ਕੌਮੀ ਜਾਂਚ ਏਜੰਸੀ ਨੇ ਚੰਡੀਗੜ੍ਹ ’ਚ ਗੁਰਪਤਵੰਤ ਪੰਨੂ ਦਾ ਘਰ ਤੇ ਅੰਮ੍ਰਿਤਸਰ ’ਚ ਜ਼ਮੀਨ ਜ਼ਬਤ ਕੀਤੀ
02:30 PM Sep 23, 2023 IST
Advertisement
Advertisement
ਚੰਡੀਗੜ੍ਹ, 23 ਸਤੰਬਰ
ਕੌਮੀ ਜਾਂਚ ਏਜੰਸੀ (ਐੱਨਆਈਏ) ਨੇ ਅੱਜ ਇਥੋਂ ਦੇ ਸੈਕਟਰ 15 ਸਥਿਤ ਸਿੱਖ ਫਾਰ ਜਸਟਿਸ (ਐੱਸਐੱਫਜੇ) ਦੇ ਸੰਸਥਾਪਕ ਗੁਰਪਤਵੰਤ ਸਿੰਘ ਪੰਨੂ ਨਾਲ ਸਬੰਧਤ ਘਰ ਨੂੰ ਜ਼ਬਤ ਕਰ ਲਿਆ। ਉਸ ਦੇ ਘਰ ਦੇ ਬਾਹਰ ਜਾਇਦਾਦ ਜ਼ਬਤ ਕਰਨ ਦਾ ਨੋਟਿਸ ਲਗਾ ਦਿੱਤਾ ਹੈ। ਪੰਨੂ ਐਨਆਈਏ ਦੇ ਕੇਸ ਵਿੱਚ ਭਗੌੜਾ ਹੈ। ਐੱਨਆਈਏ ਦੇ ਅਧਿਕਾਰੀਆਂ ਨੇ ਜ਼ਬਤ ਕਰਨ ਦੀ ਕਾਰਵਾਈ ਨੂੰ ਅੰਜਾਮ ਦੇਣ ਲਈ ਸਵੇਰੇ ਪੰਨੂ ਦੇ ਘਰ ਪੁੱਜੇ ਤੇ ਕਰੀਬ ਤਿੰਨ ਘੰਟੇ ਉਥੇ ਰਹੇ। ਇਸ ਦੌਰਾਨ ਏਜੰਸੀ ਨੇ ਪੰਨੂ ਦੀ ਅੰਮ੍ਰਿਤਸਰ ਜ਼ਿਲ੍ਹੇ ਦੇ ਬਾਹਰਵਾਰ ਸਥਿਤ ਜੱਦੀ ਪਿੰਡ ਖਾਨਕੋਟ ਵਿਚਲੀ 46 ਕਨਾਲ ਜ਼ਮੀਨ ਵੀ ਜ਼ਬਤ ਕੀਤੀ ਹੈ।
Advertisement
Advertisement