For the best experience, open
https://m.punjabitribuneonline.com
on your mobile browser.
Advertisement

ਕੌਮੀ ਰਾਜਧਾਨੀ ਨੂੰ ਕੜਾਕੇ ਦੀ ਠੰਢ ਨੇ ਜਕੜਿਆ

08:08 AM Jan 03, 2024 IST
ਕੌਮੀ ਰਾਜਧਾਨੀ ਨੂੰ ਕੜਾਕੇ ਦੀ ਠੰਢ ਨੇ ਜਕੜਿਆ
ਨਵੀਂ ਦਿੱਲੀ ਦੇ ਕਰਤੱਵਿਆ ਪੱਥ ਨੇੜੇ ਪਾਰਕ ਵਿੱਚ ਬੈਠ ਕੇ ਸਰਦੀਆਂ ਦੀ ਧੁੱਪ ’ਚ ਆਰਾਮ ਕਰਦੇ ਹੋਏ ਲੋਕ। -ਫੋਟੋ: ਮੁਕੇਸ਼ ਅਗਰਵਾਲ
Advertisement

ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 2 ਜਨਵਰੀ
ਕੌਮੀ ਰਾਜਧਾਨੀ ਵਿੱਚ ਤੇਜ਼ ਹਵਾਵਾਂ ਚੱਲਣ ਨਾਲ ਠੰਢ ਨੇ ਜ਼ੋਰ ਫੜ ਲਿਆ ਹੈ। ਸਾਲ ਦੇ ਪਹਿਲੇ ਅਤੇ ਦੂਜੇ ਦਿਨ ਸਵੇਰ ਤੋਂ ਚੱਲਣ ਵਾਲੀਆਂ ਬਰਫੀਲੀਆਂ ਹਵਾਵਾਂ ਨੇ ਲੋਕਾਂ ਨੂੰ ਕੰਬਣ ਲਈ ਮਜਬੂਰ ਕਰ ਦਿੱਤਾ। ਆਉਣ ਵਾਲੇ ਦਿਨ ਹੋਰ ਠੰਢੇ ਰਹਿਣਗੇ। ਉਥੇ ਹੀ ਅੱਜ ਸੂਰਜ ਨੇ ਕੁਝ ਸਮੇਂ ਲਈ ਦਰਸ਼ਨ ਵੀ ਦਿੱਤੇ। ਮੌਸਮ ਵਿਭਾਗ ਦਾ ਅਨੁਮਾਨ ਹੈ ਕਿ ਅਗਲੇ ਸੱਤ ਦਿਨਾਂ ਵਿੱਚ ਦਿੱਲੀ ਅਤੇ ਇਸ ਦੇ ਨਾਲ ਲੱਗਦੇ ਨੋਇਡਾ, ਗਾਜ਼ੀਆਬਾਦ ਆਦਿ ਇਲਾਕਿਆਂ ਵਿੱਚ ਕੜਾਕੇ ਦੀ ਠੰਢ ਪੈ ਸਕਦੀ ਹੈ। ਦਿੱਲੀ ਵਿੱਚ ਅੱਜ ਦਾ ਘੱਟੋ-ਘੱਟ ਤਾਪਮਾਨ 9 ਡਿਗਰੀ ਸੈਲਸੀਅਸ ਅਤੇ ਵੱਧ ਤੋਂ ਵੱਧ ਤਾਪਮਾਨ 14 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਗ੍ਰੇਟਰ ਨੋਇਡਾ ਦਾ ਏਅਰ ਕੁਆਲਿਟੀ ਇੰਡੈਕਸ 320 ਅਤੇ ਨੋਇਡਾ ਦਾ 315 ਦੇ ਨਾਲ ‘ਬਹੁਤ ਖਰਾਬ’ ਸ਼੍ਰੇਣੀ ਵਿੱਚ ਦਰਜ ਕੀਤਾ ਗਿਆ। ਮੰਗਲਵਾਰ ਨੂੰ ਦਿੱਲੀ ਪਹੁੰਚਣ ਵਾਲੀਆਂ ਕਰੀਬ 70 ਰੇਲ ਗੱਡੀਆਂ ਦੇਰੀ ਨਾਲ ਚੱਲੀਆਂ। ਕੁਝ ਲੋਕਲ ਗੱਡੀਆਂ ਅੱਧਾ ਘੰਟਾ ਦੇਰੀ ਨਾਲ ਚੱਲਣ ਕਾਰਨ ਰੋਜ਼ਾਨਾ ਦੇ ਮੁਸਾਫਰਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪ੍ਰਮੁੱਖ ਰੇਲ ਗੱਡੀਆਂ ਕੇਂਦਰੀ ਮੁੰਬਈ-ਫਿਰੋਜ਼ਪੁਰ ਪੰਜਾਬ ਮੇਲ, ਕੇਂਦਰੀ ਮੁੰਬਈ-ਅੰਮ੍ਰਿਤਸਰ ਵੈਸਟ ਐਕਸਪ੍ਰੈਸ, ਅੰਮ੍ਰਿਤਸਰ-ਨਾਂਦੇੜ ਸੱਚਖੰਡ ਐਕਸਪ੍ਰੈਸ, ਕੇਂਦਰੀ ਮੁੰਬਈ-ਫਿਰੋਜ਼ਪੁਰ ਪੰਜਾਬ ਮੇਲ, ਡਾ. ਅੰਬੇਡਕਰ- ਮਾਤਾ ਵੈਸ਼ਨੋ ਦੇਵੀ ਕਟੜਾ ਮਾਲਵਾ ਐਕਸਪ੍ਰੈਸ, ਦਰਭੰਗਾ-ਨਵੀਂ ਦਿੱਲੀ ਬਿਹਾਰ ਸੰਪਰਕ ਕ੍ਰਾਂਤੀ ਐਕਸਪ੍ਰੈਸ, ਭੁਵਨੇਸ਼ਵਰ-ਨਵੀਂ ਦਿੱਲੀ ਰਾਜਧਾਨੀ ਐਕਸਪ੍ਰੈਸ,ਹੈਦਰਾਬਾਦ-ਹਜ਼ਰਤ ਨਿਜ਼ਾਮੂਦੀਨ ਦੱਖਣੀ ਐਕਸਪ੍ਰੈਸ, ਚੇਨਈ-ਹਜ਼ਰਤ ਨਿਜ਼ਾਮੂਦੀਨ ਦੁਰੰਤੋ ਐਕਸਪ੍ਰੈਸ 5-16 ਘੰਟੇ ਤੋਂ ਜ਼ਿਆਦਾ ਦੇਰੀ ਨਾਲ ਚੱਲ ਰਹੀਆਂ ਸਨ।

Advertisement

Advertisement
Advertisement
Author Image

joginder kumar

View all posts

Advertisement