For the best experience, open
https://m.punjabitribuneonline.com
on your mobile browser.
Advertisement

ਮੋਗਾ ’ਚ ਐਨਆਈਏ ਟੀਮ ਵੱਲੋਂ ਟਰੱਕ ਡਰਾਈਵਰ ਦੇ ਘਰ ਛਾਪੇਮਾਰੀ

11:51 AM Sep 20, 2024 IST
ਮੋਗਾ ’ਚ ਐਨਆਈਏ ਟੀਮ ਵੱਲੋਂ ਟਰੱਕ ਡਰਾਈਵਰ ਦੇ ਘਰ ਛਾਪੇਮਾਰੀ
ਐੱਨਆਈਏ ਟੀਮ ਇਨਸੈੱਟ ਕੁਲਵੰਤ ਸਿੰਘ.
Advertisement

ਮਹਿੰਦਰ ਸਿੰਘ ਰੱਤੀਆਂ
ਮੋਗਾ, 20 ਸਤੰਬਰ

Advertisement

ਕੌਮੀ ਜਾਂਚ ਏਜੰਸੀ (ਐਨਆਈਏ) ਦੀ ਟੀਮ ਨੇ ਅੱਜ ਤੜਕਸਾਰ ਜ਼ਿਲ੍ਹੇ ਦੇ ਸ਼ਹਿਰ ਨੁਮਾ ਕਸਬਾ ਬਿਲਾਸਪੁਰ ਸਥਿਤ ਇਕ ਟਰੱਕ ਡਰਾਈਵਰ ਕੁਲਵੰਤ ਸਿੰਘ (42) ਦੇ ਘਰ ਛਾਪੇਮਾਰੀ ਕੀਤੀ। ਇਸ ਮੌਕੇ ਉਨ੍ਹਾਂ ਨਾਲ ਪੰਜਾਬ ਪੁਲੀਸ ਦੀ ਟੀਮ ਵੀ ਮੌਜੂਦ ਰਹੀ। ਟਰੱਕ ਡਰਾਈਵਰ ਕੁਲਵੰਤ ਸਿੰਘ ਨੇ ਕਿਹਾ ਕਿ ਪਰਿਵਾਰਕ ਮੈਂਬਰਾਂ ਦੇ ਮੋਬਾਈਲ ਫੋਨ ਅਤੇ ਘਰ ਦੀ ਡੂੰਘਾਈ ਨਾਲ ਤਲਾਸ਼ੀ ਲਈ ਗਈ ਪਰ ਉਸ ਦੇ ਘਰ ਵਿਚੋ ਕੋਈ ਇਤਰਾਜ਼ਯੋਗ ਵਸਤੂ ਨਹੀਂ ਮਿਲੀ।

Advertisement

ਉਨ੍ਹਾਂ ਦੱਸਿਆ ਕਿ ਉਹ ਕੈਨੇਡਾ ਤੋਂ ਪ੍ਰਸਾਰਤ ਇੱਕ ਚੈਨਲ ਦੇਖਣ ਦਾ ਸ਼ੌਕੀਨ ਹੈ। ਜਦੋਂ ਕਿ ਐਨਆਈ ਟੀਮ ਨੂੰ ਉਸਦੇ ਸੋਸ਼ਲ ਮੀਡੀਆ ਤੋਂ ਗਰਮ ਖ਼ਿਆਲੀ ਵਿਚਾਰਧਾਰਾ ਨਾਲ ਜੁੜਿਆ ਹੋਣ ਅਤੇ ਪੋਸਟਾਂ ਪਾਉਣ ਦਾ ਸ਼ੱਕ ਹੈ। ਇਸ ਮੌਕੇ ਐੱਨਆਈਏ ਦੀ ਟੀਮ ਨੇ ਕਿਸੇ ਨੂੰ ਵੀ ਘਰ ਅੰਦਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ। ਕੁਲਵੰਤ ਸਿੰਘ ਨੇ ਦੱਸਿਆ ਕਿ ਉਹ ਪੇਸ਼ੇ ਵਜੋਂ ਡਰਾਈਵਰ ਹੈ ਅਤੇ ਉਹ ਰਾਮਪੁਰਾ ਵਿੱਚ ਇੱਕ ਸੀਮਿੰਟ ਫੈਕਟਰੀ ਵਿੱਚ ਕੰਮ ਕਰਦਾ ਹੈ। ਟੀਮ ਉਸਦੇ ਘਰ ਸਵੇਰੇ ਕਰੀਬ 5 ਵਜੇ ਪਹੁੰਚੀ ਅਤੇ ਉਨ੍ਹਾਂ ਵੱਲੋਂ ਡੇਢ ਤੋਂ ਦੋ ਘੰਟੇ ਤੱਕ ਪੁੱਛਗਿੱਛ ਕੀਤੀ ਗਈ।

ਕੁਲਵੰਤ ਸਿੰਘ ਨੇ ਕਿਹਾ ਕਿ ਟੀਮ ਗਰਮ ਖ਼ਿਆਲੀ ਪੋਸਟਾਂ ਪਾਉਣ ਬਾਰੇ ਉਸ ਕੋਲੋਂ ਪੁੱਛਗਿੱਛ ਕੀਤੀ ਹੈ ਅਤੇ ਭਵਿੱਖ ਵਿੱਚ ਅਜਿਹਾ ਕਰਨ ਤੋਂ ਰੋਕਿਆ ਹੈ।

Advertisement
Author Image

Puneet Sharma

View all posts

Advertisement