For the best experience, open
https://m.punjabitribuneonline.com
on your mobile browser.
Advertisement

ਨਵੀਆਂ ਬਣੀਆਂ ਸੜਕਾਂ ਟੁੱਟਣ ਲੱਗੀਆਂ

06:52 AM Apr 05, 2024 IST
ਨਵੀਆਂ ਬਣੀਆਂ ਸੜਕਾਂ ਟੁੱਟਣ ਲੱਗੀਆਂ
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।
Advertisement

ਪੱਤਰ ਪ੍ਰੇਰਕ
ਪੰਚਕੂਲਾ, 4 ਅਪਰੈਲ
ਪਿੰਜੌਰ ਤੇ ਮੋਰਨੀ ਦੀਆਂ ਜ਼ਿਆਦਾਤਰ ਸੜਕਾਂ ਟੁੱਟ ਰਹੀਆਂ ਹਨ। ਪਿੰਜੌਰ ਦੀ ਮੱਲ੍ਹਾ ਰੋਡ ਤੋਂ ਬਾਅਦ ਹੁਣ ਪਿੰਜੌਰ-ਕਾਲਕਾ ਰੋਡ, ਬਿਟਨਾ ਰੋਡ ਦਾ ਨਿਰਮਾਣ ਚੱਲ ਰਿਹਾ ਹੈ, ਜੋ ਬਣਨ ਮਗਰੋਂ ਟੁੱਟਣੀਆਂ ਸ਼ੁਰੂ ਹੋ ਗਈਆਂ ਹਨ। ਇਸ ਵੱਲ ਨਾ ਤਾਂ ਪ੍ਰਸ਼ਾਸਨ ਅਤੇ ਨਾ ਹੀ ਸਬੰਧਤ ਵਿਭਾਗ ਦੇ ਅਧਿਕਾਰੀ ਧਿਆਨ ਦੇ ਰਹੇ ਹਨ। ਰਾਧਾ ਰਮਨ, ਵਰਿੰਦਰ ਤੇ ਹੋਰਨਾਂ ਨੇ ਕਿਹਾ ਕਿ ਕਾਫੀ ਸਮਾਂ ਬੀਤ ਜਾਣ ਤੋਂ ਬਾਅਦ ਸਰਕਾਰ ਨੇ ਪਿੰਜੌਰ ਸੜਕ ਦੀ ਮੁਰੰਮਤ ਦਾ ਕੰਮ ਸ਼ੁਰੂ ਕਰਵਾਇਆ ਪਰ ਉਸਾਰੀ ਅਧੀਨ ਸੜਕ ਟੋਇਆਂ ਨਾਲ ਭਰੀ ਪਈ ਹੈ। ਉਨ੍ਹਾਂ ਦੱਸਿਆ ਕਿ ਬਿਟਨਾ ਰੋਡ ’ਤੇ ਟੈਂਕਰ ਭਰਨ ਵਾਲੀ ਜਗ੍ਹਾ ਤੋਂ ਲੈ ਕੇ ਬਿਟਨਾ ਰੋਡ ’ਤੇ ਜੇਪੀ ਸਕੂਲ ਦੀ ਇਮਾਰਤ ਤੱਕ ਲੋਕ ਨਿਰਮਾਣ ਵਿਭਾਗ ਨੇ ਠੇਕੇਦਾਰ ਰਾਹੀਂ ਸੀਮਿੰਟ ਦੇ ਬਲਾਕ ਵਿਛਾ ਕੇ ਸੜਕ ਬਣਾਈ ਹੈ। ਉਸਾਰੀ ਦੌਰਾਨ ਲੋਕਾਂ ਨੇ ਇਹ ਕਹਿ ਕੇ ਇਤਰਾਜ਼ ਉਠਾਇਆ ਸੀ ਕਿ ਇੱਥੇ ਸੀਮਿੰਟ ਦੇ ਬਲਾਕ ਸਫ਼ਲ ਨਹੀਂ ਹੁੰਦੇ ਪਰ ਅਧਿਕਾਰੀਆਂ ਨੇ ਲੋਕਾਂ ਦੀ ਗੱਲ ਨੂੰ ਨਜ਼ਰਅੰਦਾਜ਼ ਕਰਦਿਆਂ ਸੜਕ ’ਤੇ ਸੀਮਿੰਟ ਦੇ ਬਲਾਕ ਲਗਾ ਦਿੱਤੇ। ਹਾਲਾਤ ਇਹ ਹਨ ਕਿ ਸੜਕ ’ਤੇ ਲੱਗੇ ਸੀਮਿੰਟ ਦੇ ਜ਼ਿਆਦਾਤਰ ਬਲਾਕ ਟੁੱਟਣੇ ਸ਼ੁਰੂ ਹੋ ਗਏ ਹਨ। ਇਸ ਤੋਂ ਇਲਾਵਾ ਬਾਈਪਾਸ ਨੇੜੇ ਬਿਟਨਾ ਰੋਡ ਦੀ ਰੀ-ਕਾਰਪੇਟਿੰਗ ਵੀ ਕੀਤੀ ਗਈ ਹੈ ਪਰ ਇੱਥੇ ਵੀ ਸੜਕ ਟੁੱਟਣੀ ਸ਼ੁਰੂ ਹੋ ਗਈ ਹੈ।

Advertisement

Advertisement
Author Image

Advertisement
Advertisement
×