ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਗਿਆਰਾਂ ਸਾਹਿਤਕਾਰਾਂ ਦੇ ਨਾਂ ਡਾਇਰੈਕਟਰੀ ’ਚ ਦਰਜ

09:05 AM Oct 16, 2024 IST

ਤਰਨ ਤਾਰਨ: ਤਰਨ ਤਾਰਨ ਦੇ ਜ਼ਿਲ੍ਹਾ ਭਾਸ਼ਾ ਅਧਿਕਾਰੀ ਡਾ. ਜਗਦੀਸ਼ ਸਿੰਘ ਨੇ ਜ਼ਿਲ੍ਹੇ ਦੇ 11 ਨਾਮਵਰ ਸਾਹਿਤਕਾਰਾਂ ਦੇ ਨਾਂ ਜ਼ਿਲ੍ਹਾ ਭਾਸ਼ਾ ਦਫਤਰ ਦੀ ਡਾਇਰੈਕਟਰੀ ਵਿੱਚ ਸ਼ਾਮਲ ਕੀਤੇ ਹਨ। ਇਨ੍ਹਾਂ ਸਾਹਿਤਕਾਰਾਂ ਵਿੱਚ ਕਹਾਣੀ ਲੇਖਕ ਗੁਰਸਿਮਰ ਸਿੰਘ ਉਰਫ ਸਿਮਰਨ ਧਾਲੀਵਾਲ, ਕਵਿਤਾ ਲੇਖਣ ਵਿੱਚ ਪਰਮਿੰਦਰ ਕੌਰ ਕਲੇਰ, ਦਵਿੰਦਰ ਸਿੰਘ ਕਲੇਰ, ਜਸਵਿੰਦਰ ਸਿੰਘ ਢਿੱਲੋਂ (ਭਾਈਆ), ਜਗਮੀਤ ਸਿੰਘ, ਮਨਜਿੰਦਰ ਸਿੰਘ ਕਾਲਾ ਅਤੇ ਸਵਰਗੀ ਸੁਰਜੀਤ ਸਿੰਘ ਧਾਮੀ ਦਾ ਨਾਮ ਸ਼ਾਮਲ ਕੀਤਾ ਗਿਆ ਹੈ| ਡਾ. ਇੰਦਰਜੀਤ ਸਿੰਘ ਧਾਮੀ ਨੂੰ ਵਾਰਤਕ ਅਤੇ ਆਲੋਚਕ ਲਈ ਡਾਇਰੈਕਟਰੀ ਵਿੱਚ ਸਥਾਨ ਦਿੱਤਾ ਗਿਆ ਹੈ| ਪਰਨੀਤ ਕੌਰ ਨੀਤ ਨੂੰ ਕਵਿਤਾ ਤੇ ਵਾਰਤਕ ਲਈ ਅਤੇ ਜਸਵਿੰਦਰ ਸਿੰਘ ਮਾਨੋਚਾਹਲ ਨੂੰ ਕਹਾਣੀ ਅਤੇ ਵਾਰਤਕ ਲਈ ਡਾਇਰੈਕਟਰੀ ਵਿੱਚ ਸ਼ਾਮਲ ਕੀਤਾ ਗਿਆ ਹੈ| ਪ੍ਰੋ. ਡਾ. ਰੁਪਿੰਦਰ ਕੌਰ ਨੂੰ ਲੋਕਧਾਰਾ ਸਾਹਿਤਕਾਰ ਦੇ ਤੌਰ ’ਤੇ ਸ਼ਾਮਲ ਕੀਤਾ ਗਿਆ ਹੈ| -ਪੱਤਰ ਪ੍ਰੇਰਕ

Advertisement

Advertisement