ਪਾਵਰਕੌਮ ਉਪ ਮੰਡਲ ਘਨੌਲੀ ਦੇ ਨਵੇਂ ਐੱਸਡੀਓ ਨੇ ਅਹੁਦਾ ਸੰਭਾਲਿਆ
06:34 AM Sep 04, 2024 IST
ਘਨੌਲੀ: ਪਾਵਰਕੌਮ ਸੰਚਾਲਨ ਉਪ ਮੰਡਲ ਘਨੌਲੀ ਵਿੱਚ ਨਵੇਂ ਉਪ ਮੰਡਲ ਅਫਸਰ ਇੰਜਨੀਅਰ ਅਮਰਜੀਤ ਸਿੰਘ ਏਈ ਨੇ ਅਹੁਦਾ ਸੰਭਾਲ ਲਿਆ ਹੈ। ਉਹ ਉਪ ਮੰਡਲ ਰੂਪਨਗਰ ਤੋਂ ਪਦਉੱਨਤ ਹੋ ਕੇ ਇੱਥੇ ਆਏ ਹਨ। ਉਨ੍ਹਾਂ ਦੇ ਘਨੌਲੀ ਦਫ਼ਤਰ ਵਿੱਚ ਪੁੱਜਣ ’ਤੇ ਉਪ ਮੰਡਲ ਅਫ਼ਸਰ ਬੇਲਾ ਇੰਜ. ਸੁਖਵਿੰਦਰ ਸਿੰਘ, ਵਧੀਕ ਸਹਾਇਕ ਇੰਜਨੀਅਰ ਕੁਲਵਿੰਦਰ ਸਿੰਘ ਝੱਜ, ਏਆਰਏ ਦਰਸ਼ਨ ਸਿੰਘ, ਅਵਤਾਰ ਸਿੰਘ ਉੱਚ ਸ਼੍ਰੇਣੀ ਕਲਰਕ, ਜਗਜੀਤ ਸਿੰਘ ਉੱਚ ਸ਼੍ਰੇਣੀ ਕਲਰਕ, ਗੁਰਪ੍ਰੀਤ ਸਿੰਘ ਉਪ ਮੰਡਲ ਕਲਰਕ, ਕੁਲਦੀਪ ਕੌਰ ਕਲਰਕ, ਗੁਰਪ੍ਰੀਤ ਸਿੰਘ ਕਲਰਕ ਅਤੇ ਹੋਰ ਦਫ਼ਤਰੀ ਮੁਲਜ਼ਮਾਂ ਨੇ ਸਵਾਗਤ ਕੀਤਾ। -ਪੱਤਰ ਪ੍ਰੇਰਕ
Advertisement
Advertisement