For the best experience, open
https://m.punjabitribuneonline.com
on your mobile browser.
Advertisement

ਪਾਣੀ ਛੱਡਦਿਆਂ ਹੀ ਨਵੀਂ ਉਸਾਰੀ ਨਹਿਰ ਟੁੱਟੀ

11:03 AM Apr 21, 2024 IST
ਪਾਣੀ ਛੱਡਦਿਆਂ ਹੀ ਨਵੀਂ ਉਸਾਰੀ ਨਹਿਰ ਟੁੱਟੀ
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।
Advertisement

ਰਜਿੰਦਰ ਕੁਮਾਰ
ਬੱਲੂਆਣਾ (ਅਬੋਹਰ), 20 ਅਪਰੈਲ
ਹਲਕਾ ਬੱਲੂਆਣਾ ਦੇ ਪਿੰਡ ਪੱਤਰੇ ਵਾਲਾ ਲਾਗਿਓਂ ਲੰਘਦੀ ਆਜਮ ਵਾਲਾ ਮਾਈਨਰ ਨਹਿਰ ਵਿੱਚ ਪਾੜ ਪੈਣ ਕਾਰਨ ਕਿਸਾਨਾਂ ਵਿੱਚ ਰੋਸ ਹੈ। ਜ਼ਿਕਰਯੋਗ ਹੈ ਕਿ ਚਾਰ ਮਹੀਨੇ ਪਹਿਲਾਂ 20 ਦਸੰਬਰ ਨੂੰ ਨਵੇਂ ਸਿਰੇ ਤੋਂ ਉਸਾਰੀ ਕਰਨ ਲਈ ਇਸ ਨਹਿਰ ਵਿੱਚ ਪਾਣੀ ਦੀ ਸਪਲਾਈ ਬੰਦ ਕੀਤੀ ਗਈ ਸੀ। ਕਰੋੜਾਂ ਰੁਪਏ ਦੀ ਲਾਗਤ ਨਾਲ ਉਸਾਰੀ ਮਗਰੋਂ ਅੱਜ ਪਹਿਲੀ ਵਾਰ ਨਹਿਰ ਵਿੱਚ ਪਾਣੀ ਛੱਡਿਆ ਗਿਆ। ਪਾਣੀ ਚੜ੍ਹਦੇ ਸਾਰ ਹੀ ਪਿੰਡ ਪਤਰੇਵਾਲਾ ਦੇ ਪੁਲ ਕੋਲੇ ਨਹਿਰ ‘ਜ਼ਮੀਨਦੋਜ਼’ ਹੋ ਗਈ।
ਇਲਾਕੇ ਦੇ ਲੋਕ ਚਾਰ ਮਹੀਨੇ ਤੋਂ ਨਹਿਰੀ ਪਾਣੀ ਦੇ ਬਿਨਾਂ ਗੁਜ਼ਾਰਾ ਕਰ ਰਹੇ ਸਨ। ਹੁਣ ਨਵੀਂ ਉਸਾਰੀ ਨਹਿਰ ਟੁੱਟਣ ’ਤੇ ਰੋਸ ਜ਼ਾਹਿਰ ਕਰਦਿਆਂ ਲੋਕਾਂ ਨੇ ਜਾਂਚ ਦੀ ਮੰਗ ਕੀਤੀ ਹੈ। ਲਾਗਲੇ ਪਿੰਡ ਬਾਰਿਕਾਂ ਦੇ ਸਾਬਕਾ ਨੰਬਰਦਾਰ ਮਹਿੰਦਰ ਕੁਮਾਰ ਨੇ ਦੱਸਿਆ ਕਿ ਨਹਿਰ ਦੀ ਉਸਾਰੀ ਵਿੱਚ ਕੋਤਾਹੀ ਵਰਤੀ ਗਈ ਹੈ ਤੇ ਸਮੱਗਰੀ ਵੀ ਕਥਿਤ ਗ਼ੈਰਮਿਆਰੀ ਵਰਤੀ ਗਈ ਹੈ। ਪਿੰਡ ਦੇ ਸਾਬਕਾ ਸਰਪੰਚ ਮਹਿੰਦਰ ਸਿੰਘ ਨੇ ਕਿਹਾ ਕਿ ਟੇਲ ’ਤੇ ਬੈਠੇ ਪਿੰਡ ਦੇ ਲੋਕਾਂ ਨੂੰ ਨਹਿਰ ਦੀ ਨਵੀਂ ਉਸਾਰੀ ਦੀ ਜਿਹੜੀ ਖੁਸ਼ੀ ਹੋਈ ਸੀ ਉਹ ਹਵਾ ਹੋ ਗਈ ਹੁਣ ਲੋਕਾਂ ਵੱਲੋਂ ਉਸਾਰੀ ਵਿੱਚ ਵਰਤੇ ਗਏ ਮਟੀਰੀਅਲ ਤੇ ਉਗਲੀਆਂ ਚੁੱਕੀਆਂ ਜਾ ਰਹੀਆਂ ਹਨ। ਸਾਬਕਾ ਸਰਪੰਚ ਦਾ ਕਹਿਣਾ ਹੈ ਕਿ 20 ਦਸੰਬਰ ਤੋਂ ਲੋਕ ਬਿਨਾਂ ਨਹਿਰੀ ਪਾਣੀ ਦੇ ਗੁਜ਼ਾਰਾ ਕਰਦੇ ਆ ਰਹੇ ਸਨ ਪਰ ਹੁਣ ਟੇਲ ’ਤੇ ਬੈਠੇ ਇੱਕ ਦਰਜਨ ਪਿੰਡਾਂ ਦੇ ਲੋਕਾਂ ਨੂੰ ਆਉਂਦੇ ਸਮੇਂ ਪਾਣੀ ਦੀ ਘਾਟ ਦਾ ਸਾਹਮਣਾ ਕਰਨਾ ਪਵੇਗਾ।

Advertisement

Advertisement
Author Image

sukhwinder singh

View all posts

Advertisement
Advertisement
×