ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਬੰਬੇ ਹਾਈ ਕੋਰਟ ਦਾ ਨਵਾਂ ਬੈਂਚ ਸਾਈਬਾਬਾ ਦੀ ਅਪੀਲ ’ਤੇ 17 ਜੁਲਾਈ ਨੂੰ ਕਰੇਗਾ ਸੁਣਵਾਈ

10:00 PM Jun 29, 2023 IST

ਨਾਗਪੁਰ: ਇੱਥੇ ਬੰਬੇ ਹਾਈ ਕੋਰਟ ਦੇ ਨਵੇਂ ਬੈਂਚ ਵੱਲੋਂ ਦਿੱਲੀ ਯੂਨੀਵਰਸਿਟੀ ਦੇ ਸਾਬਕਾ ਪ੍ਰੋਫੈਸਰ ਜੀ.ਐੱਨ. ਸਾਈਬਾਬਾ ਅਤੇ ਚਾਰ ਹੋਰਾਂ ਦੀ ਅਪੀਲ ‘ਤੇ 17 ਜੁਲਾਈ ਨੂੰ ਸੁਣਵਾਈ ਕੀਤੀ ਜਾਵੇਗੀ। ਅਦਾਲਤ ਦੀ ਵੈੱਬਸਾਈਟ ਅਨੁਸਾਰ ਪਟੀਸ਼ਨ ਨੂੰ ਨਾਗਪੁਰ ਬੈਂਚ ਦੇ ਜਸਟਿਸ ਵਿਨੈ ਜੋਸ਼ੀ ਅਤੇ ਵਾਲਮੀਕੀ ਮੇਨੇਜ਼ੀਸ ਦੇ ਸਾਹਮਣੇ ਅੰਤਿਮ ਸੁਣਵਾਈ ਲਈ ਸੂਚੀਬੱਧ ਕੀਤਾ ਗਿਆ ਹੈ। ਮਾਓਵਾਦੀ ਸਬੰਧਾਂ ਦੇ ਇੱਕ ਮਾਮਲੇ ਸਬੰਧੀ ਇਹ ਅਪੀਲ ਸਾਈਬਾਬਾ ਤੋਂ ਇਲਾਵਾ ਮਹੇਸ਼ ਕਰੀਮਨ ਟਿਰਕੀ, ਹੇਮ ਕੇਸ਼ਵਦੱਤਾ ਮਿਸ਼ਰਾ, ਪ੍ਰਸ਼ਾਂਤ ਰਾਹੀ ਨਰਾਇਣ ਸਾਂਗਲੀਕਰ ਅਤੇ ਵਿਜੈ ਨਾਨ ਟਿਰਕੀ ਨੇ ਦਾਖ਼ਿਲ ਕੀਤੀ ਹੈ। ਹਾਈ ਕੋਰਟ ਦੇ ਜਸਟਿਸ ਰੋਹਿਤ ਦਿਓ ਅਤੇ ਅਨਿਲ ਪਨਸਾਰੇ ਦੇ ਬੈਂਚ ਨੇ 14 ਅਕਤੂਬਰ, 2022 ਨੂੰ ਸਾਈਬਾਬਾ ਅਤੇ ਚਾਰ ਹੋਰਾਂ ਨੂੰ ਇਸ ਆਧਾਰ ‘ਤੇ ਬਰੀ ਕਰ ਦਿੱਤਾ ਸੀ ਕਿ ਗੈਰਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ (ਯੂਏਪੀਏ) ਤਹਿਤ ਉਨ੍ਹਾਂ ਖ਼ਿਲਾਫ਼ ਮੁਕੱਦਮਾ ਚਲਾਉਣ ਦੀ ਮਨਜ਼ੂਰੀ ਗਲਤ ਸੀ। ਇਸ ਮਗਰੋਂ ਮਹਾਰਾਸ਼ਟਰ ਸਰਕਾਰ ਨੇ ਇਸ ਫ਼ੈਸਲੇ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ ਦਿੱਤੀ ਸੀ। ਸੁਪਰੀਮ ਕੋਰਟ ਨੇ ਇਸ ਸਾਲ ਅਪਰੈਲ ਮਹੀਨੇ ਹਾਈ ਕੋਰਟ ਦੇ ਫ਼ੈਸਲੇ ਨੂੰ ਰੱਦ ਕਰ ਕਰਦਿਆਂ ਮਾਮਲਾ ਮੁੜ ਹਾਈ ਕੋਰਟ ਭੇਜ ਕੇ ਚਾਰ ਮਹੀਨਿਆਂ ਦੇ ਅੰਦਰ ਨਵੇਂ ਸਿਰੇ ਤੋਂ ਜਾਂਚ ਪੜਤਾਲ ਕਰਨ ਲਈ ਕਿਹਾ ਸੀ। -ਪੀਟੀਆਈ

Advertisement

Advertisement
Advertisement
Tags :
ਅਪੀਲਸਾਈਬਾਬਾਸੁਣਵਾਈਕਰੇਗਾਕੋਰਟਜੁਲਾਈਨਵਾਂਬੰਬੇਬੈਂਚ
Advertisement