For the best experience, open
https://m.punjabitribuneonline.com
on your mobile browser.
Advertisement

‘ਮਹਾਰਾਣੀ ਜਿੰਦਾ’ ਦੇ ਮੰਚਨ ਨਾਲ ਸਮਾਪਤ ਹੋਇਆ ਕੌਮੀ ਰੰਗਮੰਚ ਉਤਸਵ

12:13 PM May 01, 2024 IST
‘ਮਹਾਰਾਣੀ ਜਿੰਦਾ’ ਦੇ ਮੰਚਨ ਨਾਲ ਸਮਾਪਤ ਹੋਇਆ ਕੌਮੀ ਰੰਗਮੰਚ ਉਤਸਵ
ਨਾਟਕ ‘ਮਹਾਰਾਣੀ ਜਿੰਦਾ’ ਖੇਡਦੇ ਹੋਏ ਕਲਾਕਾਰ।
Advertisement

ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 30 ਅਪਰੈਲ
ਮੰਚ-ਰੰਗਮੰਚ ਅੰਮ੍ਰਿਤਸਰ ਵੱਲੋਂ ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ ਦੀ ਅਗਵਾਈ ’ਚ ਵਿਰਸਾ ਵਿਹਾਰ ਸੁਸਾਇਟੀ ਦੇ ਸਹਿਯੋਗ ਨਾਲ ਕਰਵਾਏ 23ਵੇਂ ਕੌਮੀ ਥੀਏਟਰ ਫੈਸਟੀਵਲ ਦੇ ਦਸਵੇਂ ਤੇ ਆਖ਼ਰੀ ਦਿਨ ਅੱਜ ਸ਼ਾਮ ਨੂੰ ਰੰਗਮੰਚਕਾਰੀ ਮਲਟੀਕਲਚਰਲ ਥੀਏਟਰ ਗਰੁੱਪ ਮੈਲਬੋਰਨ ਆਸਟਰੇਲੀਆ ਦੀ ਟੀਮ ਵੱਲੋਂ ਨਾਟਕ ‘ਮਹਾਰਾਣੀ ਜਿੰਦਾ’ ਦਾ ਮੰਚਨ ਕੀਤਾ ਗਿਆ। ਇਹ ਨਾਟਕ ਕੇਵਲ ਧਾਲੀਵਾਲ ਦਾ ਲਿਖਿਆ ਅਤੇ ਨਿਰਦੇਸ਼ਤ ਕੀਤਾ ਗਿਆ ਸੀ।
ਨਾਟਕ ਦੀ ਕਹਾਣੀ ਮਹਾਰਾਣੀ ਜਿੰਦਾ ’ਤੇ ਆਧਾਰਤ ਹੈ ਜੋ ਆਪਣੇ ਪੁੱਤਰ ਦੀ ਵਿਰਾਸਤ ਦੀ ਰੱਖਿਆ ਕਰਨ ਪ੍ਰਤੀ ਸਮਰਪਿਤ ਸੀ। ਇਸ ਨਾਟਕ ਵਿੱਚ ਰਮਾ ਸੇਖੋਂ, ਗੁਰਤੇਜ ਮਾਨ, ਸਾਜਨ ਕੋਹੀਨੂਰ, ਦਿਪਿਕਾ ਅਤੇ ਹਰਸ਼ਿਤਾ ਨੇ ਅਦਾਕਾਰੀ ਕੀਤੀ। ਇਸ ਨਾਟਕ ਨੂੰ ਗੀਤ-ਸੰਗੀਤ ਕੁਸ਼ਾਗਰ ਕਾਲੀਆ ਨੇ ਦਿੱਤਾ।
ਇਸ ਨਾਟਕ ਨੂੰ ਦੇਖਣ ਲਈ ਨਿਰਦੇਸ਼ਕ ਉਦੇ ਪ੍ਰਤਾਪ ਸਿੰਘ, ਹਰਿਭਜਨ ਸਿੰਘ ਭਾਟੀਆ, ਡਾ. ਰਵਿੰਦਰ, ਹਿਰਦੇਪਾਲ ਸਿੰਘ, ਲੇਖਕ ਜਗਦੀਪ ਵੜਿੰਗ, ਅਦਾਕਾਰ ਦੀਪਕ, ਪ੍ਰਿੰ. ਗੁਰਪ੍ਰੀਤ ਕੌਰ, ਡਾ. ਅਰਵਿੰਦਰ ਕੌਰ ਧਾਲੀਵਾਲ, ਗੁਰਦੇਵ ਸਿੰਘ ਮਹਿਲਾਂਵਾਲਾ, ਪਵਨਦੀਪ, ਡਾ. ਇਕਬਾਲ ਕੌਰ ਸੌਂਦ, ਰਮੇਸ਼ ਯਾਦਵ, ਭੂਪਿੰਦਰ ਸਿੰਘ ਸੰਧੂ, ਹੀਰਾ ਸਿੰਘ ਰੰਧਾਵਾ, ਸੁਮੀਤ ਸਿੰਘ, ਵਿਪਨ ਧਵਨ ਆਦਿ ਸਣੇ ਵੱਡੀ ਗਿਣਤੀ ਨਾਟ ਪ੍ਰੇਮੀ ਹਾਜ਼ਰ ਸਨ।

Advertisement

Advertisement
Author Image

sanam grng

View all posts

Advertisement
Advertisement
×