For the best experience, open
https://m.punjabitribuneonline.com
on your mobile browser.
Advertisement

ਮੁਲਾਜ਼ਮ ਜਥੇਬੰਦੀ ਏਟਕ ਦੀ ਨਵੀਂ ਕਮੇਟੀ ਚੁਣੀ

06:50 AM May 06, 2024 IST
ਮੁਲਾਜ਼ਮ ਜਥੇਬੰਦੀ ਏਟਕ ਦੀ ਨਵੀਂ ਕਮੇਟੀ ਚੁਣੀ
ਸੂਬਾਈ ਆਗੂਆਂ ਨਾਲ ਨਵੀਂ ਕਮੇਟੀ ਦੇ ਮੈਂਬਰ। -ਫੋਟੋ: ਢਿੱਲੋਂ
Advertisement

ਪੱਤਰ ਪ੍ਰੇਰਕ
ਜਗਰਾਉਂ, 5 ਮਈ
ਪੰਜਾਬ ਰੋਡਵੇਜ਼ ਡਿੱਪੂ ਜਗਰਾਉਂ ਦੀ ਮੁਲਾਜ਼ਮ ਜਥੇਬੰਦੀ (ਏਟਕ) ਇਕਾਈ ਦੇ ਅਹੁਦੇਦਾਰਾਂ ਦੀ ਚੋਣ ਲਈ ਅੱਜ ਜਥੇਬੰਦੀ ਦੇ ਸ੍ਰਪਰਸਤ ਗੁਰਦੀਪ ਸਿੰਘ ਮੋਤੀ ਅਤੇ ਸੂਬਾ ਜਨਰਲ ਸਕੱਤਰ ਜਗਦੀਸ਼ ਸਿੰਘ ਚਾਹਲ ਦੀ ਅਗਵਾਈ ਹੇਠ ਮੀਟਿੰਗ ਹੋਈ।
ਇਸ ਦੌਰਾਨ ਪਹਿਲਾਂ ਕੰਮ ਕਰ ਰਹੀ ਕਮੇਟੀ ਨੂੰ ਭੰਗ ਕਰਨ ਉਪਰੰਤ ਗੁਰਦੀਪ ਸਿੰਘ ਮੋਤੀ ਨੇ ਨਵੀਂ ਕਮੇਟੀ ਦੀ ਚੋਣ ਲਈ ਮਤਾ ਪੇਸ਼ ਕੀਤਾ। ਬੈਠਕ ’ਚ ਸ਼ਾਮਿਲ ਮੁਲਾਜ਼ਮਾਂ ਨੇ ਸਰਬਸੰਮਤੀ ਨਾਲ ਜਥੇਬੰਦੀ ਦੇ ਜਗਸੀਰ ਸਿੰਘ ਨ੍ਹੇਰੀ ਨੂੰ ਚੇਅਰਮੈਨ, ਕੁਲਦੀਪ ਸਿੰਘ ਨੂੰ ਪ੍ਰਧਾਨ, ਰਸਾਲ ਸਿੰਘ ਨੂੰ ਜਨਰਲ ਸਕੱਤਰ, ਅਮਰਜੀਤ ਸਿੰਘ ਮੱਲ੍ਹਾ ਅਤੇ ਅਮਰਦੇਵ ਸਿੰਘ ਦੋਵਾਂ ਨੂੰ ਸੀਨੀਅਰ ਮੀਤ ਪ੍ਰਧਾਨ, ਅੰਮ੍ਰਿਤਪਾਲ ਸਿੰਘ ਨੂੰ ਵਧੀਕ ਸਕੱਤਰ, ਬਲਵਿੰਦਰ ਸਿੰਘ ਨੂੰ ਖਜ਼ਾਨਚੀ ਅਤੇ ਹਰਮੀਤ ਸਿੰਘ ਨੂੰ ਉਪ ਪ੍ਰਧਾਨ ਚੁਣਿਆ ਗਿਆ। ਇਸ ਮੌਕੇ ਮੁਲਾਜ਼ਮਾਂ ਨੇ ਨਵੀਂ ਚੁਣੀ ਕਮੇਟੀ ਦੇ ਅਹੁਦੇਦਾਰਾਂ ਦਾ ਸਨਮਾਨ ਕੀਤਾ। ਅਹੁਦੇਦਾਰਾਂ ਨੇ ਸਾਂਝੇ ਤੌਰ ’ਤੇ ਮੁਲਾਜ਼ਮਾਂ ਨੂੰ ਭਰੋਸਾ ਦਿੱਤਾ ਕਿ ਉਹ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਦੀ ਪੂਰਤੀ ਲਈ ਦਿਨ-ਰਾਤ ਕੰਮ ਕਰਨਗੇ। ਇਸ ਮੌਕੇ ਪਰਮਜੀਤ ਸਿੰਘ ਪੰਮੀ, ਪ੍ਰਿਤਪਾਲ ਸਿੰਘ ਪੰਡੋਰੀ, ਹਰਪਾਲ ਸਿੰਘ, ਸ਼ੀਤਲ ਸਿੰਘ ਤੇ ਅਵਤਾਰ ਸਿੰਘ ਆਦਿ ਆਗੂ ਹਾਜ਼ਰ ਸਨ।

Advertisement

Advertisement
Author Image

Advertisement
Advertisement
×