ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਨੌਕਰੀਆਂ ਲਈ ਹੁਣ ਕੌਮੀ ਏਜੰਸੀ ‘ਐੱਨਆਰਏ’ ਲਏਗੀ ਸਾਂਝਾ ਟੈਸਟ

07:00 AM Aug 20, 2020 IST

ਨਵੀਂ ਦਿੱਲੀ, 19 ਅਗਸਤ

Advertisement

ਕੇਂਦਰੀ ਕੈਬਨਿਟ ਨੇ ਅੱਜ ਕੌਮੀ ਭਰਤੀ ਏਜੰਸੀ (ਐੱਨਆਰਏ) ਕਾਇਮ ਕਰਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਐਨਆਰਏ ਕੇਂਦਰ ਸਰਕਾਰ ਦੀਆਂ ਨੌਕਰੀਆਂ ਲਈ ਸਾਂਝਾ ਯੋਗਤਾ ਟੈਸਟ ਲਏਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਹੋਈ ਕੈਬਨਿਟ ਮੀਟਿੰਗ ਬਾਰੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਸੂਚਨਾ ਤੇ ਪ੍ਰਸਾਰਣ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਦੱਸਿਆ ਕਿ ਇਹ ਇਕ ‘ਇਤਿਹਾਸਕ ਸੁਧਾਰ’ ਹੈ। ਨੌਕਰੀ ਲੱਭਣ ਵਾਲਿਆਂ ਨੂੰ ਇਕ ਸਾਂਝਾ ਟੈਸਟ ਦੇਣਾ ਪਵੇਗਾ। ਇਸ ਨਾਲ ਸਮਾਂ ਤੇ ਪੈਸਾ ਦੋਵੇਂ ਬਚਣਗੇ ਜੋ ਕਿ ਕਈ ਪ੍ਰੀਖਿਆਵਾਂ ਦੇਣ ਵੇਲੇ ਖ਼ਰਚ ਹੁੰਦੇ ਹਨ। ਉਨ੍ਹਾਂ ਕਿਹਾ ਕਿ ਨੌਜਵਾਨ ਕਈ ਵਰ੍ਹਿਆਂ ਤੋਂ ਇਸ ਦੀ ਮੰਗ ਕਰ ਰਹੇ ਸਨ। ਕੇਂਦਰੀ ਮੰਤਰੀ ਜੀਤੇਂਦਰ ਸਿੰਘ ਨੇ ਕਿਹਾ ਕਿ ਐਨਆਰਏ ਨਾਲ ਚੋਣ ਕਰਨੀ ਅਤੇ ਨੌਕਰੀ ਮਿਲਣੀ ਸੁਖਾਲੀ ਹੋਵੇਗੀ, ਖ਼ਾਸ ਕਰ ਕੇ ਸਮਾਜ ਦੇ ਉਨ੍ਹਾਂ ਵਰਗਾਂ ਲਈ ਇਹ ਸਹਾਈ ਹੋਵੇਗਾ ਜੋ ਕਈ ਸਹੂਲਤਾਂ ਤੋਂ ਵਾਂਝੇ ਹਨ। ਗਰੀਬ ਵਰਗ ਤੇ ਔਰਤਾਂ ਨੂੰ ਵੀ ਵੱਖ-ਵੱਖ ਨੌਕਰੀਆਂ ਦੀਆਂ ਪ੍ਰੀਖਿਆਵਾਂ ਦੇਣ ਲਈ ਲੰਮੇ ਪੈਂਡੇ ਤੈਅ ਨਹੀਂ ਕਰਨੇ ਪੈਣਗੇ। ਐਨਆਰਏ ਸਾਂਝਾ ਯੋਗਤਾ ਟੈਸਟ (ਸੀਈਟੀ) ਲਏਗਾ ਜਿਸ ਨਾਲ ਗਰੁੱਪ ‘ਬੀ’ ਅਤੇ ‘ਸੀ’ (ਗ਼ੈਰ-ਤਕਨੀਕੀ) ਅਸਾਮੀਆਂ ਲਈ ਉਮੀਦਵਾਰਾਂ ਦੀ ਚੋਣ ਕੀਤੀ ਜਾਵੇਗੀ। ਏਜੰਸੀ ਵਿਚ ਰੇਲ ਤੇ ਵਿੱਤ ਮੰਤਰਾਲੇ, ਐੱਸਐੱਸਸੀ, ਰੇਲਵੇ ਭਰਤੀ ਬੋਰਡ ਅਤੇ ਆਈਬੀਪੀਐੱਸ (ਬੈਂਕਿੰਗ) ਦੇ ਨੁਮਾਇੰਦੇ ਹੋਣਗੇ। ਇਸ ਤੋਂ ਇਲਾਵਾ ਲੰਮੇ ਸਮੇਂ ਲਈ ਸੀਈਟੀ ਦੇ ਅੰਕ ਹੋਰਨਾਂ ਕੇਂਦਰੀ, ਸੂਬਿਆਂ, ਕੇਂਦਰ ਸ਼ਾਸਿਤ ਪ੍ਰਦੇਸ਼ਾਂ, ਜਨਤਕ ਖੇਤਰ ਦੇ ਅਦਾਰਿਆਂ ਅਤੇ ਪ੍ਰਾਈਵੇਟ ਸੈਕਟਰ ਦੀਆਂ ਭਰਤੀ ਏਜੰਸੀਆਂ ਨਾਲ ਵੀ ਸਾਂਝੇ ਕੀਤੇ ਜਾ ਸਕਣਗੇ। ਐਨਆਰਏ ਲਈ ਸਰਕਾਰ ਨੇ 1517.57 ਕਰੋੜ ਰੁਪਏ ਦਾ ਬਜਟ ਰੱਖਿਆ ਹੈ ਤੇ ਇਸ ਦਾ ਚੇਅਰਮੈਨ ਸਕੱਤਰ ਪੱਧਰ ਦਾ ਅਧਿਕਾਰੀ ਹੋਵੇਗਾ। ਅਗਲੇ ਤਿੰਨ ਸਾਲਾਂ ਦੌਰਾਨ ਐਨਆਰਏ ਦੀ ਸਥਾਪਨਾ ਤੋਂ ਇਲਾਵਾ 117 ਜ਼ਿਲ੍ਹਿਆਂ ਵਿਚ ਪ੍ਰੀਖਿਆ ਢਾਂਚਾ ਵਿਕਸਿਤ ਕੀਤਾ ਜਾਵੇਗਾ। ਮੁੱਢਲੇ ਗੇੜ ਵਿਚ ਸਰਕਾਰ ਦੀ ਯੋਜਨਾ ਪੂਰੇ ਦੇਸ਼ ਵਿਚ 1000 ਪ੍ਰੀਖਿਆ ਕੇਂਦਰ ਬਣਾਉਣ ਦੀ ਹੈ ਜੋ ਸਾਂਝਾ ਟੈਸਟ ਲੈਣਗੇ। ਹਰ ਜ਼ਿਲ੍ਹੇ ਵਿਚ ਇਕ ਪ੍ਰੀਖਿਆ ਕੇਂਦਰ ਹੋਵੇਗਾ।
-ਪੀਟੀਆਈ

ਚਾਰ ਮਹੀਨਿਆਂ ’ਚ 2 ਕਰੋੜ ਨੌਕਰੀਆਂ ਖੁੱਸੀਆਂ: ਰਾਹੁਲ

Advertisement

ਨਵੀਂ ਦਿੱਲੀ: ਕਾਂਗਰਸ ਆਗੂ ਰਾਹੁਲ ਗਾਂਧੀ ਨੇ ਦੋਸ਼ ਲਾਇਆ ਹੈ ਕਿ ਕਰੋਨਾਵਾਇਰਸ ਮਹਾਮਾਰੀ ਦਰਮਿਆਨ ਪਿਛਲੇ ਚਾਰ ਮਹੀਨਿਆਂ ’ਚ ਕਰੀਬ ਦੋ ਕਰੋੜ ਲੋਕਾਂ ਦੀਆਂ ਨੌਕਰੀਆਂ ਖੁੱਸ ਗਈਆਂ ਹਨ। ਇਕ ਮੀਡੀਆ ਰਿਪੋਰਟ ਦਾ ਹਵਾਲਾ ਦਿੰਦਿਆਂ ਰਾਹੁਲ ਗਾਂਧੀ ਨੇ ਟਵੀਟ ਕਰ ਕੇ ਕਿਹਾ ਕਿ ਦੋ ਕਰੋੜ ਪਰਿਵਾਰਾਂ ਦਾ ਭਵਿੱਖ ਧੁੰਦਲਾ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਫੇਸਬੁੱਕ ’ਤੇ ਫਰਜ਼ੀ ਖ਼ਬਰਾਂ ਤੇ ਨਫ਼ਰਤ ਫੈਲਾ ਕੇ ਅਰਥਚਾਰੇ ਦੀ ਤਬਾਹੀ ਅਤੇ ਬੇਰੁਜ਼ਗਾਰੀ ਬਾਰੇ ਸਚਾਈ ਨੂੰ ਮੁਲਕ ਤੋਂ ਛੁਪਾ ਕੇ ਨਹੀਂ ਰੱਖਿਆ ਜਾ ਸਕਦਾ ਹੈ। ਮੀਡੀਆ ਰਿਪੋਰਟ ’ਚ ਦਾਅਵਾ ਕੀਤਾ ਗਿਆ ਹੈ ਕਿ ਮਹਾਮਾਰੀ ਫੈਲਣ ਤੋਂ ਬਾਅਦ ਅਪਰੈਲ ਤੋਂ ਕਰੀਬ 1.89 ਕਰੋੜ ਵਿਅਕਤੀ ਬੇਰੁਜ਼ਗਾਰ ਹੋ ਚੁੱਕੇ ਹਨ।
-ਪੀਟੀਆਈ

ਤਿੰਨ ਹਵਾਈ ਅੱਡਿਆਂ ਦਾ ਪ੍ਰਬੰਧ ਅਦਾਨੀ ਫਰਮਾਂ ਨੂੰ ਸੌਪਿਆ

ਨਵੀਂ ਦਿੱਲੀ: ਕੇਂਦਰੀ ਕੈਬਨਿਟ ਨੇ ਜੈਪੁਰ, ਗੁਹਾਟੀ ਤੇ ਤਿਰੂਵਨੰਤਪੁਰਮ ਹਵਾਈ ਅੱਡਿਆਂ ਨੂੰ ਜਨਤਕ-ਪ੍ਰਾਈਵੇਟ ਭਾਈਵਾਲੀ (ਪੀਪੀਪੀ) ਤਹਿਤ ਲੀਜ਼ ਉਤੇ ਦੇਣ ਨੂੰ ਮਨਜ਼ੂਰੀ ਦੇ ਦਿੱਤੀ ਹੈ। ਅਦਾਨੀ ਐਂਟਰਪ੍ਰਾਈਜ਼ਿਜ਼ ਨੇ ਫਰਵਰੀ 2019 ਵਿਚ ਲੱਗੀ ਬੋਲੀ ਤੋਂ ਬਾਅਦ ਛੇ ਹਵਾਈ ਅੱਡਿਆਂ ਨੂੰ ਚਲਾਉਣ ਦੇ ਅਧਿਕਾਰ ਪ੍ਰਾਪਤ ਕੀਤੇ ਸਨ। ਕੰਪਨੀ ਲਖ਼ਨਊ, ਅਹਿਮਦਾਬਾਦ, ਜੈਪੁਰ, ਮੰਗਲੁਰੂ, ਤਿਰੂਵਨੰਤਪੁਰਮ ਤੇ ਗੁਹਾਟੀ ਹਵਾਈ ਅੱਡਿਆਂ ਨੂੰ ‘ਪੀਪੀਪੀ’ ਤਹਿਤ ਚਲਾਏਗੀ। ਮੌਜੂਦਾ ਸਮੇਂ ਕੇਂਦਰ ਸਰਕਾਰ ਦੀ ਏਅਰਪੋਰਟ ਅਥਾਰਿਟੀ ਆਫ਼ ਇੰਡੀਆ ਇਨ੍ਹਾਂ ਹਵਾਈ ਅੱਡਿਆਂ ਨੂੰ ਚਲਾ ਰਹੀ ਹੈ।

Advertisement
Tags :
‘ਐੱਨਆਰਏ’ਏਜੰਸੀਸਾਂਝਾਕੌਮੀਟੈਸਟਨੌਕਰੀਆਂਲਏਗੀ