ਨਵੇਂ ਸਰਪੰਚ ਨੇ ਸਫ਼ਾਈ ਮੁਹਿੰਮ ਚਲਾਈ
11:31 AM Oct 29, 2024 IST
ਚਰਨਜੀਤ ਸਿੰਘ ਚੰਨੀ
ਮੁੱਲਾਂਪੁਰ ਗਰੀਬਦਾਸ, 28 ਅਕਤੂਬਰ
ਇੱਥੇ ਪਿੰਡ ਦੀਆਂ ਸੜਕਾਂ ਅਤੇ ਗਲੀਆਂ ਕਿਨਾਰੇ ਲੋਕਾਂ ਵੱਲੋਂ ਸੁੱਟੇ ਕੂੜੇ-ਕਰਕਟ ਦੇ ਢੇਰਾਂ ਨੂੰ ਚੁਕਵਾਉਣ ਲਈ ਪਿੰਡ ਮੁੱਲਾਂਪੁਰ ਗਰੀਬਦਾਸ ਦੇ ਨਵੇਂ ਸਰਪੰਚ ਨੇ ਸਫ਼ਾਈ ਮੁਹਿੰਮ ਚਲਾ ਦਿੱਤੀ ਹੈ। ਜਾਣਕਾਰੀ ਅਨੁਸਾਰ ਸੜਕਾਂ ਕਿਨਾਰੇ ਪਏ ਕੂੜੇ ਦੇ ਢੇਰਾਂ ਨੂੰ ਪਸ਼ੂ ਫਰੋਲਦੇ ਰਹਿੰਦੇ ਸਨ ਜਿਸ ਤੋਂ ਸੜਾਂਦ ਮਾਰਦੀ ਸੀ। ਲੋਕਾਂ ਦੀ ਮੰਗ ਅਤੇ ਤਿਉਹਾਰਾਂ ਦੇ ਮੱਦੇਨਜ਼ਰ ਨਵੇਂ ਬਣੇ ਸਰਪੰਚ ਜਤਿੰਦਰ ਸਿੰਘ ਧਾਲੀਵਾਲ ਨੇ ਆਪਣੀ ਟੀਮ ਸਣੇ ਸਕੂਲਾਂ, ਗੁਰਦੁਆਰਾ, ਮੰਦਰਾਂ, ਮਸਜਿਦਾਂ ਕੋਲ ਫੈਲੀ ਗੰਦਗੀ ਨੂੰ ਆਪਣੇ ਤੌਰ ’ਤੇ ਜੇਸੀਬੀ ਮੰਗਵਾ ਕੇ ਅਤੇ ਪਿੰਡ ਦੇ ਸਫ਼ਾਈ ਸੇਵਕਾਂ ਦੀ ਮਦਦ ਨਾਲ ਚੁਕਵਾ ਕੇ ਨਦੀ ਵਿੱਚ ਸੁਟਵਾ ਦਿੱਤਾ ਹੈ। ਇਸ ਦੌਰਾਨ ਮੱਛਰ ਮਾਰ ਦਵਾਈ ਦਾ ਛਿੜਕਾਅ ਵੀ ਕੀਤਾ ਗਿਆ। ਸਰਪੰਚ ਜਤਿੰਦਰ ਸਿੰਘ ਨੇ ਦੱਸਿਆ ਕਿ ਇਹੋ ਜਿਹੇ ਲੋਕ ਭਲਾਈ ਦੇ ਕੰਮ ਭਵਿੱਖ ਵਿੱਚ ਵੀ ਜਾਰੀ ਰਹਿਣਗੇ। ਜਤਿੰਦਰ ਸਿੰਘ ਸਰਪੰਚ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਘਰਾਂ ਦਾ ਕੂੜਾ ਕਰਕਟ ਸੜਕ ਕਿਨਾਰੇ ਨਾ ਸੁੱਟਣ।
Advertisement
Advertisement