ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਲੰਮਾ ਸਮਾਂ ਨਹੀਂ ਚੱਲੇਗੀ ਕੇਂਦਰ ਦੀ ਐੱਨਡੀਏ ਸਰਕਾਰ: ਮਮਤਾ ਬੈਨਰਜੀ

06:56 AM Jul 22, 2024 IST
ਮਮਤਾ ਬੈਨਰਜੀ ਨਾਲ ਰੈਲੀ ’ਚ ਹਾਜ਼ਰੀ ਭਰਦੇ ਹੋਏ ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ। -ਫੋਟੋ: ਪੀਟੀਆਈ

ਕੋਲਕਾਤਾ, 21 ਜੁਲਾਈ
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅੱਜ ਕਿਹਾ ਕਿ ਭਾਜਪਾ ਦੀ ਅਗਵਾਈ ਹੇਠਲੀ ਕੇਂਦਰ ਸਕਾਰ ਲੰਮਾ ਸਮਾਂ ਨਹੀਂ ਟਿਕੇਗੀ ਤੇ ਛੇਤੀ ਹੀ ਡਿੱਗ ਜਾਵੇਗੀ। ਉਨ੍ਹਾਂ ਦਾਅਵਾ ਕੀਤਾ ਕਿ ਇਹ ਸਰਕਾਰ ਡਰਾ-ਧਮਕਾ ਕੇ ਬਣਾਈ ਗਈ ਹੈ। ਉਹ ਇੱਥੇ ਤ੍ਰਿਣਾਮੂਲ ਕਾਂਗਰਸ ਦੀ ਮੈਗਾ ‘ਸ਼ਹੀਦ ਦਿਵਸ’ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਸੇ ਦਾ ਨਾਂ ਲਏ ਬਿਨਾਂ ਕੇਂਦਰ ਦੀ ਐੱਨਡੀਏ ਸਰਕਾਰ ’ਚ ਭਾਜਪਾ ਦੇ ਭਾਈਵਾਲਾਂ ਦੀ ਕਥਿਤ ਤੌਰ ’ਤੇ ਵਿੱਤੀ ਲਾਹਿਆਂ ਲਈ ਮੰਤਰੀਆਂ ਦੇ ਅਹੁਦੇ ਛੱਡਣ ਲਈ ਆਲੋਚਨਾ ਕੀਤੀ। ਰੈਲੀ ਵਿੱਚ ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਵੀ ਹਾਜ਼ਰ ਸਨ। ਮਮਤਾ ਬੈਨਰਜੀ ਨੇ ਲੋਕ ਸਭਾ ਚੋਣਾਂ ਦੌਰਾਨ ਉੱਤਰ ਪ੍ਰਦੇਸ਼ ’ਚ ਸਪਾ ਦੇ ਪ੍ਰਦਰਸ਼ਨ ਲਈ ਅਖਿਲੇਸ਼ ਯਾਦਵ ਦੀ ਸ਼ਲਾਘਾ ਕੀਤੀ।
ਉਨ੍ਹਾਂ ਕਿਹਾ, ‘ਕੇਂਦਰ ਦੀ ਸਰਕਾਰ ਲੰਮਾ ਸਮਾਂ ਨਹੀਂ ਟਿਕੇਗੀ। ਇਹ ਸਥਿਰ ਸਰਕਾਰ ਨਹੀਂ ਹੈ ਅਤੇ ਛੇਤੀ ਹੀ ਡਿੱਗ ਜਾਵੇਗੀ।’ ਟੀਐੱਮਸੀ ਮੁਖੀ ਨੇ ਅਖਿਲੇਸ਼ ਯਾਦਵ ਦੀ ਸ਼ਲਾਘਾ ਕਰਦਿਆਂ ਕਿਹਾ, ‘ਤੁਸੀਂ ਉੱਤਰ ਪ੍ਰਦੇਸ਼ ’ਚ ਜੋ ‘ਖੇਲ’ ਖੇਡੀ ਹੈ, ਉਸ ਨਾਲ ਭਾਜਪਾ ਸਰਕਾਰ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਸੀ ਪਰ ਇਸ ਸਰਕਾਰ ਏਜੰਸੀਆਂ ਤੇ ਹੋਰ ਸਰੋਤਾਂ ਦੀ ਵਰਤੋਂ ਕਰਕੇ ਸੱਤਾ ’ਚ ਬਣੀ ਹੋਈ ਹੈ।’ ਉਨ੍ਹਾਂ ਕਿਹਾ, ‘ਤੁਸੀਂ ਏਜੰਸੀਆਂ ਦੀ ਦੁਰਵਰਤੋਂ ਕਰਕੇ ਸਾਨੂੰ ਦਬਾ ਨਹੀਂ ਸਕਦੇ। ਸਿਰਫ਼ ਬੰਗਾਲ ਹੀ ਭਾਰਤ ਦੀ ਹੋਂਦ ਨੂੰ ਬਚਾ ਸਕਦਾ ਹੈ। ਬੰਗਾਲ ਬਿਨਾਂ ਭਾਰਤ ਦੀ ਹੋਂਦ ਨਹੀਂ ਹੋ ਸਕਦੀ।’

Advertisement

ਟੀਐੱਮਸੀ ਦੇ ਜਨਰਲ ਸਕੱਤਰ ਅਭਿਸ਼ੇਕ ਬੈਨਰਜੀ ਨੂੰ ਮਿਲਦੇ ਹੋਏ ਅਖਿਲੇਸ਼ ਯਾਦਵ। -ਫੋਟੋ: ਪੀਟੀਆਈ

ਟੀਐੱਮਸੀ ਮੁਖੀ ਨੇ ਦਾਅਵਾ ਕੀਤਾ ਕਿ ਭਾਜਪਾ ਦੀ ਅਗਵਾਈ ਹੇਠਲੀ ਐੱਨਡੀਏ ਸਰਕਾਰ ਛੇਤੀ ਹੀ ਡਿੱਗ ਜਾਵੇਗੀ। ਉਨ੍ਹਾਂ ਦਾਅਵਾ ਕੀਤਾ, ‘ਭਾਜਪਾ ਕੋਲ ਹੁਣ ਬਹੁਮਤ ਨਹੀਂ ਹੈ। ਮੌਜੂਦਾ ਕੇਂਦਰ ਸਰਕਾਰ ਜਿਸ ਤਰ੍ਹਾਂ ਕੇਂਦਰੀ ਜਾਂਚ ਏਜੰਸੀਆਂ ਤੇ ਚੋਣ ਕਮਿਸ਼ਨ ਦੀ ਦੁਰਵਰਤੋਂ ਕਰਕੇ ਸੱਤਾ ’ਚ ਆਈ ਹੈ, ਉਹ ਲੰਮੇ ਸਮੇਂ ਤੱਕ ਟਿਕੇ ਰਹਿਣ ਦੇ ਸਮਰੱਥ ਨਹੀਂ ਹੋਵੇਗੀ।’ ਉਨ੍ਹਾਂ ਭਾਜਪਾ, ਕਾਂਗਰਸ ਤੇ ਸੀਪੀਐੱਮ ’ਤੇ ਅੰਦਰਖਾਤੇ ਸਮਝੌਤਾ ਕਰਨ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਇਨ੍ਹਾਂ ਪਾਰਟੀਆਂ ਦਾ ਇੱਕੋ-ਇੱਕ ਮਕਸਦ ਸੂਬੇ ਦੇ ਵਿਕਾਸ ਕਾਰਜਾਂ ’ਚ ਅੜਿੱਕੇ ਪਾਉਣਾ ਹੈ।ਇਸੇ ਦੌਰਾਨ ਰੈਲੀ ਨੂੰ ਸੰਬੋਧਨ ਕਰਦਿਆਂ ਤ੍ਰਿਣਮੂਲ ਕਾਂਗਰਸ ਦੇ ਸੀਨੀਅਰ ਆਗੂ ਅਭਿਸ਼ੇਕ ਬੈਨਰਜੀ ਨੇ ਕਿਹਾ ਕਿ ਜੇ ਪੱਛਮੀ ਬੰਗਾਲ ਦੇ ਸਾਬਕਾ ਸਿੱਖਿਆ ਮੰਤਰੀ ਪਾਰਥ ਚੈਟਰਜੀ ਨੂੰ ਸਕੂਲ ਭਰਤੀ ਘੁਟਾਲੇ ਮਾਮਲੇ ’ਚ ਗ੍ਰਿਫ਼ਤਾਰ ਕੀਤਾ ਜਾ ਸਕਦਾ ਹੈ ਤਾਂ ਨੀਟ ਨਾਲ ਸਬੰਧਤ ਬੇਨਿਯਮੀਆਂ ਦੇ ਮਾਮਲੇ ’ਚ ਕੇਂਦਰੀ ਮੰਤਰੀ ਧਰਮੇਂਦਰ ਪ੍ਰਧਾਨ ਨੂੰ ਗ੍ਰਿਫ਼ਤਾਰ ਕਿਉਂ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਭਾਜਪਾ ਦਾ ਸੂਬੇ ’ਚ ਲੋਕ ਸਭਾ ਚੋਣਾਂ ’ਚ ਪ੍ਰਦਰਸ਼ਨ ਇਸ ਲਈ ਖਰਾਬ ਰਿਹਾ ਕਿਉਂਕਿ ਉਹ ਜਿੱਤ ਲਈ ਕੇਂਦਰੀ ਏਜੰਸੀਆਂ ਤੇ ਪੈਸੇ ਦੇ ਭਰੋਸੇ ਸੀ। -ਪੀਟੀਆਈ

ਕੇਂਦਰ ਸਰਕਾਰ ਬਹੁਤੇ ਦਿਨ ਨਹੀਂ ਟਿਕੇਗੀ: ਅਖਿਲੇਸ਼ ਯਾਦਵ

ਕੋਲਕਾਤਾ: ਸਮਾਜਵਾਦੀ ਪਾਰਟੀ (ਸਪਾ) ਮੁਖੀ ਅਖਿਲੇਸ਼ ਯਾਦਵ ਨੇ ਅੱਜ ਆਖਿਆ ਕਿ ਕੇਂਦਰ ’ਚ ਭਾਜਪਾ ਦੀ ਅਗਵਾਈ ਵਾਲੀ ਐੱਨਡੀਏ ਸਰਕਾਰ ਲੰਮਾ ਸਮਾਂ ਨਹੀਂ ਚੱਲੇਗੀ ਕਿਉਂਕਿ ‘ਫਿਰਕੂ ਤਾਕਤਾਂ’ ਨੂੰ ਕੁਝ ਸਮੇਂ ਲਈ ਕਾਮਯਾਬੀ ਮਿਲ ਸਕਦੀ ਹੈ ਪਰ ਅੰਤ ਉਨ੍ਹਾਂ ਦੀ ਹਾਰ ਹੋਵੇਗੀ।’’ ਯਾਦਵ ਨੇ ਤ੍ਰਿਣਮੂਲ ਕਾਂਗਰਸ ਵੱਲੋਂ ‘ਸ਼ਹੀਦ ਦਿਵਸ’ ਸਮਾਗਮ ਮੌਕੇ ਕਰਵਾਈ ਮਹਾਰੈਲੀ ’ਚ ਕਿਹਾ, ‘‘ਜਿਹੜੇ ਲੋਕ ਸੱਤਾ ’ਚ ਆਏ ਹਨ ਉਹ ਬੱਸ ਕੁਝ ਦਿਨਾਂ ਦੇ ਮਹਿਮਾਨ ਹਨ।’’ ਉਨ੍ਹਾਂ ਨੇ ਭਾਜਪਾ ਜਾਂ ਐੱਨਡੀਏ ਦਾ ਨਾਂ ਲਏ ਬਗ਼ੈਰ ਆਖਿਆ, ‘‘ਕੇਂਦਰ ਦੀ ਇਹ ਸਰਕਾਰ ਬਹੁਤੇ ਦਿਨ ਨਹੀਂ ਟਿਕੇਗੀ ਅਤੇ ਜਲਦੀ ਹੀ ਡਿੱਗ ਪਵੇਗੀ। ਅਜਿਹੀਆਂ ਫਿਰਕੂ ਤਾਕਤਾਂ ਕਿਸੇ ਵੀ ਕੀਮਤ ’ਤੇ ਸੱਤਾ ’ਚ ਬਣੀਆਂ ਰਹਿਣਾ ਚਾਹੁੰਦੀਆਂ ਹਨ ਪਰ ਉਨ੍ਹਾਂ ਨੇ ਮਨਸੂਬੇ ਕਾਮਯਾਬ ਨਹੀਂ ਹੋਣਗੇ। ਫਿਰਕੂ ਆਧਾਰ ’ਤੇ ਦੇਸ਼ ਨੂੰ ਵੰਡਣ ਦੇ ਚਾਹਵਾਨਾਂ ਨੂੰ ਹਾਰ ਮਿਲੇਗੀ।’’ -ਪੀਟੀਆਈ

Advertisement

Advertisement
Advertisement