ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਫੱਤਾ ਮਾਲੋਕਾ ਦੇ ਅੱਡੇ ਕੋਲ ਕੌਮੀ ਮਾਰਗ ਨੇ ਧਾਰਿਆ ਛੱਪੜ ਦਾ ਰੂਪ

06:54 AM Jun 28, 2024 IST
ਫੱਤਾ ਮਾਲੋਕਾ ਦੇ ਬੱਸ ਅੱਡੇ ਕੋਲ ਸੜਕ ’ਤੇ ਖੱਡਿਆਂ ਵਿੱਚ ਭਰਿਆ ਹੋਇਆ ਪਾਣੀ।

ਬਲਜੀਤ ਸਿੰਘ
ਸਰਦੂਲਗੜ੍ਹ, 27 ਜੂਨ
ਪਿੰਡ ਫੱਤਾ ਮਾਲੋਕਾ ਦੇ ਬੱਸ ਅੱਡੇ ਕੋਲ ਮਾਨਸਾ-ਸਿਰਸਾ ਕੌਮੀ ਮਾਰਗ ’ਤੇ ਪਏ ਖੱਡੇ ਅਤੇ ਸੜਕ ’ਤੇ ਖੜ੍ਹੇ ਪਾਣੀ ਕਾਰਨ ਸੜਕ ਨੇ ਛੱਪੜ ਦਾ ਰੂਪ ਧਾਰ ਲਿਆ ਹੈ। ਇਸ ਤੋਂ ਆਮ ਲੋਕਾਂ, ਦੁਕਾਨਦਾਰਾਂ ਅਤੇ ਰਾਹਗੀਰਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਸ ਸਬੰਧੀ ਦੁਕਾਨਦਾਰਾਂ ਨੇ ਕਿਹਾ ਕਿ ਸੜਕ ਬਣਾਉਣ ਵੇਲੇ ਸੜਕ ਦਾ ਪੱਧਰ ਸਹੀ ਨਾ ਹੋਣ ਕਰ ਕੇ ਇਸ ਜਗ੍ਹਾ ’ਤੇ ਪਾਣੀ ਖੜ੍ਹਾ ਹੋਣ ਲੱਗ ਗਿਆ ਸੀ। ਸੜਕ ’ਤੇ ਭਰਨ ਵਾਲਾ ਪਾਣੀ ਕੱਢਣ ਲਈ ਬਣਿਆ ਖਾਲਾ ਮਿੱਟੀ ਪੈਣ ਕਾਰਨ ਬੰਦ ਹੋ ਚੁੱਕਿਆ ਹੈ ਅਤੇ ਕਈ ਜਗ੍ਹਾ ਤੋਂ ਟੁੱਟ ਚੁੱਕਿਆ ਹੈ। ਸੜਕ ਨੇੜਲੇ ਘਰਾਂ ਦੇ ਪਾਣੀ ਦੇ ਨਿਕਾਸ ਦੇ ਯੋਗ ਪ੍ਰਬੰਧ ਨਾ ਹੋਣ ਕਰ ਕੇ ਇਹ ਸੜਕ ’ਤੇ ਇਕੱਠਾ ਹੋ ਜਾਂਦਾ ਹੈ। ਇਸ ਕਾਰਨ ਇੱਥੇ ਸੜਕ ਨੂੰ ਨੁਕਸਾਨ ਪੁੱਜਾ ਹੈ ਜੋ ਆਵਾਜਾਈ ਵਿੱਚ ਵਿਘਨ ਪਾ ਰਿਹਾ ਹੈ। ਇਸ ਪਾਣੀ ’ਤੇ ਪਲਦੇ ਮੱਖੀ-ਮੱਛਰ ਤੋਂ ਬਿਮਾਰੀਆਂ ਫੈਲਣ ਦਾ ਵੀ ਖ਼ਤਰਾ ਖੜ੍ਹਾ ਹੋ ਰਿਹਾ ਹੈ।
ਇਸ ਸੜਕ ’ਤੇ ਪਏ ਡੂੰਘੇ ਖੱਡਿਆਂ ਵਿੱਚ ਭਰੇ ਪਾਣੀ ਕਾਰਨ ਦੋ ਪਹੀਏ ਵਾਹਨਾਂ ਨੂੰ ਲੰਘਣ ਵਿੱਚ ਕਾਫ਼ੀ ਪ੍ਰੇਸ਼ਾਨੀ ਆ ਰਹੀ ਹੈ। ਪਿਛਲੇ ਕਈ ਮਹੀਨਿਆਂ ਤੋਂ ਆ ਰਹੀ ਇਸ ਸਮੱਸਿਆ ਦੇ ਹੱਲ ਲਈ ਲੋਕਾਂ ਨੇ ਸਬੰਧਤ ਮਹਿਕਮੇ ਅਤੇ ਡਿਪਟੀ ਕਮਿਸ਼ਨਰ ਮਾਨਸਾ ਤੋਂ ਮੰਗ ਕੀਤੀ ਕਿ ਸਮੱਸਿਆ ਦਾ ਜਲਦੀ ਹੱਲ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਮੀਂਹ ਦੇ ਮੌਸਮ ਵਿੱਚ ਇਹ ਸਮੱਸਿਆ ਹੋਰ ਵੀ ਵਧ ਜਾਵੇਗੀ।

Advertisement

Advertisement
Advertisement