ਨੈਸ਼ਨਲ ਕਾਨਫਰੰਸ ਨੇ ਮੀਰ ਨੂੰ ਕਸ਼ਮੀਰ ਦਾ ਨਵਾਂ ਸੂਬਾ ਪ੍ਰਧਾਨ ਥਾਪਿਆ
08:38 PM Nov 09, 2024 IST
ਨੈਸ਼ਨਲ ਕਾਨਫਰੰਸ ਮੁਖੀ ਫਾਰੂੁਕ ਅਬਦੁੱਲਾ ਪਾਰਟੀ ਦੀ ਕਸ਼ਮੀਰ ਯੂਨਿਟ ਦੇ ਨਵੇਂ ਪ੍ਰਧਾਨ ਸ਼ੌਕਤ ਅਹਿਮਦ ਮੀਰ ਨੂੰ ਨਿਯੁਕਤੀ ਪੱਤਰ ਸੌਂਪਦੇ ਹੋਏ। ਫੋਟੋ: ਪੀਟੀਆਈ
ਸ੍ਰੀਨਗਰ, 9 ਨਵੰਬਰ
Advertisement
ਨੈਸ਼ਨਲ ਕਾਨਫਰੰਸ (ਐੱਨਸੀ) ਨੇ ਸ਼ੌਕਤ ਅਹਿਮਦ ਮੀਰ ਨੂੰ ਕਸ਼ਮੀਰ ਦਾ ਨਵਾਂ ਸੂਬਾ ਪ੍ਰਧਾਨ ਨਿਯੁਕਤ ਕੀਤਾ ਹੈ। ਸੱਤਾਧਾਰੀ ਪਾਰਟੀ ਨੇ ਇੱਕ ਬਿਆਨ ’ਚ ਕਿਹਾ ਕਿ ਮੀਰ ਜੋ ਕਿ ਪਹਿਲਾਂ ਸੂਬਾ ਸਕੱਤਰ ਸਨ, ਹੁਣ ਪਾਰਟੀ ਦੀ ਕਸ਼ਮੀਰ ਯੂਨਿਟ ਦੇ ਨਵੇਂ ਸੂਬਾ ਪ੍ਰਧਾਨ ਹੋਣਗੇ। ਮੀਰ ਇਸ ਅਹੁਦੇ ’ਤੇ ਨਾਸਿਰ ਅਸਲਮ ਵਾਨੀ ਜਿਨ੍ਹਾਂ ਨੂੰ ਮੁੱਖ ਮੰਤਰੀ ਉਮਰ ਅਬਦੁੱਲਾ ਦਾ ਸਲਾਹਕਾਰ ਲਾਇਆ ਗਿਆ ਹੈ, ਦੀ ਜਗ੍ਹਾ ਲੈਣਗੇ। ਇਸ ਦੌਰਾਨ ਸੱਜਾਦ ਸ਼ਫ਼ੀ ਉੜੀ ਜੋ ਕਿ ਪਹਿਲਾਂ ਬਾਰਾਮੁੱਲਾ ਦੇ ਜ਼ਿਲ੍ਹਾ ਪ੍ਰਧਾਨ ਸਨ, ਨੂੰ ਜਾਵਿਦ ਅਹਿਮਦ ਡਾਰ ਦੀ ਜਗ੍ਹਾ ਉੱਤਰੀ ਜ਼ੋਨ ਦਾ ਜ਼ੋਨਲ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਸੱਜਾਦ ਸ਼ਫ਼ੀ ਉੜੀ ਦੀ ਜਗ੍ਹਾ ਹੁਣ ਐਡਵੋਕੇਟ ਸ਼ਾਹਿਦ ਅਲੀ ਨੂੰ ਬਾਰਾਮੁੱਲਾ ਦੇ ਪ੍ਰਧਾਨ ਬਣਾਇਆ ਗਿਆ ਹੈ। -ਪੀਟੀਆਈ
Advertisement
Advertisement