For the best experience, open
https://m.punjabitribuneonline.com
on your mobile browser.
Advertisement

ਦੀਵਾਰ ਉਸਾਰ ਕੇ ਕੁਦਰਤੀ ਪਾਣੀ ਦਾ ਵਹਾਅ ਰੋਕਿਆ

06:37 AM Jul 01, 2024 IST
ਦੀਵਾਰ ਉਸਾਰ ਕੇ ਕੁਦਰਤੀ ਪਾਣੀ ਦਾ ਵਹਾਅ ਰੋਕਿਆ
ਪਾਣੀ ਦਾ ਵਹਾਅ ਰੋਕਣ ਲਈ ਉਸਾਰੀ ਜਾ ਰਹੀ ਦੀਵਾਰ। -ਫੋਟੋ: ਸੂਦ
Advertisement

ਨਿੱਜੀ ਪੱਤਰ ਪ੍ਰੇਰਕ
ਫ਼ਤਹਿਗੜ੍ਹ ਸਾਹਿਬ, 30 ਜੂਨ
ਜ਼ਿਲ੍ਹਾ ਪਰਿਸ਼ਦ ਦੇ ਸਾਬਕਾ ਚੇਅਰਮੈਨ ਬਲਜੀਤ ਸਿੰਘ ਭੁੱਟਾ ਨੇ ਕਿਹਾ ਕਿ ਪਿੰਡ ਜਿਉਣਪੁਰਾ ਨਜ਼ਦੀਕ ਕੌਮੀ ਮਾਰਗ ’ਤੇ ਪਾਣੀ ਦੇ ਨਿਕਾਸ ਲਈ ਲੱਗੇ ਪੁਲ ਅੱਗੇ ਪ੍ਰਾਈਵੇਟ ਕੰਪਨੀ ਵੱਲੋਂ ਦੀਵਾਰ ਕਰ ਕੇ ਕੁਦਰਤੀ ਪਾਣੀ ਦੇ ਵਹਾਅ ਵਿੱਚ ਰੁਕਾਵਟ ਖੜ੍ਹੀ ਕੀਤੀ ਗਈ ਹੈ। ਉਹ ਇਲਾਕੇ ਦੇ ਲੋਕਾਂ ਦੀਆਂ ਸਮੱਸਿਆਵਾਂ ਸੁਣ ਰਹੇ ਸਨ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਜ਼ਿਲ੍ਹੇ ਵਿਚ ਹੜ੍ਹ ਆਉਣ ਕਾਰਨ ਬਹੁਤ ਭਾਰੀ ਨੁਕਸਾਨ ਹੋਇਆ ਪਰ ਹੁਣ ਪ੍ਰਸ਼ਾਸਨ ਅਤੇ ਡਰੇਨ ਵਿਭਾਗ ਦੇ ਨੱਕ ਹੇਠ ਪਿੰਡ ਜਿਉਣਪੁਰਾ ਕੋਲ ਕੌਮੀ ਮਾਰਗ ’ਤੇ ਲੱਗੇ ਪੁਲ ਵਿੱਚੋਂ ਇਲਾਕੇ ਦੇ ਕੁਦਰਤੀ ਬਰਸਾਤੀ ਪਾਣੀ ਦਾ ਵਾਹਅ ਰੋਕ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪ੍ਰਾਈਵੇਟ ਕੰਪਨੀ ਨੂੰ ਵੱਖ-ਵੱਖ ਵਿਭਾਗਾਂ ਵੱਲੋਂ ਦਿੱਤੇ ਐਨਓਸੀ ਦੀ ਵੀ ਜਾਂਚ ਪੜਤਾਲ ਕੀਤੀ ਜਾਵੇ। ਉਨ੍ਹਾਂ ਪ੍ਰਸ਼ਾਸਨ ਨੂੰ ਤੁਰੰਤ ਉਸਾਰੀ ਕਾਰਜ ਰੋਕਣ ਦੀ ਮੰਗ ਕੀਤੀ। ਇਸ ਮੌਕੇ ਮਨਪ੍ਰੀਤ ਸਿੰਘ ਸ਼ਾਹਪੁਰ, ਜੀਤ ਸਿੰਘ ਜਿਉਣਪੁਰਾ, ਲਖਵਿੰਦਰ ਸਿੰਘ ਸਲੇਮਪੁਰ ਤੇ ਅਰਸ਼ਦੀਪ ਸਿੰਘ ਬੁਚੜੇ ਆਦਿ ਹਾਜ਼ਰ ਸਨ।
ਇਸ ਸਬੰਧੀ ਵਿਭਾਗ ਦੇ ਐੱਸਡੀਓ ਵਰੁਣ ਗਰਗ ਨੇ ਕਿਹਾ ਕਿ ਉਨ੍ਹਾਂ ਕੋਲ ਸ਼ਿਕਾਇਤ ਪੁੱਜ ਗਈ ਹੈ, ਮਾਮਲੇ ਦੀ ਜਾਂਚ ਕਰ ਕੇ ਅਗਲੀ ਕਾਰਵਾਈ ਕੀਤੀ ਜਾਵੇਗੀ।

Advertisement

Advertisement
Author Image

Advertisement
Advertisement
×