ਥਾਣਾ ਘੱਗਾ ਦੇ ਨਵੇਂ ਐੱਸਐੱਚਓ ਨੇ ਚਾਰਜ ਸੰਭਾਲਿਆ
06:35 AM Aug 30, 2024 IST
Advertisement
ਘੱਗਾ
Advertisement
ਥਾਣਾ ਘੱਗਾ ਦੇ ਐੱਸਐੱਚਓ ਦਾ ਚਾਰਜ ਸਬ ਇੰਸਪੈਟਰ ਸ਼ਮਸ਼ੇਰ ਸਿੰਘ ਨੇ ਸੰਭਾਲ ਲਿਆ ਹੈ। ਉਹ ਪਟਿਆਲ਼ਾ ਤੋਂ ਬਦਲ ਕੇ ਆਏ ਹਨ। ਇਸ ਤੋਂ ਪਹਿਲਾਂ ਇੱਥੇ ਤਾਇਨਾਤ ਥਾਣਾ ਮੁਖੀ ਦਰਸ਼ਨ ਸਿੰਘ ਦੀ ਬਦਲੀ ਪਟਿਆਲਾ ਦੀ ਹੋ ਗਈ ਹੈ। ਨਵਨਿਯੁਕਤ ਇੰਚਾਰਜ ਸ਼ਮਸ਼ੇਰ ਸਿੰਘ ਨੇ ਕਿਹਾ ਕਿ ਥਾਣੇ ਵਿੱਚ ਮੋਹਤਬਰ ਵਿਅਕਤੀਆਂ ਦਾ ਪੂਰਾ ਸਤਿਕਾਰ ਹੋਵੇਗਾ। ਉਨ੍ਹਾਂ ਕਿਹਾ ਕਿ ਨਸ਼ਾ ਤਸਕਰ ਅਤੇ ਸਮਾਜ ਵਿਰੋਧੀ ਅਨਸਰਾਂ ਨੂੰ ਬਖਸ਼ਿਆ ਨਹੀਂ ਜਾਵੇਗਾ। -ਪੱਤਰ ਪ੍ਰੇਰਕ
Advertisement
Advertisement