For the best experience, open
https://m.punjabitribuneonline.com
on your mobile browser.
Advertisement

ਜਲ ਸੈਨਾ ਦੀ ਟੀਮ ਨੇ ਝਾਰਖੰਡ ਦੇ ਚਾਂਡਿਲ ਡੈਮ ’ਚੋਂ ਲਾਪਤਾ ਜਹਾਜ਼ ਦਾ ਮਲਬਾ ਕੱਢਿਆ

07:46 AM Aug 28, 2024 IST
ਜਲ ਸੈਨਾ ਦੀ ਟੀਮ ਨੇ ਝਾਰਖੰਡ ਦੇ ਚਾਂਡਿਲ ਡੈਮ ’ਚੋਂ ਲਾਪਤਾ ਜਹਾਜ਼ ਦਾ ਮਲਬਾ ਕੱਢਿਆ
ਟਰੇਨੀ ਜਹਾਜ਼ ਦੇ ਮਲਬੇ ਨੂੰ ਬਾਹਰ ਕੱਢਣੇ ਹੋਏ ਜਲ ਸੈਨਾ ਦੇ ਜਵਾਨ। -ਫੋਟੋ: ਪੀਟੀਆਈ
Advertisement

ਜਮਸ਼ੇਦਪੁਰ, 27 ਅਗਸਤ
ਭਾਰਤੀ ਜਲ ਸੈਨਾ ਦੇ ਜਵਾਨਾਂ ਨੇ ਝਾਰਖੰਡ ਦੇ ਸਰਾਏਕੇਲਾ-ਖਰਸਾਵਾਂ ਜ਼ਿਲ੍ਹੇ ਵਿੱਚ ਚਾਂਡਿਲ ਡੈਮ ’ਚੋਂ ਦੋ ਸੀਟਾਂ ਵਾਲੇ ਜਹਾਜ਼ ਦਾ ਮਲਬਾ ਬਾਹਰ ਕੱਢ ਲਿਆ ਹੈ। ਇਕ ਅਧਿਕਾਰੀ ਨੇ ਅੱਜ ਇਹ ਜਾਣਕਾਰੀ ਦਿੱਤੀ।
ਇਹ ਜਹਾਜ਼ ਜਮਸ਼ੇਦਪੁਰ ਦੇ ਸੋਨਾਰੀ ਹਵਾਈ ਅੱਡੇ ਤੋਂ 20 ਅਗਸਤ ਨੂੰ ਉਡਾਣ ਭਰਨ ਤੋਂ ਬਾਅਦ ਲਾਪਤਾ ਹੋ ਗਿਆ ਸੀ। ਕੌਮੀ ਆਫਤ ਰਿਲੀਫ ਟੀਮ (ਐੱਨਡੀਆਰਐੱਫ) ਦੀ ਟੀਮ ਨੇ ਵੀਰਵਾਰ ਨੂੰ ਪਾਇਲਟ ਕੈਪਟਨ ਜੀਤ ਸਤਰੂ ਅਤੇ ਟਰੇਨੀ ਪਾਇਲਟ ਸ਼ੁਭਰੋਦੀਪ ਦੱਤਾ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਸਨ। ਅਧਿਕਾਰੀ ਨੇ ਦੱਸਿਆ ਕਿ ਭਾਰਤੀ ਜਲ ਸੈਨਾ ਦੀ ਟੀਮ ਨੇ ਅੱਜ ‘ਸੈੱਸਨਾ-152’ ਜਹਾਜ਼ ਦਾ ਪਤਾ ਲਾਉਣ ਤੋਂ ਬਾਅਦ ਸੋਮਵਾਰ ਨੂੰ ਸਵੇਰੇ ਕਰੀਬ 10 ਵਜੇ ਚਾਂਡਿਲ ਡੈਮ ਵਿੱਚ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਸੀ। ਜਲ ਸੈਨਾ ਦੇ ਮੁਲਾਜ਼ਮਾਂ ਨੇ ਸੋਮਵਾਰ ਰਾਤ ਨੂੰ ਡੈਮ ਵਿੱਚ 15-18 ਮੀਟਰ ਡੂੰਘਾਈ ’ਚੋਂ ਗੁਬਾਰੇ ਦੀ ਮਦਦ ਨਾਲ ਜਹਾਜ਼ ਦਾ ਮਲਬਾ ਕੱਢਿਆ। ਸੋਨਾਰੀ ਹਵਾਈ ਅੱਡੇ ਤੋਂ ਉਡਾਣ ਭਰਨ ਤੋਂ ਤੁਰੰਤ ਬਾਅਦ ਜਹਾਜ਼ ਇਸ ਜਲ ਭੰਡਾਰ ਵਿੱਚ ਹਾਦਸਾਗ੍ਰਸਤ ਹੋ ਗਿਆ ਸੀ। ਇਹ ਜਹਾਜ਼ ਨਿੱਜੀ ਹਵਾਬਾਜ਼ੀ ਕੰਪਨੀ ‘ਅਲਕੈਮਿਸਟ ਏਵਿਏਸ਼ਨ ਪ੍ਰਾਈਵੇਟ ਲਿਮਿਟਡ’ ਦਾ ਸੀ। -ਪੀਟੀਆਈ

Advertisement

Advertisement
Advertisement
Author Image

joginder kumar

View all posts

Advertisement