਾਜ਼ਰ ਸਨ।

Advertisement
Advertisement
Advertisement
×