ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਫਾਸ਼ੀਵਾਦ ਦੀਆਂ ਅਸਲ ਤਾਕਤਾਂ ਵਿਰੁੱਧ ਲੜਾਈ ਦੀ ਲੋੜ: ਪ੍ਰੋ. ਜਗਮੋਹਨ ਸਿੰਘ

06:55 AM Apr 27, 2024 IST

ਪੱਤਰ ਪ੍ਰੇਰਕ
ਨਵਾਂਸ਼ਹਿਰ, 26 ਅਪਰੈਲ
ਜਮਹੂਰੀ ਅਧਿਕਾਰ ਸਭਾ ਦਾ ਇਜਲਾਸ ਨਵਾਂਸ਼ਹਿਰ ਵਿੱਚ ਸਭਾ ਦੇ ਸੂਬਾ ਪ੍ਰਧਾਨ ਪ੍ਰੋ. ਜਗਮੋਹਨ ਸਿੰਘ ਦੀ ਨਿਗਰਾਨੀ ਵਿੱਚ ਹੋਇਆ। ਵਿਛੋੜਾ ਦੇ ਗਏ ਸਾਥੀਆਂ ਨੂੰ ਸ਼ਰਧਾਂਜਲੀਆਂ ਦਿੱਤੀਆਂ ਗਈਆਂ। ਇਸ ਮੌਕੇ ਸੰਬੋਧਨ ਕਰਦਿਆਂ ਪ੍ਰੋ. ਜਗਮੋਹਨ ਸਿੰਘ, ਬੂਟਾ ਸਿੰਘ, ਦਲਜੀਤ ਸਿੰਘ ਐਡਵੋਕੇਟ, ਪ੍ਰੋ. ਇਕਬਾਲ ਸਿੰਘ ਚੀਮਾ, ਜਸਬੀਰ ਦੀਪ ਨੇ ਕਿਹਾ ਕਿ ਦੇਸ਼ ਦੇ ਮੌਜੂਦਾ ਹਾਲਾਤ ਵਿੱਚ ਜਮਹੂਰੀ ਲਹਿਰ ਅੱਗੇ ਵੱਡੀਆਂ ਚੁਣੌਤੀਆਂ ਹਨ। ਰਾਜ ਦੇ ਫਾਸ਼ੀਵਾਦੀ, ਬਹੁ-ਪਰਤੀ ਅਤੇ ਬਹੁ-ਦਿਸ਼ਾਵੀ ਹਮਲੇ ਹਰ ਰੋਜ਼ ਤੇਜ਼ ਹੋ ਰਹੇ ਹਨ। ਸਾਨੂੰ ਫਾਸ਼ੀਵਾਦ ਦੇ ਪਰਛਾਵੇਂ ਨਾਲ ਲੜਾਈ ਲੜਨ ਦੀ ਥਾਂ ਇਸ ਦੀਆਂ ਅਸਲੀ ਤਾਕਤਾਂ ਵਿਰੁੱਧ ਕਾਰਗਰ ਲੜਾਈ ਲੜਨੀ ਹੋਵੇਗੀ।
ਡੈਲੀਗੇਟ ਇਜਲਾਸ ਦੇ ਦੂਜੇ ਸੈਸ਼ਨ ਵਿਚ ਜ਼ਿਲ੍ਹਾ ਕਮੇਟੀ ਅਤੇ ਅਹੁਦੇਦਾਰਾਂ ਦੀ ਚੋਣ ਕੀਤੀ ਗਈ। ਇਸ ਵਿਚ ਅਸ਼ੋਕ ਕੁਮਾਰ ਜ਼ਿਲ੍ਹਾ ਪ੍ਰਧਾਨ, ਗੁਰਨੇਕ ਸਿੰਘ ਮੀਤ ਪ੍ਰਧਾਨ, ਜਸਬੀਰ ਦੀਪ ਜ਼ਿਲ੍ਹਾ ਸਕੱਤਰ, ਸੁਨੀਲ ਕੁਮਾਰ ਐਡਵੋਕੇਟ ਸਹਾਇਕ ਸਕੱਤਰ, ਐਡਵੋਕੇਟ ਪਰਮਜੀਤ ਸਿੰਘ ਖਟੜਾ ਖ਼ਜਾਨਚੀ, ਸਰਬਜੀਤ ਮੰਗੂਵਾਲ, ਗੁਰਦਿਆਲ ਸਿੰਘ, ਬਲਜਿੰਦਰ ਸਿੰਘ, ਮਾਸਟਰ ਨਰਿੰਦਰ ਸਿੰਘ ਜ਼ਿਲ੍ਹਾ ਕਮੇਟੀ ਮੈਂਬਰ ਚੁਣੇ ਗਏ।

Advertisement

Advertisement
Advertisement