ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਐੱਨਜੀਟੀ ਦੀ ਟੀਮ ਕਰੇਗੀ ਸੁਖਨਾ ਚੋਅ ਦਾ ਨਿਰੀਖਣ

05:43 AM Nov 21, 2024 IST

ਆਤਿਸ਼ ਗੁਪਤਾ
ਚੰਡੀਗੜ੍ਹ, 20 ਨਵੰਬਰ
ਸਿਟੀ ਬਿਊਟੀਫੁਲ ਵਿੱਚੋਂ ਲੰਘਦੀ ਸੁਖਨਾ ਚੋਅ ਵਿੱਚ ਅਣਸੋਧਿਆ ਪਾਣੀ ਸੁੱਟਣ ’ਤੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐੱਨਜੀਟੀ) ਨੇ ਸਖ਼ਤ ਰੁਖ਼ ਅਖ਼ਤਿਆਰ ਕਰ ਲਿਆ ਹੈ। ਐੱਨਜੀਟੀ ਵੱਲੋਂ ਇਸ ਮਾਮਲੇ ਦੀ ਜਾਂਚ ਲਈ ਤਿਆਰ ਕੀਤੀ ਕਮੇਟੀ ਵੱਲੋਂ 5 ਤੇ 6 ਦਸੰਬਰ ਨੂੰ ਸੁਖਨਾ ਚੋਅ ਦਾ ਨਿਰੀਖਣ ਕੀਤਾ ਜਾਵੇਗਾ। ਇਸ ਦੌਰਾਨ ਐੱਨਜੀਟੀ ਦੀ ਟੀਮ ਵੱਲੋਂ ਚੰਡੀਗੜ੍ਹ ਤੇ ਆਲੇ-ਦੁਆਲੇ ਇਲਾਕੇ ਵਿੱਚ ਸੁਖਨਾ ਚੋਅ ਦੇ 16 ਕਿਲੋਮੀਟਰ ਖੇਤਰ ਦਾ ਜਾਇਜ਼ਾ ਲਿਆ ਜਾਵੇਗਾ। ਇਸ ਦੌਰਾਨ ਕਿੱਥੋਂ ਤੇ ਕਿਵੇਂ ਅਣਸੋਧਿਆ ਪਾਣੀ ਚੋਅ ਵਿੱਚ ਸੁੱਟਿਆ ਜਾ ਰਿਹਾ ਹੈ, ਉਸ ਬਾਰੇ ਕਮੇਟੀ ਵੱਲੋਂ ਰਿਪੋਰਟ ਤਿਆਰ ਕੀਤੀ ਜਾਵੇਗੀ।
ਸੁਖਨਾ ਚੋਅ ਦਾ ਦੌਰਾ ਕਰਨ ਵਾਲੀ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਚੰਡੀਗੜ੍ਹ ਦੇ ਡਿਪਟੀ ਕਮਿਸ਼ਨਰ ਨਿਸ਼ਾਂਤ ਕੁਮਾਰ ਯਾਦਵ ਨੇ ਕਿਹਾ ਕਿ ਐੱਨਜੀਟੀ ਵੱਲੋਂ ਬਣਾਈ ਟੀਮ ਦੋ ਦਿਨ ਸੁਖਨਾ ਚੋਅ ਦਾ ਨਿਰੀਖਣ ਕਰੇਗੀ। ਇਸ ਦੌਰਾਨ ਟੀਮ ਵੱਲੋਂ ਚੰਡੀਗੜ੍ਹ, ਪੰਚਕੂਲਾ ਤੇ ਜ਼ੀਰਕਪੁਰ ਵਿੱਚੋਂ ਲੰਘਦੀ ਸੁਖਨਾ ਚੋਅ ਦੀ ਜਾਂਚ ਕੀਤੀ ਜਾਵੇਗੀ ਤੇ ਵੱਖ-ਵੱਖ ਥਾਵਾਂ ਤੋਂ ਪਾਣੀ ਦੇ ਨਮੂਨੇ ਲਏ ਜਾਣਗੇ। ਉਨ੍ਹਾਂ ਕਿਹਾ ਕਿ ਕਮੇਟੀ ਵੱਲੋਂ ਦਸੰਬਰ ਮਹੀਨੇ ਵਿੱਚ ਰਿਪੋਰਟ ਤਿਆਰ ਕਰ ਕੇ 31 ਜਨਵਰੀ 2025 ਤੋਂ ਪਹਿਲਾਂ ਐੱਨਜੀਟੀ ਨੂੰ ਸੌਂਪੀ ਜਾਵੇਗੀ। ਇਸ ਤੋਂ ਪਹਿਲਾਂ ਕਮੇਟੀ ਵੱਲੋਂ ਅਕਤੂਬਰ ਦੇ ਪਹਿਲੇ ਹਫ਼ਤੇ ਐੱਨਜੀਟੀ ਨੂੰ ਸੌਂਪੀ ਅੰਤਰਿਮ ਰਿਪੋਰਟ ਵਿੱਚ ਸਾਹਮਣੇ ਆਇਆ ਕਿ ਜ਼ੀਰਕਪੁਰ ਵਿੱਚ ਪਾਈਪਲਾਈਨ ਰਾਹੀਂ ਅੰਸ਼ਕ ਤੌਰ ’ਤੇ ਅਣਸੋਧਿਆ ਸੀਵਰੇਜ ਦਾ ਪਾਣੀ ਸਿੱਧਾ ਘੱਗਰ ਨਦੀ ਵਿੱਚ ਛੱਡਿਆ ਜਾ ਰਿਹਾ ਹੈ। ਹਾਲਾਂਕਿ ਇਸ ਤੋਂ ਪਹਿਲਾਂ ਚੰਡੀਗੜ੍ਹ ਦੇ ਤਤਕਾਲੀ ਡਿਪਟੀ ਕਮਿਸ਼ਨਰ ਵਿਨੈ ਪ੍ਰਤਾਪ ਸਿੰਘ ਦੀ ਪ੍ਰਧਾਨਗੀ ਹੇਠ ਕਮੇਟੀ ਦੇ ਮੈਂਬਰਾਂ ਨੇ ਪ੍ਰਦੂਸ਼ਣ ਸਰੋਤਾਂ ਦੀ ਪਛਾਣ ਕਰਨ ਲਈ 26 ਸਤੰਬਰ ਨੂੰ ਸੁਖਨਾ ਚੋਅ ਦਾ ਨਿਰੀਖਣ ਕੀਤਾ ਸੀ।

Advertisement

Advertisement