ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਕੌਮੀ ਮਹਿਲਾ ਕਮਿਸ਼ਨ ਨੇ ਹੇਮਾ ਕਮੇਟੀ ਦੀ ਪੂਰੀ ਰਿਪੋਰਟ ਮੰਗੀ

10:10 PM Aug 31, 2024 IST

ਨਵੀਂ ਦਿੱਲੀ, 31 ਅਗਸਤ
ਕੌਮੀ ਮਹਿਲਾ ਕਮਿਸ਼ਨ (ਐੱਨਸੀਡਬਲਿਊ) ਨੇ ਹੇਮਾ ਕਮੇਟੀ ਦੀ ਰਿਪੋਰਟ ਵਿੱਚ ਜਿਨਸੀ ਸ਼ੋਸ਼ਣ ਤੇ ਛੇੜਛਾੜ ਦੇ ਦੋਸ਼ਾਂ ਦੇ ਮੱਦੇਨਜ਼ਰ ਪੂਰੀ ਰਿਪੋਰਟ ਮੰਗ ਲਈ ਹੈ। ਇਸ ਰਿਪੋਰਟ ਦੇ ਸਿਰਫ਼ ਕੁੱਝ ਹਿੱਸੇ ਹੀ ਜਨਤਕ ਤੌਰ ’ਤੇ ਉਪਲੱਬਧ ਹਨ। ਮਹਿਲਾ ਕਮਿਸ਼ਨ ਨੇ ਬਿਆਨ ਵਿੱਚ ਕਿਹਾ, ‘‘ਕਮਿਸ਼ਨ ਇਨ੍ਹਾਂ ਮਾਮਲਿਆਂ ਨੂੰ ਢੁਕਵੀਆਂ ਅਥਾਰਟੀਆਂ ਨਾਲ ਮਿਲ ਕੇ ਸੁਲਝਾਉਣ ਦੇ ਆਪਣੇ ਯਤਨਾਂ ਨੂੰ ਅੱਗੇ ਵਧਾਉਣ ਲਈ ਵਚਨਬੱਧ ਹੈ ਤਾਂ ਜੋ ਮਹਿਲਾਵਾਂ ਦੇ ਅਧਿਕਾਰਾਂ ਨੂੰ ਬਰਕਰਾਰ ਰੱਖਣ ਅਤੇ ਫ਼ਿਲਮ ਇੰਡਸਟਰੀ ਅੰਦਰ ਇੱਕ ਸੁਰੱਖਿਅਤ, ਨਿਆਂਸੰਗਤ ਕੰਮ ਦਾ ਮਾਹੌਲ ਬਣਾਉਣਾ ਯਕੀਨੀ ਬਣਾਇਆ ਜਾ ਸਕੇ।’’ ਉਨ੍ਹਾਂ ਕਿਹਾ ਕਿ ਮਹਿਲਾ ਕਮਿਸ਼ਨ ਨੇ ਹੇਮਾ ਕਮੇਟੀ ਦੀ ਪੂਰੀ ਰਿਪੋਰਟ ਹਾਸਲ ਕਰਨ ਲਈ ਕਦਮ ਚੁੱਕਿਆ ਹੈ ਕਿਉਂਕਿ ਅਜਿਹਾ ਜਾਪਦਾ ਹੈ ਕਿ ਇਸ ਸਮੇਂ ਇਸ ਦੇ ਸਿਰਫ਼ ਕੁੱਝ ਹਿੱਸੇ ਹੀ ਜਨਤਕ ਕੀਤੇ ਗਏ ਹਨ।’’ ਜ਼ਿਕਰਯੋਗ ਹੈ ਕਿ ਕੇਰਲ ਸਰਕਾਰ ਨੇ ਫਿਲਮ ਸਨਅਤ ‘ਮੌਲੀਵੁੱਡ’ ਵਿੱਚ ਔਰਤਾਂ ਨਾਲ ਹੁੰਦੀਆਂ ਵਧੀਕੀਆਂ ਦੀ ਪੜਤਾਲ ਲਈ ਜਸਟਿਸ ਹੇਮਾ ਕਮੇਟੀ ਕਾਇਮ ਕੀਤੀ ਸੀ। ਇਹ ਰਿਪੋਰਟ 2019 ਵਿੱਚ ਸਰਕਾਰ ਨੂੰ ਸੌਂਪ ਗਈ ਸੀ ਜੋ ਇਸ ਹਫ਼ਤੇ ਜਨਤਕ ਕੀਤੀ ਗਈ ਹੈ। -ਪੀਟੀਆਈ

Advertisement

Advertisement