For the best experience, open
https://m.punjabitribuneonline.com
on your mobile browser.
Advertisement

ਕੌਮੀ ਜਾਂਚ ਏਜੰਸੀ ਵੱਲੋਂ ਫ਼ਰੀਦਕੋਟ ਵਿੱਚ ਦੋ ਥਾਵਾਂ ’ਤੇ ਛਾਪੇ

09:57 AM Mar 13, 2024 IST
ਕੌਮੀ ਜਾਂਚ ਏਜੰਸੀ ਵੱਲੋਂ ਫ਼ਰੀਦਕੋਟ ਵਿੱਚ ਦੋ ਥਾਵਾਂ ’ਤੇ ਛਾਪੇ
ਕੋਟਕਪੂਰਾ ’ਚ ਚੱਕੀ ਚਲਾਉਣ ਵਾਲੇ ਵਿਅਕਤੀ ਦੇ ਘਰ ਬਾਹਰ ਖੜ੍ਹੀ ਪੁਲੀਸ ਦੀ ਗੱਡੀ।
Advertisement

ਭਾਰਤ ਭੂਸ਼ਨ ਆਜ਼ਾਦ
ਕੋਟਕਪੂਰਾ, 12 ਮਾਰਚ
ਕੌਮੀ ਜਾਂਚ ਏਜੰਸੀ (ਐੱਨਆਈਏ) ਵੱਲੋਂ ਅੱਜ ਸਵੇਰੇ ਕੋਟਕਪੂਰਾ ਤੇ ਫ਼ਰੀਦਕੋਟ ਵਿੱਚ ਦੋ ਥਾਵਾਂ ’ਤੇ ਛਾਪੇ ਮਾਰੇ ਗਏ। ਇਹ ਕਾਰਵਾਈ ਸਵੱਖਤੇ ਹੀ ਕੋਟਕਪੂਰਾ ਵਿੱਚ ਆਟਾ ਚੱਕੀ ਚਲਾਉਣ ਵਾਲੇ ਦੇ ਘਰ ਸ਼ੁਰੂ ਹੋਈ, ਮਗਰੋਂ ਫ਼ਰੀਦਕੋਟ ਵਿੱਚ ਸੁਨਿਆਰ ਦੇ ਘਰ ਪਹੁੰਚ ਕੇ ਖਤਮ ਹੋਈ। ਪ੍ਰਤੱਖਦਰਸ਼ੀਆਂ ਮੁਤਾਬਕ ਚੰਡੀਗੜ੍ਹ ਨੰਬਰ ਵਾਲੀ ਗੱਡੀ ਵਿੱਚ ਜਾਂਚ ਏਜੰਸੀ ਦੀ ਟੀਮ ਸਥਾਨਕ ਜੈਤੋ ਰੋਡ ’ਤੇ ਰਹਿਣ ਵਾਲੇ ਨਰੇਸ਼ ਕੁਮਾਰ ਦੇ ਘਰ ਪਹੁੰਚੀ। ਇਸ ਘਰ ਵਿਚ ਟੀਮ ਨੇ ਨਰੇਸ਼ ਕੁਮਾਰ ਦੀ ਲੜਕੀ, ਜਿਸ ਨੇ ਵਿਦੇਸ਼ ਪੜ੍ਹਣ ਜਾਣਾ ਹੈ, ਨਾਲ ਪੁੱਛਗਿੱਛ ਕੀਤੀ। ਕਰੀਬ ਤਿੰਨ ਘੰਟੇ ਤੱਕ ਇਸ ਘਰ ਵਿੱਚ ਰਹਿੰਦਿਆਂ ਕਈ ਪਹਿਲੂ ਦੀ ਜਾਣਕਾਰੀ ਇਕੱਠੀ ਕਰਨ ਮਗਰੋਂ ਟੀਮ ਨੇ ਫ਼ਰੀਦਕੋਟ ਦੀ ਜੀਤ ਐਵੇਨਿਊ ਵਿੱਚ ਰਹਿਣ ਵਾਲੇ ਗੁਰਪ੍ਰੀਤ ਸਿੰਘ ਦੇ ਘਰ ਪਹੁੰਚੀ।
ਇਥੇ ਵੀ ਟੀਮ ਨੇ ਇੱਕ ਘੰਟੇ ਤੱਕ ਸਰਾਫ਼ ਗੁਰਪ੍ਰੀਤ ਸਿੰਘ ਨਾਲ ਪੁੱਛਗਿੱਛ ਕੀਤੀ। ਗੁਰਪ੍ਰੀਤ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਟੀਮ ਵੱਲੋਂ ਉਨ੍ਹਾਂ ਤੋਂ ਉਨ੍ਹਾਂ ਦੇ ਮੋਬਾਇਲ ਨੰਬਰ ਤੋਂ ਦੋ ਸਾਲ ਪਹਿਲਾਂ ਇੱਕ ਕਾਲਜ ਬਾਰੇ ਕੀਤੀ ਗਈ ਪੁੱਛ-ਪੜਤਾਲ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਹੈ। ਹਾਲਾਂਕਿ ਇਹ ਕਾਲਜ ਦੋ ਸਾਲ ਪਹਿਲਾਂ ਬੰਦ ਹੋ ਚੁੱਕਿਆ ਹੈ। ਪੱਤਰਕਾਰਾਂ ਨੇ ਟੀਮ ਨਾਲ ਕਈ ਵਾਰ ਗੱਲ ਕਰਨ ਦੀ ਕੋਸ਼ਿਸ਼ ਕੀਤੀ ਪਰ ਟੀਮ ਨੇ ਪੱਤਰਕਾਰਾਂ ਤੋਂ ਦੂਰੀ ਬਣਾਉਂਦਿਆਂ ਕਿਸੇ ਤਰ੍ਹਾਂ ਦੀ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ।

Advertisement

Advertisement
Author Image

joginder kumar

View all posts

Advertisement
Advertisement
×