ਭਾਰਤ-ਆਸੀਆਨ ਸਿਖ਼ਰ ਗੱਲਬਾਤ ਦਾ ਅਗਲਾ ਗੇੜ ਫਰਵਰੀ ’ਚ
09:06 AM Nov 24, 2024 IST
ਨਵੀਂ ਦਿੱਲੀ, 23 ਨਵੰਬਰ
ਭਾਰਤ-ਆਸੀਆਨ ਮੁਕਤ ਵਪਾਰ ਸਮਝੌਤੇ ਦੀ ਸਮੀਖਿਆ ਮੀਟਿੰਗ ਸਬੰਧੀ ਗੱਲਬਾਤ ਦਾ ਅਗਲਾ ਗੇੜ ਅਗਲੇ ਸਾਲ ਫਰਵਰੀ ਵਿੱਚ ਹੋਵੇਗਾ। ਇਹ ਜਾਣਕਾਰੀ ਇੱਕ ਅਧਿਕਾਰਿਤ ਬਿਆਨ ਵਿੱਚ ਅੱਜ ਦਿੱਤੀ ਗਈ ਹੈ। ਇਸ ਮਹੀਨੇ ਇੱਥੇ ਚੌਥੇ ਗੇੜ ਦੀ ਵਾਰਤਾ ਸਮਾਪਤ ਹੋ ਗਈ। ਵਣਜ ਮੰਤਰਾਲੇ ਨੇ ਕਿਹਾ ਕਿ ਏਆਈਟੀਆਈਜੀਏ (ਆਸੀਆਨ ਭਾਰਤ ਵਸਤੂ ਵਪਾਰ ਸਮਝੌਤਾ) ਦੀ ਸਮੀਖਿਆ ਆਸੀਆਨ ਖੇਤਰ ਨਾਲ ਵਪਾਰ ਨੂੰ ਸਥਾਈ ਢੰਗ ਨਾਲ ਵਧਾਉਣ ਦੀ ਦਿਸ਼ਾ ਵਿੱਚ ਅਹਿਮ ਹੋਵੇਗੀ। ਇਸ ਵਿੱਚ ਕਿਹਾ ਗਿਆ, ‘‘ਏਆਈਟੀਆਈਜੀਏ ਸਾਂਝੀ ਕਮੇਟੀ ਦੀ ਅਗਲੀ ਮੀਟਿੰਗ ਫਰਵਰੀ 2025 ਵਿੱਚ ਜਕਾਰਤਾ, ਇੰਡੋਨੇਸ਼ੀਆ ਵਿੱਚ ਹੋਣੀ ਹੈ।’’ ਇੱਕ ਸਮੂਹ ਵਜੋਂ ਆਸੀਅਨ ਭਾਰਤ ਦੇ ਮੁੱਖ ਵਪਾਰਕ ਭਾਈਵਾਲਾਂ ਵਿੱਚੋਂ ਇੱਕ ਹੈ ਜਿਸ ਦੀ ਭਾਰਤ ਦੇ ਆਲਮੀ ਵਪਾਰ ਵਿੱਚ ਲਗਪਗ 11 ਫੀਸਦ ਹਿੱਸੇਦਾਰੀ ਹੈ। -ਪੀਟੀਆਈ
Advertisement
Advertisement